Blipper ਲਿਆਇਆ ਰਿਅਲ-ਟਾਈਮ ਫੇਸ ਰਿਕਾਗਨੀਸ਼ਨ
Wednesday, Dec 07, 2016 - 04:09 PM (IST)

ਜਲੰਧਰ- ਸਮਾਰਟਫੋਨਜ਼ ''ਚ ਆਗਮੇਂਟਿਡ ਰਿਆਲਿਟੀ ਐਕਸਪੀਰੀਅੰਸ ਲਿਆਉਣ ਲਈ ਪਛਾਣੀ ਜਾਣ ਵਾਲੀ ਕੰਪਨੀ ਬਲਿੱਪਰ ਨੇ ''Augmented Reality Face Profiles'' ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਫੀਚਰ ਕੰਪਨੀ ਦੇ ਐਪ ''ਚ ਰਿਅਲ ਟਾਈਮ ਫੇਸ਼ਲ ਰਿਕਾਗਨੀਸ਼ਨ ਐਡ ਕਰਦਾ ਹੈ। ਆਗਮੇਂਟਿਡ ਰਿਆਲਿਟੀ ਉਹ ਟੈਕਨਾਲੋਜੀ ਹੈ, ਜਿਸ ਵਿਚ ਕੰਪਿਊਟਰ ਦੁਆਰਾ ਤਿਆਰ ਤਸਵੀਰ ਨੂੰ ਯੂਜ਼ਰ ਦੇ ਰਿਅਲ ਵਰਡਲ ਵਿਊ ਦੇ ਨਾਲ ਜੋੜਿਆ ਜਾਂਦਾ ਹੈ।
ਲੰਡਨ ਦੀ ਕੰਪਨੀ ਬਲਿੱਪਰ ਦਾ ''Augmented Reality Face Profiles'' ਫੀਚਰ ਯੂਜ਼ਰਸ ਨੂੰ ਕਿਸੇ ਦਾ ਚਿਹਰਾ ਬਲਿੱਪ (ਸਕੈਨ) ਕਰਨ ਦਾ ਆਪਸ਼ਨ ਦਿੰਦਾ ਹੈ। ਚਿਹਰੇ ਨੂੰ ਕਿਸੇ ਤਸਵੀਰ ਜਾਂ ਟੀ.ਵੀ. ਤੋਂ ਵੀ ਸਕੈਨ ਕੀਤਾ ਜਾ ਸਕਦਾ ਹੈ ਅਤੇ ਅਸਲੀਅਤ ''ਚ ਸਾਹਮਣੇ ਖੜ੍ਹੇ ਹੋ ਕੇ ਵੀ। ਜਿਸ ਦਾ ਚਿਹਰਾ ਤੁਸੀਂ ਸਕੈਨ ਕਰ ਰਹੇ ਹੋ, ਜੇਕਰ ਉਸ ਦੀ ਰਿਕੋਗਨਾਈਜ਼ਡ ਫੇਸ ਪ੍ਰੋਫਾਇਲ ਬਣੀ ਹੋਵੇਗੀ ਤਾਂ ਤੁਰੰਤ ਹੀ ਆਗਮੇਂਟਿਡ ਰਿਆਲਿਟੀ ਐਕਸਪੀਰੀਅੰਸ ਅਨਲਾਕ ਹੋ ਜਾਵੇਗਾ।
ਕੰਪਨੀ ਦਾ ਕਹਿਣਾ ਹੈ ਕਿ ਲਾਂਚ ਕਰਦੇ ਸਮੇਂ 70 ਹਜ਼ਾਰ ਪਬਲਿਕ ਫਿਗਰਜ਼ ਨੂੰ ਰਿਕਾਗਨਾਈਜ਼ ਕੀਤਾ ਜਾਵੇਗਾ, ਜਿਨ੍ਹਾਂ ''ਚ ਅਭਿਨੇਤਾ, ਰਾਜਨੇਤਾ, ਸੰਗੀਤਕਾਰ, ਗਾਇਕ, ਲੇਖਕ, ਖਿਡਾਰੀ ਅਤੇ ਵਿਗਿਆਨੀ ਆਦਿ ਸ਼ਾਮਲ ਹੋਣਗੇ। ਇਸ ਤੋਂ ਬਾਅਦ ਯੂਜ਼ਰਸ ਆਪਣੀ ਫੇਸ ਪ੍ਰੋਫਾਇਲਸ ਵੀ ਸੈੱਟ ਕਰ ਸਕਣਗੇ, ਜਿਸ ਨਾਲ ਉਨ੍ਹਾਂ ਦਾ ਚਿਹਰਾ ਵੀ ''blippable'' ਬਣ ਜਾਵੇਗਾ। ਇਸ ਨਾਲ ਉਨ੍ਹਾਂ ਦੀ ਤਸਵੀਰ ਜਾਂ ਚਿਹਰੇ ਨੂੰ ਸਕੈਨ ਕਰਕੇ ਕੋਈ ਉਨ੍ਹਾਂ ਨਾਲ ਜੁੜੀ ਜਾਣਕਾਰੀ ਲੈ ਸਕਦਾ ਹੈ।
ਬਲਿੱਪਰ ਨੇ ਬਲਿੱਪਰਸਫੀਅਰ ਨਾਂ ਨਾਲ ਨਾਲੇਜ ਗ੍ਰਾਫ ਬਣਾਇਆ ਹੈ ਜੋ ਜਨਤਕ ਰੂਪ ਨਾਲ ਉਪਲੱਬਧ ਸਰੋਤਾਂ ਤੋਂ ਜਾਣਕਾਰੀ ਹਾਸਲ ਕਰਦਾ ਹੈ। ਸਿਲੇਬਸ ਦੀ ਫੇਸ ਪ੍ਰੋਫਾਇਲ ਲਈ ਇਥੋਂ ਹੀ ਜਾਣਕਾਰੀ ਜੁਟਾਈ ਜਾਵੇਗੀ। ਇਸ ਤੋਂ ਇਲਾਵਾ ਉਹ ਖੁਦ ਵੀ ਆਪਣੀ AR Face Profile ਬਣਾ ਸਕਣਗੇ। ਬਲਿੱਪਰ ਦੀ ਸ਼ੁਰੂਆਤ ਸਾਲ 2011 ''ਚ ਹੋਈ ਸੀ ਅਤੇ ਅੱਜ ਇਸ ਦੇ 300 ਤੋਂ ਜ਼ਿਆਦਾ ਕਰਮਚਾਰੀ ਹਨ। ਕੰਪਨੀ ਦੇ ਗਾਹਕਾਂ ''ਚ ਨੈਸਲੇ, ਪੈਪਸਿਕੋ, ਕੋਲਾ-ਕੋਲਾ ਅਤੇ ਜੈਗੁਆਰ ਆਦਿ ਸ਼ਾਮਲ ਹਨ। ਕੰਪਨੀ ਨੇ ਕਵਾਲਕਾਮ ਅਤੇ ਲੈਂਸਡਾਊਨ ਪਾਰਟਨਰਜ਼ ਵਰਗੇ ਇਨਵੈਸਟਰਜ਼ ਤੋਂ ਫੰਡ ਹਾਸਲ ਕੀਤਾ ਹੈ।