BSNL ਦੇ ਇਸ ਪਲਾਨ ’ਚ ਮਿਲ ਰਿਹੈ 1095GB ਡਾਟਾ, ਨਾਲ ਕਾਲਿੰਗ ਫ੍ਰੀ

12/14/2019 5:39:05 PM

ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਕਿਸੇ ਵੀ ਕੀਮਤ ’ਤੇ ਟੈਲੀਕਾਮ ਸੈਕਟਰ ’ਚ ਚੱਲ ਰਹੀ ਡਾਟਾ ਵਾਰ ਤੋਂ ਬਾਹਰ ਨਹੀਂ ਹੋਣਾ ਚਾਹੁੰਦੀ। ਨਿੱਜੀ ਕੰਪਨੀਆਂ ਦੇ ਮੁਕਾਬਲੇ ਬੀ.ਐੱਸ.ਐੱਨ.ਐੱਲ. ਲਗਾਤਾਰ ਨਵੇਂ-ਨਵੇਂ ਪਲਾਨ ਪੇਸ਼ ਕਰ ਰਹੀ ਹੈ। ਹਾਲ ਹੀ ’ਚ ਵੋਡਾਫੋਨ, ਆਈਡੀਆ ਅਤੇ ਏਅਰਟੱਲ ਸਾਰੀਆਂ ਕੰਪਨੀਆਂ ਨੇ ਆਪਣੇ ਟੈਰਿਫ ਦੀਆਂ ਕੀਮਤਾਂ ਵਧਾਈਆਂ ਹਨ ਪਰ ਬੀ.ਐੱਸ.ਐੱਨ.ਐੱਲ. ਨੇ ਅਜੇ ਤਕ ਅਜਿਹਾ ਕੋਈ ਐਲਾਨ ਨਹੀਂ ਕੀਤਾ। ਇਸ ਵਿਚਕਾਰ ਬੀ.ਐੱਸ.ਐੱਨ.ਐੱਲ. ਨੇ ਇਕ ਅਜਿਹਾ ਪਲਾਨ ਪੇਸ਼ ਕੀਤਾ ਹੈ ਜੋ 365 ਦਿਨਾਂ ਦੀ ਮਿਆਦ ਦੇ ਨਾਲ 1095 ਜੀ.ਬੀ. ਡਾਟਾ ਦੇ ਰਿਹਾ ਹੈ। ਆਓ ਜਾਣਦੇ ਹਾਂ ਇਸ ਪਲਾਨ ਬਾਰੇ ਵਿਸਤਾਰ ਨਾਲ।

PunjabKesari

BSNL ਦੇ 365 ਦਿਨਾਂ ਵਾਲੇ ਪਲਾਨ ਦੇ ਫਾਇਦੇ
ਸਭ ਤੋਂ ਪਹਿਲਾਂ ਪਲਾਨ ਦੀ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਦੇ ਇਸ ਪਲਾਨ ਦੀ ਕੀਮਤ 1,699 ਰੁਪਏ ਹੈ ਅਤੇ ਇਹ ਇਕ ਪ੍ਰੀਪੇਡ ਪਲਾਨ ਹੈ। ਇਸ ਪਲਾਨ ’ਚ ਕੁਲ 1095 ਜੀ.ਬੀ. ਡਾਟਾ ਮਿਲੇਗਾ ਅਤੇ ਇਸ ਦੀ ਮਿਆਦ 365 ਦਿਨਾਂ ਦੀ ਹੋਵੇਗੀ। ਇਸ ਪਲਾਨ ’ਚ ਦੂਜੀ ਕੰਪਨੀ ਦੇ ਨੈੱਟਵਰਕ ’ਤੇ ਰੋਜ਼ਾਨਾ 250 ਮਿੰਟ ਦੀ ਕਾਲਿੰਗ ਮਿਲੇਗੀ। ਬੀ.ਐੱਸ.ਐੱਨ.ਐੱਲ. ਦੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਹੈ।ਇਸ ਪਲਾਨ ’ਚ ਰੋਜ਼ 100 ਮੈਸੇਜ ਵੀ ਮਿਲਦੇ ਹਨ। 

ਦੱਸ ਦੇਈਏ ਕਿ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਹਾਲ ਹੀ ’ਚ ਕੋਲਕਾਤਾ ਸਰਕਿਲ ’ਚ ’ਚ 4ਜੀ ਸੇਵਾ ਸ਼ੁਰੂ ਕਰ ਦਿੱਤੀ ਹੈ। ਬੀ.ਐੱਸ.ਐੱਨ.ਐੱਲ. ਦੀ 4ਜੀ ਸੇਵਾ ਕੋਲਕਾਤਾ ’ਚ ਵੱਡਾ ਬਾਜ਼ਾਰ, ਹੁਗਲੀ ਬ੍ਰਿਜ ਸਮੇਤ ਕਈ ਇਲਾਕਿਆਂ ’ਚ ਚੱਲ ਰਹੀ ਹੈ। 4ਜੀ ਸੇਵਾ ਸ਼ੁਰੂ ਕਰਨ ਦੇ ਨਾਲ ਹੀ ਕੰਪਨੀ 4ਜੀ ਸਿਮ ਵੀ ਉਪਲੱਬਧ ਕਰਵਾ ਰਹੀ ਹੈ ਜਿਸ ਨੂੰ ਗਾਹਕ ਨੇੜੇ ਦੇ ਸਟੋਰ ਤੋਂ ਲੈ ਸਕਦੇ ਹਨ ਅਤੇ ਆਪਣੇ 3ਜੀ ਸਿਮ ਨੂੰ 4ਜੀ ਅਪਗ੍ਰੇਡ ਕਰ ਸਕਦੇ ਹਨ। 

ਹਾਲਾਂਕਿ BSNL ਨੇ ਕੋਲਕਾਤਾ ’ਚ 4ਜੀ ਸੇਵਾ ਦੀ ਅਧਿਕਾਰਤ ਲਾਂਚਿੰਗ ਦਾ ਅਜੇ ਐਲਾਨ ਨਹੀਂ ਕੀਤਾ। ਕੋਲਕਾਤਾ ’ਚ BSNL ਦੀ 4ਜੀ ਸੇਵਾ ਦੀ ਜਾਣਕਾਰੀ ਟੈਲੀਕਾਮ ਟਾਕ ਨੇ ਦਿੱਤੀ ਹੈ। ਰਿਪੋਰਟ ਮੁਤਾਬਕ, 2020 ਦੇ ਮਾਰਚ ਦੇ ਅੰਤ ਤਕ ਕੋਲਕਾਤਾ ਦੇ ਸਾਰੇ ਇਲਾਕਿਆਂ ’ਚ BSNL ਦੀ 4ਜੀ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। 


Related News