ਸ਼ਾਨਦਾਰ ਫੀਚਰਸ ਨਾਲ ਐਪਲ ਨੇ ਲਾਂਚ ਕੀਤੇ ਨਵੇਂ iPhone's

09/11/2019 2:01:23 AM

ਗੈਜੇਟ ਡੈਸਕ—ਐਪਲ ਨੇ ਆਖਿਰਕਾਰ ਆਪਣੇ ਸਪੈਸ਼ਲ ਈਟੈਂਟ ਦੌਰਾਨ ਆਈਫੋਨ 11 ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਕੀਮਤ 699 ਡਾਲਰ (ਕਰੀਬ 50 ਹਜ਼ਾਰ ਰੁਪਏ) ਰੱਖੀ ਗਈ ਹੈ। ਗਾਹਕ ਇਸ ਨੂੰ ਪਰਪਲ, ਵ੍ਹਾਈਟ ਗ੍ਰੀਨ, ਯੈਲੋ, ਬਲੈਕ ਅਤੇ ਰੈੱਡ ਕਲਰ ਆਪਸ਼ਨ 'ਚ ਖਰੀਦ ਸਕਣਗੇ।

PunjabKesari

12+12MP ਡਿਊਲ ਕੈਮਰਾ ਸੈਟਅਪ
ਐਪਲ ਨੇ ਇਸ ਵਾਰ ਆਪਣੇ ਆਈਫੋਨ 11 ਦੇ ਕੈਮਰੇ 'ਤੇ ਸਭ ਤੋਂ ਜ਼ਿਆਦਾ ਫੋਕਸ ਕੀਤਾ ਹੈ। ਨਵੇਂ ਆਈਫੋਨ 11 'ਚ 12+12MP ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ ਇਕ ਲੈਂਸ 26mm ਅਪਰਚਰ f/1.8 ਅਤੇ ਦੂਜਾ ਅਲਰਟਾ ਵਾਇਡ ਅਪਰਚਰ f/2.4  ਨੂੰ ਸਪੋਰਟ ਕਰਦਾ ਹੈ।

PunjabKesari

ਨਵੇਂ ਆਈਫੋਨ 11 'ਚ 2 ਐਕਸ ਆਪਟੀਕਲ ਜ਼ੂਮ ਅਤੇ ਅਲਟਰਾ ਵਾਇਡ ਐਂਗਲ ਵਰਗੇ ਖਾਸ ਕੈਮਰਾ ਫੀਚਰਸ ਦਿੱਤੇ ਗਏ ਹਨ। ਇਸ 'ਚ ਐਡਵਾਂਸ ਪੋਟਰੇਟ ਮੋਡ ਦਿੱਤਾ ਗਿਆ ਹੈ ਜੋ ਦੂਰੋ ਵੀ ਬੈਸਟ ਕੁਆਲਟੀ ਪੋਟਰੇਟ ਫੋਟੋ ਨੂੰ ਕਲਿੱਕ ਕਰਨ 'ਚ ਮਦਦ ਕਰਦਾ ਹੈ। ਨਵੇਂ ਆਈਫੋਨ 'ਚ ਨਾਈਟ ਮੋਡ ਦਿੱਤਾ ਗਿਆ ਹੈ ਜੋ ਕਿ ਰਾਤ ਵੇਲੇ ਵੀ ਇਕਦਮ ਵਧੀਆ ਫੋਟੋ ਕਲਿੱਕ ਕਰਦਾ ਹੈ।

PunjabKesari

ਵੀਡੀਓ ਰਿਕਾਡਿੰਗ 'ਚ ਕੰਮ ਆਵੇਗਾ ਅਲਰਟਾ ਮੋਡ
ਆਈਫੋ 11 ਰਾਹੀਂ ਵੀਡੀਓ ਰਿਕਾਡਿੰਗ ਕਰਨ ਵੇਲੇ ਅਲਰਟਾ ਮੋਡ ਫੀਚਰ ਰਾਹੀਂ ਵੱਡੇ ਏਰੀਏ ਨੂੰ ਕਵਰ ਕਰ ਸਕੇਗਾ। ਇਸ ਤੋਂ ਇਲਾਵਾ ਇਸ 'ਚ ਕਵਿੱਕ ਟੇਕ ਫੀਚਰ ਦਿੱਤਾ ਗਿਆ ਜੋ ਫੋਟੋ ਬਟਨ ਨੂੰ ਦਬਾ ਕੇ ਰੱਖਣ 'ਤੇ ਕਵਿੱਕ ਵੀਡੀਓ ਸ਼ੂਟ ਕਰ ਸਕਦਾ ਹੈ।

PunjabKesari

ਸੈਲਫੀ ਤੋਂ ਰਿਕਾਡਿੰਗ ਕਰ ਸਕੋਗੇ ਸਲੋ ਮੋਸ਼ਨ ਵੀਡੀਓ
ਸੈਲਫੀ ਲਈ ਇਸ 'ਚ 12 ਮੈਗਾਪਿਕਸਲ ਦਾ ਲੈਂਸ ਦਿੱਤਾ ਗਿਆ ਹੈ ਜੋ ਕਿ 4ਕੇ ਵੀਡੀਓ ਰਿਕਾਡਿੰਗ ਕਰਨ 'ਚ ਮਦਦ ਕਰੇਗਾ। ਇਹ ਪਹਿਲੀ ਵਾਰ ਹੈ ਕਿ ਕਿਸੇ ਫੋਨ ਦੇ ਕੈਮਰੇ 'ਚ ਸਲੋ ਮੋਸ਼ਨ ਵੀਡੀਓ ਰਿਕਾਡਿੰਗ ਦਾ ਫੀਚਰ ਦਿੱਤਾ ਗਿਆ ਹੈ। ਈਵੈਂਟ ਦੌਰਾਨ ਸਲੋ ਮੋਸ਼ਨ ਵੀਡੀਓ ਦਾ ਡੈਮੋ ਵੀ ਦਿਖਾਇਆ ਗਿਆ ਹੈ ਜੋ ਕਾਫੀ ਸ਼ਾਨਦਾਰ ਅਤੇ ਹਾਈ ਕਲੈਰਿਟੀ ਦਾ ਸੀ।

PunjabKesari

ਆਈਫੋਨ 11 ਦੇ ਸਪੈਸੀਫਿਕੇਸ਼ਨਸ

ਡਿਸਪਲੇਅ 6.1 ਇੰਚ ਦੀ ਰੇਟੀਨਾ
ਪ੍ਰੋਸੈਸਰ ਟੈਸਟ ਏ13 ਬਾਇਉਨਿਕ
ਡਿਊਲ ਰੀਅਰ ਕੈਮਰਾ ਸੈਟਅਪ  12 ਮੈਗਾਪਿਕਸਲ (ਮੇਨ ਸੈਂਸਰ)+12 ਮੈਗਾਪਿਕਸਲ (ਅਲਟਰਾ ਵਾਇਡ)
ਖਾਸ ਫੀਚਰਸ Slo-Mo selfie

 

PunjabKesari

ਆਈਫੋਨ 11 ਪ੍ਰੋ ਤੇ ਆਈਫੋਨ 11 ਪ੍ਰੋ ਮੈਕਸ ਦੇ ਸਪੈਸੀਫਿਕੇਸ਼ਨਸ
ਆਈਫੋਨ 11 ਪ੍ਰੋ 'ਚ ਜਿਥੇ 5.8 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਉੱਥੇ ਆਈਫੋਨ 11 ਪ੍ਰੋ ਮੈਕਸ 'ਚ 6.5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਫੋਨਸ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਨ੍ਹਾਂ 'ਚ ਇਕ ਕੈਮਰਾ 12 ਮੈਗਾਪਿਕਸਲ ਦਾ ਵਾਇਡ ਐਂਗਲ ਵਾਲਾ, ਦੂਜਾ ਕੈਮਰਾ ਅਲਟਰਾ ਵਾਇਡ ਐਂਗਲ ਵਾਲਾ ਅਤੇ ਤੀਸਰਾ ਕੈਮਰਾ 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 12 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਨਾਲ 18 ਵਾਟ ਦਾ ਫਾਸਟ ਚਾਰਜਰ ਮਿਲੇਗਾ।

PunjabKesari

iPhone 11 Pro ਤੇ iPhone 11 Pro Max ਦੀ ਕੀਮਤ
ਤੇ ਦੋਵੇਂ ਫੋਨ 64ਜੀ.ਬੀ., 256ਜੀ.ਬੀ. ਅਤੇ 512 ਜੀ.ਬੀ. ਆਪਸ਼ਨ 'ਚ ਉਪਲੱਬਧ ਕੀਤਾ ਜਾਵੇਗਾ। ਇਨ੍ਹਾਂ 'ਚੋਂ ਆਈਫੋਨ 11 ਪ੍ਰੋ ਦੀ ਸ਼ੁਰੂਆਤੀ ਕੀਮਤ 999 ਡਾਲਰ ਅਤੇ ਆਈਪੋਨ 11 ਪ੍ਰੋ ਮੈਕਸ ਦੀ ਸ਼ੁਰੂਆਤੀ ਕੀਮਤ 1099 ਡਾਲਰ ਹੋਵੇਗੀ। ਫੋਨ ਦੀ ਵਿਕਰੀ 20 ਸਤੰਬਰ ਤੋਂ ਸ਼ੁਰੂ ਹੋਵੇਗੀ।


Karan Kumar

Content Editor

Related News