ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗੀ ਐਂਡਰਾਇਡ 11 ਦੀ ਬੀਟਾ ਅਪਡੇਟ, ਵੇਖੋ ਪੂਰੀ ਲਿਸਟ
Wednesday, Jun 17, 2020 - 12:45 PM (IST)

ਗੈਜੇਟ ਡੈਸਕ– ਦਿੱਗਜ ਸਰਚ ਇੰਜਣ ਕੰਪਨੀ ਗੂਗਲ ਨੇ ਹਾਲ ਹੀ ’ਚ ਐਂਡਰਾਇਡ 11 ਦੇ ਬੀਟਾ ਵਰਜ਼ਨ ਨੂੰ ਲਾਂਚ ਕੀਤਾ ਸੀ, ਹਾਲਾਂਕਿ ਅਜੇ ਤਕ ਇਸ ਦਾ ਸਟੇਬਲ ਵਰਜ਼ਨ ਜਾਰੀ ਨਹੀਂ ਕੀਤਾ ਗਿਆ। ਹੁਣ ਜ਼ਿਆਦਾਤਰ ਸਮਾਰਟਫੋਨ ਨਿਰਮਾਤਾ ਕੰਪਨੀਆਂ ਨੇ ਆਪਣੇ ਡਿਵਾਈਸ ’ਚ ਇਸ ਨਵੇਂ ਬੀਟਾ ਵਰਜ਼ਨ ਦੀ ਸੁਪੋਰਟ ਦੇਣ ਦਾ ਐਲਾਨ ਕਰ ਦਿੱਤਾ ਹੈ। ਤਾਂ ਅੱਜ ਅਸੀਂ ਤੁਹਾਨੂੰ ਉਨ੍ਹਾਂ ਸਮਾਰਟਫੋਨਜ਼ ਬਾਰੇ ਦੱਸਾਂਗੇ, ਜਿਨ੍ਹਾਂ ’ਚ ਐਂਡਰਾਇਡ 11 ਦਾ ਬੀਟਾ ਵਰਜ਼ਨ ਮਿਲੇਗਾ।
ਗੂਗਲ ਪਿਕਸਲ ਸੀਰੀਜ਼
ਐਂਡਰਾਇਡ 11 ਦੇ ਬੀਟਾ ਵਰਜ਼ ਦੀ ਅਪਡੇਟ ਸਭ ਤੋਂ ਪਹਿਲਾਂ ਗੂਗਲ ਪਿਕਸਲ ਸੀਰੀਜ਼ ਦੇ ਪਿਕਸਲ 2, ਪਿਕਸਲ 2 ਐਕਸ ਐੱਲ, ਪਿਕਸਲ 3, ਪਿਕਸਲ 3 ਐਕਸ ਐੱਲ, ਪਿਕਸਲ 3ਏ, ਪਿਕਸਲ 3ਏ ਐਕਸ ਐੱਲ ਅਤੇ ਪਿਕਸਲ 4, ਪਿਕਸਲ 4 ਐਕਸ ਐੱਲ ਸਮਾਰਟਫੋਨਜ਼ ਨੂੰ ਮਿਲੀ ਹੈ। ਉਪਭੋਗਤਾ ਇਸ ਅਪਡੇਟ ਨੂੰ ਫੋਨ ਦੀ ਸੈਟਿੰਗ ’ਚ ਜਾ ਕੇ ਡਾਊਨਲੋਡ ਕਰ ਸਕਦੇ ਹਨ।
ਵਨਪਲੱਸ ਦੇ ਸਮਾਰਟਫੋਨ ਨੂੰ ਮਿਲੇਗਾ ਅਪਡੇਟ
ਵਨਪਲੱਸ ਮੁਤਾਬਕ, ਐਂਡਰਾਇਡ 11 ਦੇ ਬੀਟਾ ਵਰਜ਼ਨ ਦੀ ਅਪਡੇਟ ਜਲਦੀ ਹੀ ਵਨਪਲੱਸ 8, ਵਨਪਲੱਸ 8 ਪ੍ਰੋ, ਵਨਪਲੱਸ 7 ਪ੍ਰੋ ਅਤੇ ਵਨਪਲੱਸ 7 ਸਮਾਰਟਫੋਨਜ਼ ਨੂੰ ਮਿਲੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਉਣ ਵਾਲੇ 5 ਤੋਂ 6 ਦਿਨਾਂ ’ਚ ਇਸ ਬੀਟਾ ਵਰਜ਼ਨ ਦੀ ਅਪਡੇਟ ਜਾਰੀ ਕਰੇਗੀ।
ਸ਼ਾਓਮੀ ਦੇ ਇਸ ਫੋਨ ਨੂੰ ਮਿਲੇਗੀ ਅਪਡੇਟ
ਸ਼ਾਓਮੀ ਦੇ ਮੀ 10 ਸਮਾਰਟਫੋਨ ਨੂੰ ਜਲਦੀ ਹੀ ਐਂਡਰਾਇਡ 11 ਦੇ ਬੀਟਾ ਵਰਜ਼ਨ ਦੀ ਅਪਡੇਟ ਮਿਲੇਗੀ। ਦੱਸ ਦੇਈਏ ਕਿ ਸ਼ਾਓਮੀ ਨੇ ਹਾਲ ਹੀ ’ਚ ਇਸ ਸਮਾਰਟਫੋਨ ਨੂੰ 49,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਸੀ।
ਰੀਅਲਮੀ ਐਕਸ 50 ਪ੍ਰੋ ਨੂੰ ਮਿਲੇਗੀ ਅਪਡੇਟ
ਰੀਅਲਮੀ ਐਕਸ 50 ਪ੍ਰੋ ਸਮਾਰਟਫੋਨ ਨੂੰ ਜਲਦੀ ਹੀ ਐਂਡਰਾਇਡ 11 ਦੇ ਬੀਟਾ ਵਰਜ਼ਨ ਦੀ ਅਪਡੇਟ ਮਿਲੇਗੀ। ਇਸ ਸਮਾਰਟਫੋਨ ਦੀ ਕੀਮਤ 39,999 ਰੁਪਏ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ’ਚ 6.44 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ, ਸਨੈਪਡ੍ਰੈਗਨ 865 ਐੱਸ.ਓ.ਸੀ. ਅਤੇ ਡਿਊਲ ਸੈਲਫੀ ਕੈਮਰਾ ਹੈ।