ਐਂਡ੍ਰਾਇਡ ਯੂਜ਼ਰਸ ਸਾਵਧਾਨ, ਖਤਰੇ ''ਚ ਹਨ ਤੁਹਾਡੇ ਨਿੱਜੀ ਪਲ

12/06/2019 8:59:31 PM

ਗੈਜੇਟ ਡੈਸਕ—ਐਂਡ੍ਰਾਇਡ ਮੋਬਾਇਲ ਆਪਰੇਟਿੰਗ 'ਚ ਪਿਛਲੇ ਕਈ ਸਾਲਾਂ 'ਚ ਕਈ ਅਪਡੇਟਸ ਆਈਆਂ ਹਨ ਨਾਲ ਹੀ ਕਈ ਨਵੇਂ ਵਾਇਰਸ ਅਤੇ ਮਾਲਵੇਅਰ ਵੀ ਸਾਹਮਣੇ ਆਏ ਹਨ। ਹੁਣ ਇਕ ਨਵੇਂ ਐਂਡ੍ਰਾਇਡ ਸਪਾਈਵੇਅਰ ਦਾ ਪਤਾ ਚੱਲਿਆ ਹੈ ਅਤੇ ਯੂਜ਼ਰਸ ਨੂੰ ਇਸ ਤੋਂ ਬਚਣ ਲਈ ਅਲਰਟ ਕੀਤਾ ਜਾ ਰਿਹਾ ਹੈ। TrendMicro ਰਿਸਰਚ ਮੁਤਾਬਕ CallerSpy ਨਾਂ ਦਾ ਇਕ ਸਪਾਈਵੇਅਰ ਇੰਟਰਨੈੱਟ ਯੂਜ਼ਰਸ ਦਾ ਪਰਸਨਲ ਡਾਟਾ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਵਾਰ ਕਿਸੇ ਯੂਜ਼ਰਸ ਦੇ ਸਮਾਰਟਫੋਨ ਤਕ ਪਹੁੰਚਣ ਤੋਂ ਬਾਅਦ ਇਹ ਸਪਾਈਵੇਅਰ ਬਿਨਾਂ ਯੂਜ਼ਰ ਨੂੰ ਪਤਾ ਚੱਲੇ ਉਸ ਦੇ ਸਮਾਰਟਫੋਨ 'ਚ ਹੇਣ ਵਾਲੇ ਹਰ ਐਕਸ਼ਨ ਦਾ ਸਕਰੀਨਸ਼ਾਟ ਸੇਵ ਕਰ ਲੈਂਦਾ ਹੈ।

ਸਕਿਓਰਟੀ ਫਰਮ TrendMicro ਦੇ ਰਿਸਚਰਸ ਨੇ ਕਿਹਾ ਕਿ ਅਸੀਂ ਪਾਇਆ ਹੈ ਕਿ ਨਵੇਂ ਸਪਾਈਵੇਅਰ ਦੀ ਫੈਮਿਲੀ ਫਿਸ਼ਿੰਗ ਵੈੱਬਸਾਈਟਸ 'ਤੇ ਚੈੱਟ ਐਪ ਦੀ ਜਗ੍ਹਾ ਲੈ ਕੇ ਯੂਜ਼ਰਸ 'ਤੇ ਅਟੈਕ ਕਰ ਰਹੀ ਹੈ। ਐਕਸਪਰਟਸ ਮੁਤਾਬਕ ਇਹ ਮੈਲਵੇਅਰ ਇੰਟਰਨੈੱਟ 'ਤੇ ਮੌਜੂਦ APK ਫਾਈਲਸ ਦੀ ਮਦਦ ਨਾਲ ਫੈਲ ਰਿਹਾ ਹੈ ਅਤੇ ਜੋ ਯੂਜ਼ਰਸ ਇਨ੍ਹਾਂ ਫਾਈਲਸ ਨੂੰ ਡਾਊਨਲੋਡ ਜਾਂ ਇੰਸਟਾਲ ਕਰ ਰਹੇ ਹਨ ਉਨ੍ਹਾਂ ਨੂੰ ਸ਼ਿਕਾਰ ਬਣਾ ਰਿਹਾ ਹੈ। ਹਾਲਾਂਕਿ ਬਾਕੀ ਮੈਲਵੇਅਰਸ ਦੀ ਤਰ੍ਹਾਂ CallerSpy ਗੂਗਲ ਪਲੇਅ ਸਟੋਰ ਤਕ ਪਹੁੰਚਣ 'ਚ ਨਾਕਾਮ ਰਿਹਾ ਹੈ।

ਚੋਰੀ ਕਰਦਾ ਹੈ ਪਰਸਨਲ ਡਾਟਾ
ਕਈ ਮਾਮਲਿਆਂ 'ਚ CallerSpy ਇਕ ਅਲਟਾ-ਸੀਕ੍ਰਿਟ ਈਮੇਲ ਐਪਲੀਕੇਸ਼ਨ Apex App ਜਾਂ ਫਿਰ ਦੇ Chatrious ਤੌਰ 'ਤੇ ਇੰਸਟਾਲ ਹੁੰਦਾ ਹੈ। ਇਹ ਦੋਵੇਂ ਹੀ ਡਮੀ ਐਪਲੀਕੇਸ਼ਨ ਇਨ੍ਹਾਂ ਦੀ ਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ ਜਿਨ੍ਹਾਂ ਹੈਕਰਸ ਨੇ ਸੈਟਅਪ ਕੀਤਾ ਹੈ। ਇੰਟਰਨੈੱਟ ਯੂਜ਼ਰਸ ਦਾ ਭਰੋਸਾ ਜਿੱਤਣ ਲਈ ਅਤੇ ਯੂਜ਼ਰਸ ਨੂੰ ਫਸਾਉਣ ਲਈ ਹੈਕਰਸ ਨੇ ਇਨ੍ਹਾਂ ਸਾਈਟਸ ਨੂੰ ਇਸ ਤਰ੍ਹਾਂ ਸੈਟਅਪ ਕੀਤਾ ਹੈ ਜੋ ਗੂਗਲ ਨਾਲ ਜੁੜੀਆਂ ਹੋਣ। ਇਕ ਵਾਰ ਯੂਜ਼ਰਸ ਦੇ ਫੋਨ ਤਕ ਪਹੁੰਚਣ ਤੋਂ ਬਾਅਦ CallerSpy  ਪਰਸਨਲ ਡਾਟਾ ਜੁਟਾਉਣ ਦਾ ਹਰ ਤਰੀਕਾ ਅੰਜ਼ਮਾਉਂਦਾ ਹੈ।

ਇਹ ਹੈ ਬਚਾਅ ਦਾ ਤਰੀਕਾ
ਯੂਜ਼ਰਸ ਜੋ ਚੈਟ ਐਪਲੀਕੇਸ਼ਨ ਸਮਝ ਕੇ ਇਸ ਨੂੰ ਡਾਊਨਲੋਡ ਕਰਦ ਹਨ, ਐਪ ਉਸ ਦਾ ਕੰਮ ਤਾਂ ਨਹੀਂ ਕਰਦਾ ਪਰ ਮੈਲਿਸ਼ਸ ਕਮਾਂਡ ਡਿਵਾਈਸ 'ਚ ਲਾਂਚ ਕਰ ਦਿੰਦਾ ਹੈ। ਇਸ ਤੋਂ ਬਾਅਦ ਬਿਨਾਂ ਯੂਜ਼ਰ ਨੂੰ ਪਤਾ ਚੱਲੇ ਕਿ ਉਸ ਦੇ ਡਿਵਾਈਸ ਤੋਂ ਸਕਰੀਨਸ਼ਾਟ ਲੈ ਕੇ ਇਹ ਮੈਲਵੇਅਰ ਆਪਣੇ ਰਿਮੋਟ ਸਰਵਰ ਨੂੰ ਭੇਜ ਦਿੰਦਾ ਹੈ। ਯੂਜ਼ਰ ਦੀ ਇਹ ਪਰਸਨਲ ਜਾਣਕਾਰੀ ਕ੍ਰਿਪਟੋਕਰੰਸੀ ਦੇ ਬਦਲੇ ਬਲੈਕ ਮਾਰਕੀਟਸ 'ਚ ਵੇਚੀ ਜਾ ਸਕਦੀ ਹੈ। ਫਿਲਹਾਲ ਇਹ ਸਪਾਈਵੇਅਰ ਅਟੈਕ ਸਿਰਫ ਐਂਡ੍ਰਾਇਡ ਡਿਵਾਈਸੇਜ 'ਤੇ ਹੋਇਆ ਹੈ ਪਰ ਹੈਕਰਸ ਜਲਦ ਹੀ ਆਈ.ਓ.ਐੱਸ. ਅਤੇ Windows ਯੂਜ਼ਰਸ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਟਰਸੱਟੇਡ ਸਾਈਟ ਜਾਂ ਪਲੇਟਫਾਰਮ ਤੋਂ ਐਪ ਡਾਊਨਲੋਡ ਕਰਨਾ ਹੀ ਇਸ ਤੋਂ ਬਚਾਅ ਦਾ ਤਰੀਕਾ ਹੈ।


Karan Kumar

Content Editor

Related News