ਬੈਨ ਹੋਣਗੇ CCTV ਕੈਮਰੇ ! ਚੀਨ ਦੀ ''ਤੀਸਰੀ ਅੱਖ'' ''ਤੇ ਭਾਰਤ ਦਾ ਵੱਡਾ ਵਾਰ

Monday, Mar 30, 2026 - 02:20 PM (IST)

ਬੈਨ ਹੋਣਗੇ CCTV ਕੈਮਰੇ ! ਚੀਨ ਦੀ ''ਤੀਸਰੀ ਅੱਖ'' ''ਤੇ ਭਾਰਤ ਦਾ ਵੱਡਾ ਵਾਰ

ਗੈਜੇਟ ਡੈਸਕ : ਭਾਰਤ ਸਰਕਾਰ ਚੀਨ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ ਵਿਚ ਹੈ। ਤਾਜ਼ਾ ਰਿਪੋਰਟਾਂ ਅਨੁਸਾਰ 1 ਅਪ੍ਰੈਲ ਤੋਂ ਭਾਰਤ 'ਚ ਚੀਨੀ CCTV ਕੈਮਰਾ ਬ੍ਰਾਂਡਾਂ 'ਤੇ ਪ੍ਰਭਾਵੀ ਤੌਰ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਫੈਸਲੇ ਨਾਲ Hikvision, Dahua ਅਤੇ TP-Link ਵਰਗੇ ਦਿੱਗਜ ਚੀਨੀ ਬ੍ਰਾਂਡਾਂ ਨੂੰ ਜ਼ੋਰਦਾਰ ਝਟਕਾ ਲੱਗਣ ਦੀ ਉਮੀਦ ਹੈ।

STQC ਸਰਟੀਫਿਕੇਸ਼ਨ ਬਣਿਆ ਰੁਕਾਵਟ 
1 ਅਪ੍ਰੈਲ ਤੋਂ ਭਾਰਤ ਵਿੱਚ 'ਸਟੈਂਡਰਡਾਈਜ਼ੇਸ਼ਨ ਟੈਸਟਿੰਗ ਐਂਡ ਕੁਆਲਿਟੀ ਸਰਟੀਫਿਕੇਸ਼ਨ' (STQC) ਫਰੇਮਵਰਕ ਲਾਗੂ ਹੋਣ ਜਾ ਰਿਹਾ ਹੈ। ਇਸ ਦੇ ਤਹਿਤ ਭਾਰਤ 'ਚ ਵਿਕਣ ਵਾਲੇ ਕਿਸੇ ਵੀ CCTV ਉਤਪਾਦ ਲਈ STQC ਦੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਉਦਯੋਗਿਕ ਮਾਹਿਰਾਂ ਅਨੁਸਾਰ ਅਧਿਕਾਰੀ ਕਥਿਤ ਤੌਰ 'ਤੇ ਚੀਨੀ ਕੰਪਨੀਆਂ ਅਤੇ ਚੀਨੀ ਚਿਪਸੈੱਟ ਵਾਲੇ ਡਿਵਾਈਸਾਂ ਨੂੰ ਇਹ ਸਰਟੀਫਿਕੇਸ਼ਨ ਦੇਣ ਤੋਂ ਮਨ੍ਹਾ ਕਰ ਰਹੇ ਹਨ। ਬਿਨਾਂ ਕਲੀਅਰੈਂਸ ਦੇ ਇਹ ਕੰਪਨੀਆਂ ਬਾਜ਼ਾਰ ਤੱਕ ਪਹੁੰਚ ਨਹੀਂ ਕਰ ਸਕਣਗੀਆਂ, ਜੋ ਕਿ ਅਸਲ ਵਿੱਚ ਇੱਕ ਪਾਬੰਦੀ ਵਾਂਗ ਹੈ।

ਸੁਰੱਖਿਆ ਨੂੰ ਲੈ ਕੇ ਵੱਡਾ ਖਤਰਾ
 ਇਹ ਸਖ਼ਤ ਕਦਮ ਸਿਰਫ਼ ਵਪਾਰਕ ਮੁਕਾਬਲੇ ਲਈ ਨਹੀਂ, ਸਗੋਂ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ। ਚਿੰਤਾ ਜਤਾਈ ਜਾ ਰਹੀ ਹੈ ਕਿ ਚੀਨੀ ਨਿਰਮਾਤਾਵਾਂ ਦੇ ਸਰਵੀਲੈਂਸ ਹਾਰਡਵੇਅਰ ਰਾਹੀਂ ਸੰਵੇਦਨਸ਼ੀਲ ਫੁਟੇਜ ਤੱਕ ਬਿਨਾਂ ਇਜਾਜ਼ਤ ਦੇ ਰਿਮੋਟ ਐਕਸੈਸ (ਪਹੁੰਚ) ਪ੍ਰਾਪਤ ਕੀਤੀ ਜਾ ਸਕਦੀ ਹੈ। ਨਵੇਂ ਨਿਯਮਾਂ ਅਨੁਸਾਰ, ਹੁਣ ਨਿਰਮਾਤਾਵਾਂ ਨੂੰ ਆਪਣੇ ਉਤਪਾਦਾਂ ਵਿੱਚ ਵਰਤੇ ਗਏ 'ਸਿਸਟਮ-ਆਨ-ਚਿਪ' ਵਰਗੇ ਅਹਿਮ ਹਿੱਸਿਆਂ ਦੇ ਮੂਲ ਦੇਸ਼ ਦਾ ਨਾਮ ਦੱਸਣਾ ਪਵੇਗਾ ਅਤੇ ਡਿਵਾਈਸਾਂ ਦੀ ਸਖ਼ਤ ਜਾਂਚ ਕਰਵਾਉਣੀ ਪਵੇਗੀ।

ਭਾਰਤੀ ਕੰਪਨੀਆਂ ਨੇ ਮਾਰੀ ਬਾਜ਼ੀ
 ਚੀਨੀ ਬ੍ਰਾਂਡਾਂ 'ਤੇ ਹੋ ਰਹੀ ਇਸ ਕਾਰਵਾਈ ਦਾ ਭਾਰਤੀ ਨਿਰਮਾਤਾਵਾਂ ਨੂੰ ਭਾਰੀ ਫਾਇਦਾ ਹੋਇਆ ਹੈ। CP Plus, Qubo, Prama, Matrix ਅਤੇ Sparsh ਵਰਗੀਆਂ ਭਾਰਤੀ ਕੰਪਨੀਆਂ ਨੇ ਆਪਣੀ ਸਪਲਾਈ ਚੇਨ ਨੂੰ ਤਾਇਵਾਨੀ ਚਿਪਸੈੱਟਾਂ ਦੇ ਅਧਾਰ 'ਤੇ ਦੁਬਾਰਾ ਤਿਆਰ ਕੀਤਾ ਹੈ। ਰਿਪੋਰਟਾਂ ਅਨੁਸਾਰ, ਫਰਵਰੀ ਤੱਕ ਭਾਰਤੀ ਕੰਪਨੀਆਂ ਦਾ ਬਾਜ਼ਾਰ 'ਤੇ 80 ਫੀਸਦੀ ਤੋਂ ਜ਼ਿਆਦਾ ਕਬਜ਼ਾ ਹੋ ਚੁੱਕਾ ਹੈ। ਹੁਣ ਤੱਕ 500 ਤੋਂ ਵੱਧ CCTV ਮਾਡਲਾਂ ਨੂੰ ਨਵੀਂ ਵਿਵਸਥਾ ਤਹਿਤ ਪਹਿਲਾਂ ਹੀ ਸਰਟੀਫਿਕੇਸ਼ਨ ਮਿਲ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News