Asus ਨੇ ਬਿਹਤਰ ਗ੍ਰਾਫਿਕ ਕਾਰਡ ਨਾਲ ਲਾਂਚ ਕੀਤਾ ਨਵਾਂ ਗੇਮਿੰਗ PC

Friday, Jul 29, 2016 - 11:32 AM (IST)

Asus ਨੇ ਬਿਹਤਰ ਗ੍ਰਾਫਿਕ ਕਾਰਡ ਨਾਲ ਲਾਂਚ ਕੀਤਾ ਨਵਾਂ ਗੇਮਿੰਗ PC
ਜਲੰਧਰ- ਤਾਇਵਾਨ ਦੀ ਮਲਟੀਨੈਸ਼ਨਲ ਹਾਰਡਵੇਅਰ ਕੰਪਨੀ Asus ਨੇ ਕੰਪੈੱਕਟ ਗੇਮਿੰਗ ਡੈਸਕਟਾਪ ROG G20CB ਭਾਰਤ ''ਚ ਲਾਂਚ ਕੀਤਾ ਹੈ। ਇਸ ਗੇਮਿੰਗ ਪੀ.ਸੀ. ''ਚ 6th ਜਨਰੇਸ਼ਨ ਇੰਟੈਲ i7 Skylake ਪ੍ਰੋਸੈਸਰ ਲੱਗੈ ਹੈ ਨਾਲ ਹੀ ਇਸ ਵਿਚ ਲਾਈਟ ਜੋਨਸ ਨੂੰ ਫੁੱਲੀ ਕਸਟਮਾਈਜ਼ਡ ਕੀਤਾ ਹੈ ਜੋ 8 ਮਿਲੀਅਨ ਕਲਰਜ਼ ਨੂੰ ਪਲੱਸ, ਕਲਰ ਸਾਈਕਲ ਅਤੇ ਮਿਊਜ਼ਿਕ ਇਕਵਲਾਈਜ਼ਰ ''ਚ ਸ਼ੋਅ ਕਰਨਗੇ। 
ਇਸ ਗੇਮਿੰਗ ਪੀ.ਸੀ. ''ਚ ਕੰਪਨੀ ਨੇ NVIDIA Pascal GeForce GTX 1080 GPU ਲਗਾਇਆ ਹੈ ਜੋ ਯੂਜ਼ਰ ਨੂੰ ਐਡਵਾਂਸ ਗੇਮਿੰਗ ਐਕਸਪੀਰੀਅੰਸ ਦੇਵੇਗਾ। ਇਸ ਨੂੰ ਬਣਾਉਣ ਲਈ ਕੰਪਨੀ ਨੇ ਵੈਪਰ ਚੈਂਬਰ ਕੂਲਿੰਗ ਟੈਕਨਾਲੋਜੀ ਦੀ ਵਰਤੋਂ ਕੀਤੀ ਹੈ ਜੋ ਪੀ.ਸੀ. ਨੂੰ ਗਰਮ ਹੋਣ ਤੋਂ ਬਚਾਏਗੀ। ਖਾਸ ਗੱਲ ਇਹ ਹੈ ਕਿ ਇਸ ਵਿਚ ਲੱਗਾ ਕਾਰਡ ਮੌਜੂਦਾ ਪ੍ਰੀਵੀਅਸ-ਜਨਰੇਸ਼ਨ ਗ੍ਰਾਫਿਕ ਕਾਰਡਸ ਤੋਂ 3x ਪਰਫਾਰਮੈਂਸ ਅਤੇ ਬਿਹਤਰ ਵੀ.ਆਰ. ਐਕਸਪੀਰੀਅੰਸ ਦੇਵੇਗਾ। ਇਸ ਵਿਚ ਪ੍ਰੀਲੋਡਿਡ ਵਿੰਡੋਜ਼ 10 ਆਪਰੇਟਿੰਗ ਸਿਸਟਮ ਮਿਲੇਗਾ। ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 16 ਜੀ.ਬੀ. ਰੈਮ ਲੱਗੀ ਹੈ ਜਿਸ ਨੂੰ 32 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ ਅਤੇ ਇਸ ਦੀ ਸਟੋਰੇਜ 3 ਟੀ.ਬੀ. ਦੀ ਹੈ। ਹੋਰ ਫਚੀਰਸ ''ਚ ਬਲੂਟੁਥ 4.0, ਵਾਈ-ਫਾਈ, 6 ਯੂ.ਐੱਸ.ਬੀ. ਪੋਰਟਸ, 1 HDMI ਪੋਰਟ, 7.1 ਚੈਨਲ ਆਡੀਓ, 1 ਹੈੱਡਫੋਨ ਅਤੇ 1 ਮਾਈਕ੍ਰੋਫੋਨ ਪੋਰਟ ਲੱਗਾ ਹੈ।

Related News