ਐਪਲ ਨੇ iCloud ਦੀ ਸਟੋਰੇਜ ਵਧਾ ਕੇ ਕੀਤੀ 2TB

Wednesday, Aug 31, 2016 - 03:02 PM (IST)

ਐਪਲ ਨੇ iCloud ਦੀ ਸਟੋਰੇਜ ਵਧਾ ਕੇ ਕੀਤੀ 2TB
ਜਲੰਧਰ : ਕਈ ਵਾਰ ਆਈਕਲਾਊਡ ''ਚ ਸਟੋਰੇਜ ਫੁੱਲ ਹੋਣ ਦੇ ਪਾਪਅਪਸ ਸਾਨੂੰ ਪ੍ਰੇਸ਼ਾਨ ਕਰਦੇ ਹਨ ਪਰ ਇਸ ਦਾ ਹੱਲ ਐਪਲ ਬਹੁਤ ਜਲਦ ਕੱਢਣ ਜਾ ਰਹੀ ਹੈ।  ਬਹੁਤ ਜਲਦ ਐਪਲ 2 TB ਦੀ ਕਲਾਊਡ ਸਟੋਰੇਜ ਪ੍ਰਦਾਨ ਕਰੇਗੀ। ਸਿਤੰਬਰ ''ਚ ਹੋਣ ਜਾ ਰਹੇ ਐਪਲ ਦੇ ਇਵੈਂਟ ''ਚ ਆਈਕਲਾਊਡ ਸਰਵਿਸ ਦੀ ਅਪਡੇਟ ਨੂੰ ਅਨਾਊਂਸ ਕੀਤਾ ਜਾਵੇਗਾ। ਇਸ ''ਚ 20 ਡਾਲਰ ਪ੍ਰਤੀ ਮਹੀਨੇ ਦਾ ਰੈਂਟ ਐਡ ਕੀਤਾ ਜਾਵੇਗਾ। 9ਟੂ5 ਮੈਕ ਨੇ ਸਭ ਤੋਂ ਪਹਿਲਾਂ ਇਸ ਬਾਰੇ ਦੱਸਿਆ ਸੀ ਜਿਸ ''ਚ ਆਈਫੋਨ 7 ਦੇ 265 GB ਵਰਜ਼ਨ ਦੇ ਨਾਲ-ਨਾਲ ਕਲਾਊਡ ਸਰਵਿਸ ਐਕਸਟੈਂਡ ਕਰਨ ਬਾਰੇ ਵੀ ਦੱਸਿਆ ਗਿਆ ਸੀ। ਜੇ ਤੁਸੀਂ ਇੰਨੀ ਸਟੋਰੇਜ ਨਹੀਂ ਚਾਹੁੰਦੇ ਤਾਂ 50 GB ਦੀ ਸਟੋਰੇਜ ਪ੍ਰਤੀ 1 ਡਾਲਕ ਦੇ ਹਿਸਾਬ ਨਾਲ ਲੈ ਸਕਦੇ ਹੋ। Apple website ਇਸ ਲਿੰਕ ''ਤੇ ਕਲਿਕ ਕਰ ਕੇ ਤੁਸੀਂ ਆਪਣੇ ਦੇਸ਼ ''ਚ ਕਲਾਊਡ ਸਟੋਰੇਜ ਲਈ ਕੀਮਤ ਦਾ ਵੇਰਵਾ ਦੇਖ ਸਕਦੇ ਹੋ।

Related News