21ਵੀਂ ਸਦੀ ਦੀ Street Fighter ਹੈ ਸ਼ੈਵਰਲੇ ਦੀ 2016 Camaro
Sunday, Oct 18, 2015 - 02:21 PM (IST)
ਜਲੰਧਰ—ਕਿਸੇ ਵੀ ਹੋਰ ਅਮਰੀਕੀ ਕਾਰ ਦੇ ਮੁਕਾਬਲੇ ਦਹਾਕਿਆਂ ਪੁਰਾਣੇ ਇਤਿਹਾਸ ਦੇ ਨਾਲ ਸ਼ੈਵਰਲੇ ਦੀ Camaro ਨੇ ਕਿਸੇ ਗਿਰਗਿਟ ਦੀ ਤਰ੍ਹਾਂ ਆਪਣਾ ਰੰਗ-ਰੂਪ ਬਦਲਿਆ ਹੈ। ਸਾਲ 1967 ''ਚ ਇਹ ਪੰਜ ਵੱਖਰੇ ਵੇਰੀਐਂਟਸ ''ਚ ਆਉਂਦੀ ਸੀ ਤੇ ਇਸ ਦਾ ਹਰ ਵਰੀਐਂਟ ਇਕ-ਦੂਜੇ ਤੋਂ ਵੱਖਰਾ ਸੀ। ਜਨਰਲ ਮੋਟਰਸ ਦੇ ਅਧਿਕਾਰੀਆਂ ਮੁਤਾਬਕ 2010 ਤੋਂ 2015 ਵਾਲੇ ਰੇਟ੍ਰੋ- ਫਯੂਚਰਿਸਟਿਕ ਮਾਡਲਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ।
ਸ਼ੈਵਰਲੇ ਨੇ 2016 Camaro ''ਚ ਪਰਫਾਰਮੈਂਸ, ਇੰਟੀਰੀਅਰ ਤੇ ਕਾਰ ਦੇ ਸਟਾਈਲ ਨੂੰ ਹੋਰ ਵੀ ਬਿਹਤਰ ਬਣਾਇਆ ਹੈ। ਇਹ ਕਾਰ ਹੁਣ ਪਹਿਲਾਂ ਨਾਲੋਂ ਜ਼ਿਆਦਾ ਕਲੀਨਰ, ਕ੍ਰਿਸਪੀਅਰ ਅਤੇ ਬਹੁਤ ਚਲਾਕ ਹੋ ਗਈ ਹੈ। ਬੇਸ਼ੱਕ ਇਸ ਦੇ ਡਿਜ਼ਾਈਨ ''ਚ ਵਧੀਆ ਤਰੀਕੇ ਨਾਲ ਕਟਿੰਗ ਕੀਤੀ ਗਈ ਹੈ। Camaro ਦੇ 2016 ਮਾਡਲ ਨੂੰ ਅਲਫਾ ਪਲੇਟਫਾਰਮ ''ਤੇ ਬਣਾਇਆ ਗਿਆ ਹੈ। ਇਸ ਪਲੇਟਫਾਰਮ ਦੀ ਵਰਤੋਂ Cadillac ATS ਨੂੰ ਬਣਾਉਣ ''ਚ ਵੀ ਕੀਤੀ ਗਈ, ਜੋ ਮਜ਼ਬੂਤ ਤੇ ਛੋਟੀ ਹੈ।
Camaro ਨੂੰ V-6 LT ਦੇ ਰੂਪ ''ਚ ਵੇਚਿਆ ਜਾਵੇਗਾ। ਐਂਟਰੀ ਲੈਵਲ Camaro LS ''ਚ 2.0 ਲੀਟਰ, ਟਰਬੋਚਾਰਜਰਡ 4 ਸਿਲੰਡਰ ਅਤੇ Camaro SS ''ਚ 6.2 ਲੀਟਰ ਡਾਇਰੈਕਟ ਇੰਜੈਕਸ਼ਨ V-8 ਪਾਵਰ ਹਾਊਸ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਕਾਰ ਦੇ 1LT ਅਤੇ 2LT ਮਾਡਲ ਕਿਫਾਇਤੀ ਕੀਮਤ ''ਤੇ ਵਿਵਹਾਰਿਕਤਾ ਤੇ ਪਾਵਰ ਦਾ ਅਹਿਸਾਸ ਕਰਵਾਉਂਦੇ ਹਨ ਤੇ ਇਸ ਦੀ ਸ਼ੁਰੂਆਤੀ ਕੀਮਤ 26,000 ਡਾਲਰ (ਕਰੀਬ 16,82,500 ਰੁਪਏ) ਤੋਂ ਸ਼ੁਰੂ ਹੁੰਦੀ ਹੈ।
ਨਵਾਂ 3.6 ਲੀਟਰ, ਡਾਇਰੈਕਟ ਇੰਜੈਕਸ਼ਨ V-6 ਇੰਜਣ 335 ਹਾਰਸ ਪਾਵਰ ਅਤੇ 284 lb-ft ਦਾ ਟਾਰਕ ਪੈਦਾ ਕਰਦਾ ਹੈ। ਇਹ ਪਾਵਰ ਪਹਿਲਾਂ ਦੇ ਮੁਕਾਬਲੇ ਥੋੜ੍ਹੀ ਜਿਹੀ ਹੀ ਜ਼ਿਆਦਾ ਹੈ ਕਿਉਂਕਿ ਪੁਰਾਣਾ ਵੇਰੀਐਂਟ 323 ਹਾਰਸ ਪਾਵਰ ਅਤੇ 278 lb-ft ਦਾ ਟਾਰਕ ਪੈਦਾ ਕਰਦਾ ਹੈ। ਫਿਲਹਾਲ ਇਸ ਦੀ ਫਿਊਲ ਇਕਾਨੋਮੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਐਕਟਿਵ ਫਿਊਲ ਮੈਨੇਜਮੈਂਟ ਕਾਰਨ ਦੋ ਸਿਲੰਡਰ ਆਪਣੇ ਆਪ ਬੰਦ ਹੋ ਜਾਂਦੇ, ਜਿਸ ਨਾਲ ਮਾਈਲੇਜ ''ਚ ਸੁਧਾਰ ਹੋਵੇਗਾ। Camaro ਦਾ 8 ਸਿਲੰਡਰ ਵਾਲਾ ਵੇਰੀਐਂਟ 60 ਮੀਲ ਪ੍ਰਤੀ ਘੰਟਾ ਦੀ ਰਫਤਾਰ 4 ਸੈਕਿੰਡ ''ਚ ਫੜ ਲੈਂਦਾ ਹੈ ਅਤੇ ਕੁਆਰਟਰ-ਮੀਲ ਤਕ ਪਹੁੰਚਣ ਲਈ 12.3 ਸੈਕਿੰਡ ਦਾ ਸਮਾਂ ਲੱਗਦਾ ਹੈ।
ਇਸ ਤੋਂ ਇਲਾਵਾ 2016 Camaro ''ਚ 8 ਸਪੀਡ ਆਟੋਮੈਟਿਕ ਦੀ ਥਾਂ 6 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨੂੰ ਜ਼ਿਆਦਾ ਬਿਹਤਰ ਮੰਨਿਆ ਗਿਆ ਹੈ। ਜਿਥੇ 6 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਗੀਅਰ ਬਦਲਣ ਦੀ ਆਜ਼ਾਦੀ ਦਿੰਦਾ ਹੈ ਤਾਂ ਨਾਲ ਹੀ ਇੰਜਣ ''ਚ ਜ਼ਿਆਦਾ ਟਾਰਕ ਪੈਦਾ ਕਰਨ ''ਚ ਵੀ ਮਦਦ ਕਰਦਾ ਹੈ, ਹਾਲਾਂਕਿ 8 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਤੇਜ਼ ਤਾਂ ਹੈ ਪਰ ਇਸ ਲਈ ਸਪੋਰਟਸ ਮੋਡ ਸਿਲੈਕਟ ਕਰਨਾ ਪਵੇਗਾ ਪਰ V-6 ਮਾਡਲ ''ਚ ਟ੍ਰੈਕ ਮੋਡ ਨਹੀਂ ਦਿੱਤਾ ਗਿਆ ਹੈ।
Camaro ਦਾ 1LT ਬੇਸ ਮਾਡਲ, ਜੋ 2.0T ਨਾਲ ਆਉਂਦਾ ਹੈ, ਇਸ ਦੀ ਕੀਮਤ 26,695 ਡਾਲਰ (ਕਰੀਬ 17,27,285 ਰੁਪਏ) ਹੈ। 1LT 3.6-ਲੀਟਰ V-6 ਦੀ ਕੀਮਤ 28,490 ਡਾਲਰ (ਕਰੀਬ 18,43,429 ਰੁਪਏ) ਅਤੇ 6.2-ਲੀਟਰ V-8 ਵਾਲੀ 1SS ਦੀ ਕੀਮਤ 37,295 ਡਾਲਰ (ਕਰੀਬ 24,13,152 ਰੁਪਏ) ਹੈ। ਇਸ ਤੋਂ ਇਲਾਵਾ 1SS ਮੈਨੁਅਲ ਡਿਊਲ ਮੋਡ ਐਗਜ਼ਾਸਟ ਦੀ ਕੀਮਤ 38,585 ਡਾਲਰ (ਕਰੀਬ 24,96,621 ਰੁਪਏ) ਅਤੇ 2SS V-8 ਆਟੋਮੈਟਿਕ ਦੀ ਕੀਮਤ ਕਰੀਬ 50,000 ਡਾਲਰ (ਕਰੀਬ 32,35,222 ਰੁਪਏ) ਹੈ।
ਸ਼ੈਵਰਲੇ ਦੀ 2016 3Camaro ਚੱਲਣ ''ਚ ਸ਼ਾਂਤ ਤੇ ਸਮੂਥ ਹੈ। ਇਸ ਤੋਂ ਇਲਾਵਾ ਰੇਸ ''ਤੇ ਪੈਰ ਰੱਖਦੇ ਹੀ ਇਸ ਕਾਰ ਦੇ ਐਗਜ਼ਾਸਟ ਲਾਊਡਰ ਆਵਾਜ਼ ਪੈਦਾ ਕਰਦੇ ਹਨ, ਜੋ ਕਾਰ ਚਲਾਉਂਦੇ ਸਮੇਂ ਚੰਗਾ ਅਹਿਸਾਸ ਕਰਵਾਉਂਦਾ ਹੈ। ਨਵੀਂ Camaro 2015 ਮਾਡਲ ਦੇ ਮੁਕਾਬਲੇ 300 ਪੌਂਡ ਹਲਕੀ ਹੈ। ਇਸ ਤੋਂ ਇਲਾਵਾ ਹਰ ਬਦਲਾਅ ਨਾਲ ਨਵੀਂ Camaro ਬਿਹਤਰੀਨ ਹੈ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
