Good News : ਇਸ ਦਿਨ ਲਾਂਚ ਹੋਵੇਗਾ BSNL ਦਾ 5G! ਨਿੱਜੀ ਕੰਪਨੀਆਂ ਨਾਲੋਂ ਸਸਤਾ ਮਿਲੇਗਾ ਡਾਟਾ
Wednesday, Nov 20, 2024 - 12:41 AM (IST)
ਗੈਜੇਟ ਡੈਸਕ- ਸਰਕਾਰੀ ਟੈਲੀਕਾਮ ਕੰਪਨੀ BSNL ਲਗਾਤਾਰ ਆਪਣੇ-ਆਪ ਨੂੰ ਅਪਗ੍ਰੇਡ ਕਰਨ 'ਚ ਜੁਟੀ ਹੋਈ ਹੈ। ਪ੍ਰਾਈਵੇਟ ਕੰਪਨੀਆਂ ਦੇ ਮੁਕਾਬਲੇ BSNL ਆਪਣੇ ਰੀਚਾਰਜ ਪਲਾਨ ਸਸਤੇ ਕਰ ਰਹੀ ਹੈ। ਇਸ ਵਿਚਕਾਰ BSNL ਨੇ ਆਪਣੇ ਗਾਹਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਕੰਪਨੀ ਬਹੁਤ ਜਲਦ ਆਪਣੀ 5ਜੀ ਸੇਵਾ ਰੋਲਆਉਟ ਕਰਨ ਦੀ ਤਿਆਰੀ ਕਰ ਰਹੀ ਹੈ।
ਦਰਅਸਲ, ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੇ ਆਂਧਰਾ ਪ੍ਰਦੇਸ਼ ਦੇ ਪ੍ਰਧਾਨ ਜਨਰਲ ਮੈਨੇਜਰ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਸੀ ਕਿ BSNL 2025 ਦੇ ਜਨਵਰੀ ਮਹੀਨੇ 'ਚ ਆਪਣੀ 5ਜੀ ਸੇਵਾ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਫਿਲਹਾਲ ਕੰਪਨੀ ਜਲਦੀ ਤੋਂ ਜਲਦੀ 5ਜੀ ਰੋਲਆਉਟ ਦੀ ਸਹੂਲਤ ਲਈ ਆਪਣੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ 'ਤੇ ਜ਼ੋਰ ਦੇ ਰਹੀ ਹੈ। ਇਸ ਵਿਚ ਟਾਵਰ ਅਤੇ ਹੋਰ ਜ਼ਰੂਰੀ ਉਪਕਰਨ ਸ਼ਾਮਲ ਹਨ।
ਇਹ ਵੀ ਪੜ੍ਹੋ- Apple ਯੂਜ਼ਰਜ਼ ਨੂੰ ਵੱਡਾ ਝਟਕਾ, ਕੰਪਨੀ ਬੰਦ ਕਰਨ ਜਾ ਰਹੀ ਇਹ ਪ੍ਰੋਡਕਟ
ਹਾਲ ਹੀ ਵਿੱਚ BSNL ਨੇ ਮੁੰਬਈ ਅਤੇ ਦਿੱਲੀ ਵਿੱਚ 4G ਨੈੱਟਵਰਕ ਦੇ ਲਾਂਚ ਨੂੰ ਟੀਜ਼ ਕੀਤਾ ਹੈ ਪਰ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਉਹ ਇਨ੍ਹਾਂ ਸੇਵਾਵਾਂ ਨੂੰ ਪਹਿਲਾਂ ਕਿਹੜੇ ਸ਼ਹਿਰਾਂ 'ਚ ਲਾਂਚ ਕਰੇਗੀ। ਕੰਪਨੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ BSNL ਅਤੇ MTNL ਦੋਵਾਂ ਦੇ ਲੋਗੋ ਮੌਜੂਦ ਹਨ ਅਤੇ ਹਾਈ-ਸਪੀਡ ਕਨੈਕਟੀਵਿਟੀ ਦੀ ਗੱਲ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ BSNL 5G ਸੇਵਾ ਜਲਦੀ ਤੋਂ ਜਲਦੀ ਸ਼ੁਰੂ ਹੋ ਜਾਵੇਗੀ।
ਕੰਪਨੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ BSNL 4G ਸੇਵਾ ਨੂੰ 5G 'ਚ ਬਦਲਣ 'ਤੇ ਕੰਮ ਕਰ ਰਹੀ ਹੈ। ਇਸ ਦਾ ਮਤਲਬ ਹੈ ਕਿ 5ਜੀ ਸੇਵਾ ਸ਼ੁਰੂ ਕਰਨ ਲਈ ਜ਼ਿਆਦਾ ਨਿਵੇਸ਼ ਦੀ ਲੋੜ ਨਹੀਂ ਹੋਵੇਗੀ। 5G ਦਾ ਰੋਲਆਉਟ ਉਨ੍ਹਾਂ ਖੇਤਰਾਂ ਵਿੱਚ ਸ਼ੁਰੂ ਹੋਵੇਗਾ ਜਿੱਥੇ BSNL ਪਹਿਲਾਂ ਹੀ ਆਪਣੀਆਂ 4G ਸੇਵਾਵਾਂ ਸ਼ੁਰੂ ਕਰ ਚੁੱਕੀ ਹੈ। ਇਸ ਤੋਂ ਬਾਅਦ ਅਪਗ੍ਰੇਡ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।
ਇਹ ਵੀ ਪੜ੍ਹੋ- WhatsApp ਦੇ ਇਸ ਫੀਚਰ ਨਾਲ ਫੜਿਆ ਜਾਵੇਗਾ ਝੂਠ