"ਬਲੈਕਬੇਰੀ ਹੱਬ" ਹੁਣ ਹਰ ਐਂਡ੍ਰਾਇਡ ਡਿਵਾਈਸ ਲਈ ਕਰੇਗੀ ਕੰਮ

Thursday, Aug 04, 2016 - 01:41 PM (IST)

"ਬਲੈਕਬੇਰੀ ਹੱਬ" ਹੁਣ ਹਰ ਐਂਡ੍ਰਾਇਡ ਡਿਵਾਈਸ ਲਈ ਕਰੇਗੀ ਕੰਮ

ਜਲੰਧਰ-ਬਲੈਕਬੇਰੀ ਵੱਲੋਂ ਹਾਲ ਹੀ ''ਚ ਆਪਣੇ ਹੱਬ ਪੈਲਟਫਾਰਮ ''ਤੇ ਕੁੱਝ ਵਰਤੋਂਯੋਗ ਐਪਲੀਕੇਸ਼ਨਜ਼ ਦੇ ਹੋਸਟ ਦੀ ਆਫਰ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਇਕ ਸੀਮਿਤ ਸਮੇਂ ਲਈ ਹੀ ਉਪਲੱਬਧ ਸਨ ਪਰ ਹੁਣ ਇਹ ਸਾਰੀਆਂ ਐਂਡ੍ਰਾਇਡ 6.0 ਮਾਰਸ਼ਮੈਲੋ ਡਿਵਾਈਸਿਜ਼ ਜਾਂ ਨਵੀਆਂ ਡਿਵਾਈਸਿਜ਼ ਲਈ ਉਪਲੱਬਧ ਹੈ। ਇਸ ਨੂੰ ਬਲੈਕਬੇਰੀ ਹੱਬ ਪਲੱਸ ਦਾ ਨਾਂ ਦਿੱਤਾ ਗਿਆ ਹੈ ਜਿਸ ਨੂੰ ਗੂਗਲ ਪਲੇਅ ਸਟੋਰ ਤੋਂ ਪਹਿਲੇ 30 ਦਿਨਾਂ ਲਈ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਫ੍ਰੀ ਟ੍ਰੈਲ ਤੋਂ ਬਾਅਦ ਇਸ ਦੀ ਸਬਸਕ੍ਰਿਪਸ਼ਨ ਦੀ ਕੀਮਤ 0.99 ਡਾਲਰ ਪ੍ਰਤੀ ਮਹੀਨਾ ਹੋਵੇਗੀ। 

ਹੱਬ ਦੀ ਇਸ ਆਫਰ ''ਚ ਹਰ ਤਰ੍ਹਾਂ ਦੀਆਂ ਐਪਲੀਕੇਸ਼ਨਜ਼ ਉਪਲੱਬਧ ਹੋਣਗੀਆਂ। ਬਲੈਕਬੇਰੀ ਕੈਲੰਡਰ ਅਤੇ ਹੱਬ ਦੇ ਨਾਲ ਇਕ ਪਾਸਵਰਡ ਮੈਨੇਜਰ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਬਲੈਕਬੇਰੀ ਦੇ ਕਾਨਟੈਕਟਸ, ਟਾਸਕਜ਼, ਡਿਵਾਈਸ ਸਰਚ, ਨੋਟਸ ਅਤੇ ਲਾਂਚਰ ਨੂੰ ਵੀ ਐਕਸੈਸ ਕਰ ਸਕਣਗੇ। ਬਲੈਕਬੇਰੀ ਹੱਬ ਪਲੱਸ ਪਹਿਲਾ ਅਜਿਹਾ ਸਾਫਟਵੇਅਰ ਹੈ ਜੋ ਨਵੇਂ ਮੋਬਿਲਟੀ ਸੋਲਿਊਸ਼ਨਜ਼ ਗਰੁੱਪ ਦੀ ਆਫਰ ਦੇ ਰਿਹਾ ਹੈ।  


Related News