ਐਪਲ ਨੇ ਬਣਾਇਆ ਹੁਣ ਤਕ ਦਾ ਸਭ ਤੋਂ ਬਿਹਤਰੀਨ ਸਮਾਰਟ ਬੈਟਰੀ ਕੇਸ

01/17/2019 11:09:47 AM

ਗੈਜੇਟ ਡੈਸਕ– ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਅਖਰਕਾਰ ਐਪਲ ਨੇ ਹੁਣ ਤਕ ਦੇ ਸਭ ਤੋਂ ਬਿਹਤਰੀਨ ਸਮਾਰਟ ਬੈਟਰੀ ਕੇਸ ਨੂੰ ਪੇਸ਼ ਕੀਤ ਹੈ ਜੋ iPhone XS, XS Max ਅਤੇ XR ਦੇ ਬੈਟਰੀ ਬੈਕਅਪ ਨੂੰ ਵਧਾਉਣ ’ਚ ਤੁਹਾਡੀ ਮਦਦ ਕਰੇਗਾ। ਵਾਇਰਲੈੱਸ ਚਾਰਜਿੰਗ ਦੀ ਸਪੋਰਟ ਵੀ ਇਸ ਵਿਚ ਦਿੱਤੀ ਗਈ ਹੈ, ਯਾਨੀ ਤੁਸੀਂ ਲੋੜ ਪੈਣ ’ਤੇ ਬਿਨਾਂ ਵਾਇਰ ਨੂੰ ਪਲੱਗ ਇਨ ਕੀਤੇ ਆਪਣੇ ਆਈਫੋਨ ਨੂੰ ਚਾਰਜ ਕਰ ਸਕੋਗੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੀ ਮਦਦ ਨਾਲ ਤੁਸੀਂ ਆਈਫੋਨ XR ਨੂੰ 39 ਘੰਟਿਆਂ ਤਕ ਜ਼ਿਆਦਾ ਇਸਤੇਮਾਲ ਕਰ ਸਕਦੇ ਹੋ। 

PunjabKesari

ਇਸ ਨੂੰ ਸਮਾਰਟ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ iOS ਆਪਰੇਟਿੰਗ ਸਿਸਟਮ ਨੂੰ ਸਪੋਰਟ ਕਰਦਾ ਹੈ ਅਤੇ ਆਈਫੋਨ ਦੇ ਨੇੜੇ ਆਉਣ ਤੇ ਇਹ ਆਪਣੇ ਆਪ ਕਨੈਕਟ ਹੋ ਜਾਂਦਾ ਹੈ। ਇਸ ਵਿਚ ਅਲੱਗ ਤੋਂ ਇਕ ਖਾਸ ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਇਸ ਵਿਚ ਕਿੰਨੀ ਬੈਟਰੀ ਬਚੀ ਹੈ, ਇਹ ਆਈਫੋਨ ਦੀ ਲਾਕ ਸਕਰੀਨ ’ਤੇ ਸ਼ੋਅ ਕਰਦਾ ਹੈ। ਉਥੇ ਹੀ ਇਸ ਦੀ ਅਲੱਗ ਤੋਂ ਨੋਟੀਫਿਕੇਸ਼ਨ ਵੀ ਸ਼ੋਅ ਹੁੰਦੀ ਹੈ। ਇਸ ਦੀ ਵਰਤੋਂ ਕਰਦੇ ਸਮੇਂ ਲਾਈਟਨਿੰਗ ਪੋਰਟ ਫ੍ਰੀ ਰਹੇਗਾ ਜੋ ਤੁਹਾਨੂੰ ਹੋਰ ਐਕਸੈਸਰੀਜ਼ ਯਾਨੀ ਹੈੱਡਫੋਨ ਆਦਿ ਦਾ ਇਸਤੇਮਾਲ ਕਰਨ ਦੇ ਕੰਮ ਆਏਗਾ। ਫਿਲਹਾਲ ਇਸ ਦੀ ਕੀਮਤ 129 ਡਾਲਰ (ਕਰੀਬ 9180 ਰੁਪਏ) ਰੱਖੀ ਗਈ ਹੈ ਪਰ ਭਾਰਤ ’ਚ ਇਸ ਨੂੰ ਕਿੰਨੀ ਕੀਮਤ ’ਚ ਲਿਆਇਆ ਜਾਵੇਗਾ, ਇਸ ਦੀ ਜਾਣਕਾਰੀ ਨਹੀਂ ਹੈ। 


Related News