BSNL ਦਾ Holi Offer ! ਗਾਹਕਾਂ ਦੀਆਂ ਲੱਗਣਗੀਆਂ ਮੌਜਾਂ

Thursday, Mar 06, 2025 - 05:38 PM (IST)

BSNL ਦਾ Holi Offer ! ਗਾਹਕਾਂ ਦੀਆਂ ਲੱਗਣਗੀਆਂ ਮੌਜਾਂ

ਗੈਜੇਟ ਡੈਸਕ- ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਗਾਹਕਾਂ ਲਈ ਹੋਲੀ ਆਫਰ ਪੇਸ਼ ਕੀਤਾ ਹੈ। ਆਪਣੀ ਹੋਲੀ ਆਫਰ ਦੇ ਨਾਲ BSNL ਆਪਣੇ ਗਾਹਕਾਂ ਨੂੰ ਪ੍ਰਸਿੱਧ ਪਲਾਨਾਂ 'ਤੇ ਵਾਧੂ ਲਾਭ ਦੇ ਰਿਹਾ ਹੈ। ਕੰਪਨੀ ਨੇ ਆਪਣੇ ਪ੍ਰਸਿੱਧ ਪ੍ਰੀਪੇਡ ਰੀਚਾਰਜਾਂ ਦੀ ਮਿਆਦ ਵਧਾ ਦਿੱਤੀ ਹੈ। ਇਸ ਨਾਲ BSNL ਗਾਹਕਾਂ ਨੂੰ ਰੀਚਾਰਜ ਦੇ ਨਾਲ ਵਾਧੂ ਲਾਭ ਮਿਲਣਗੇ।

BSNL Holi Offer 

BSNL ਨੇ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਹੋਲੀ ਆਫਰ ਨੂੰ ਲੈ ਕੇ ਡਿਟੇਲ ਸਾਂਝੀ ਕੀਤੀ ਹੈ। ਕੰਪਨੀ ਨੇ ਦੱਸਿਆ ਹੈ ਕਿ ਹੋਲੀ ਮੌਕੇ ਗਾਹਕਾਂ ਨੂੰ 1,499 ਰੁਪਏ ਦੇ ਰੀਚਾਰਜ ਪਲਾਨ 'ਤੇ 29 ਦਿਨਾਂਦੀ ਵਾਧੂ ਮਿਆਦ ਮਿਲੇਗੀ। 

BSNL ਦੇ ਇਸ ਪਲਾਨ 'ਚ ਗਾਹਕਾਂ ਨੂੰ ਪਹਿਲਾਂ 336 ਦਿਨਾਂ ਦੀ ਮਿਆਦ ਮਿਲਦੀ ਸੀ। ਆਫਰ ਤੋਂ ਬਾਅਦ ਇਸਦੀ ਮਿਆਦ ਵਧ ਕੇ 365 ਦਿਨਾਂ ਦੀ ਹੋ ਗਈ ਹੈ। BSNL ਦਾ ਹੋਲੀ ਆਫਰ 1 ਮਾਰਚ ਤੋਂ ਲਾਗੂ ਹੋ ਗਿਆ ਹੈ ਜੋ ਕਿ 31 ਮਾਰਚ ਤਕ ਰਹੇਗਾ। 

BSNL 1,499 ਰੁਪਏ ਵਾਲੇ ਪਲਾਨ ਦੇ ਫਾਇਦੇ

BSNL ਦੇ 1,499 ਰੁਪਏ ਵਾਲੇ ਪਲਾਨ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸਦੇ ਨਾਲ ਹੀ BSNL ਦੇ ਇਸ ਪਲਾਨ 'ਚ ਗਾਹਕਾਂ ਨੂੰ ਮੁਫਤ ਨੈਸ਼ਨਲ ਰੋਮਿੰਗ ਦਾ ਪਾਇਦਾ ਵੀ ਮਿਲੇਗਾ। ਇਸ ਪਲਾਨ 'ਚ ਗਾਹਕਾਂ ਨੂੰ ਰੋਜ਼ਾਨਾ 100 SMS ਮਿਲਣਗੇ। ਇਸ ਦੇ ਨਾਲ ਹੀ ਗਾਹਕਾਂ ਨੂੰ 24 ਜੀ.ਬੀ. ਡਾਟਾ ਮਿਲਦਾ ਹੈ ਯਾਨੀ ਪਲਾਨ 'ਚ ਹਰ ਮਹੀਨੇ 2 ਜੀ.ਬੀ. ਡਾਟਾ ਮਿਲਦਾ ਹੈ। ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਇੰਟਰਨੈੱਟਸਪੀਡ 40kbps ਰਹਿ ਜਾਂਦੀ ਹੈ। 

BSNL ਦੇ ਦੂਜੇ ਹੋਲੀ ਆਫਰ ਦੀ ਜਾਣਕਾਰੀ

BSNL ਆਪਣੇ 2399 ਰੁਪਏ ਵਾਲੇ ਪਲਾਨ 'ਤੇ ਵੀ ਹੋਲੀ ਮੌਕੇ ਦਮਦਾਰ ਆਫਰ ਦੇ ਰਹੀ ਹੈ। ਇਸ ਪਲਾਨ ਦੀ ਮਿਆਦ ਹੁਣ ਵਧ ਕੇ 425 ਦਿਨਾਂ ਦੀ ਹੋ ਗਈ ਹੈ। BSNL ਦੇ 2399 ਰੁਪਏ ਵਾਲੇ ਪਲਾਨ 'ਚ ਗਾਹਕ ਦੇਸ਼ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦਾ ਫਾਇਦਾ ਚੁੱਕ ਸਕਦੇ ਹਨ। ਇਸਦੇ ਨਾਲ ਹੀ ਗਾਹਕਾਂ ਨੂੰ ਮੁਫਤ ਇੰਟਰਨੈਸ਼ਨਲ ਰੋਮਿੰਗ ਦਾ ਵੀ ਫਾਇਦਾ ਮਿਲੇਗਾ। 

ਇਸ ਪਲਾਨ 'ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਯਾਨੀ ਇਸ ਪਲਾਨ 'ਚ ਗਾਹਕਾਂ ਨੂੰ ਕੁੱਲ 850 ਜੀ.ਬੀ. ਡਾਟਾ ਮਿਲੇਗਾ। ਡੇਲੀ ਡਾਟਾ ਲਿਮਟ ਖਤਮ ਹੋਣ 'ਤੇ ਸਪੀਡ ਘੱਟ ਹੋ ਜਾਵੇਗੀ। ਇਸ ਦੇ ਨਾਲ ਹੀ BSNL ਗਾਹਕਾਂ ਨੂੰ ਰੋਜ਼ਾਨਾ 100 SMS ਮਿਲਣਗੇ। ਇਸਦੇ ਨਾਲ ਹੀ ਪਲਾਨ 'ਚ ਗਾਹਕਾਂ ਨੂੰ OTT ਦੇ ਫਾਇਦੇ ਵੀ ਮਿਲਣਗੇ। ਇਸ ਪਲਾਨ ਤਹਿਤ BiTV ਦਾ ਮੁਫਤ ਸਬਸਕ੍ਰਿਪਸ਼ਨ ਮਿਲੇਗਾ, ਜਿ ਵਿਚ ਕਈ OTT ਐਪਸ ਦਾ ਐਕਸੈਸ ਵੀ ਸਾਮਲ ਰਹੇਗਾ। 


author

Rakesh

Content Editor

Related News