ਅਮੇਜ਼ਨ ਸੇਲ : ਮੋਬਾਇਲ ਐਕਸੈਸਰੀਜ਼ ਤੋਂ ਲੈ ਕੇ ਲੈਪਟਾਪ ''ਤੇ ਮਿਲ ਰਹੀ ਹੈ ਭਾਰੀ ਛੋਟ
Wednesday, Oct 04, 2017 - 11:44 AM (IST)

ਜਲੰਧਰ- ਅਮੇਜ਼ਨ ਦੇ ਗ੍ਰੇਟ ਇੰਡੀਅਨ ਫੈਸਟਿਵਲ ਸੇਲ 'ਚ ਅੱਜ ਲੈਪਟਾਪਸ ਅਤੇ ਮੋਬਾਇਲ ਐਕਸਸਰੀਜ਼ 'ਤੇ ਛੋਟ ਮਿਲ ਰਹੀ ਹੈ। ਇਹ ਸੇਲ 4 ਤੋਂ 8 ਅਕਤੂਬਰ ਤੱਕ ਚੱਲੇਗੀ। ਇਸ ਸੇਲ 'ਚ ਕਈ ਪ੍ਰੋਡਕਟਸ 'ਤੇ ਛੋਟ ਮਿਲ ਰਹੀ ਹੈ। ਅਸੀਂ ਇੱਥੇ ਟੀ. ਵੀ. ਅਤੇ ਘਰੇਲੂ ਸਾਮਾਨ ਦੀ ਲਿਸਟ ਦੇ ਰਹੇ ਹਾਂ, ਜੋ ਅਮੇਜ਼ਨ 'ਤੇ ਅੱਜ ਡੀਲ 'ਚ ਉਪਲੱਬਧ ਹਨ।
ਜੇ. ਬੀ. ਐੱਲ. ਗੋ ਪੋਰਟੇਬਲ ਵਾਇਰਲੈੱਸ ਬਲੂਟੁਥ ਸਪੀਕਰ ਇਸ ਸੇਲ 'ਚ ਡਿਸਕਾਊਂਟ ਦੇ ਨਾਲ ਮਿਲ ਰਹੇ ਹਨ। ਇਸ ਸਪੀਕਰ ਨੂੰ ਡੀਲ 'ਚ 1,899 ਰੁਪਏ 'ਚ ਖਰੀਦ ਸਕਦੇ ਹੋ, ਜਦ ਕਿ ਇਸ ਦੀ ਅਸਲ ਕੀਮਤ 3,490 ਰੁਪਏ ਹੈ। ਇਸ ਵਾਇਰਲੈੱਸ ਸਪੀਕਰ ਦੀ ਆਡੀਓ ਕੁਆਲਿਟੀ ਵੀ ਕਾਫ਼ੀ ਚੰਗੀ ਹੈ।
ਜਿਓ ਫਾਈ 4G ਪੋਰਟੇਬਲ ਡਾਟਾ+ ਵੌਇਸ ਡਿਵਾਇਸ ਅਮੇਜ਼ਨ ਦੇ ਸੇਲ 'ਚ ਡਿਸਕਾਊਂਟ ਰੇਟ 'ਚ ਮਿਲ ਰਿਹਾ ਹੈ। ਡੀਲ 'ਚ ਇਸ ਦੀ ਕੀਮਤ 999 ਰੁਪਏ ਹੈ, ਜਦ ਕਿ ਅਸਲ ਕੀਮਤ 2,329 ਰੁਪਏ ਵਿਖਾਈ ਜਾ ਰਹੀ ਹੈ।
ਲਿਨੋਵੋ 13000 mAh ਪਾਵਰਬੈਂਕ ਨੂੰ ਤੁਸੀਂ ਇਸ ਸੇਲ 'ਚ ਡਿਸਕਾਊਂਟ ਰੇਟ 'ਚ ਖਰੀਦ ਸਕਦੇ ਹੋ। ਅਮੇਜ਼ਨ 'ਤੇ ਇਸ ਦੀ ਅਸਲ ਕੀਮਤ 2,999 ਰੁਪਏ ਵਿਖਾਈ ਜਾ ਰਹੀ ਹੈ ਅਤੇ ਡੀਲ ਪ੍ਰਾਈਜ਼ 999 ਰੁਪਏ ਹੈ। ਮਤਲਬ 999 ਰੁਪਏ 'ਚ ਤੁਸੀਂ ਇਸ ਨੂੰ ਆਪਣਾ ਬਣਾ ਸਕਦੇ ਹੋ।
ਇੰਟੈਲ ਕੋਰ i31TB ਸਪੈਸੀਫਿਕੇਸ਼ਨ ਦੇ ਲੈਪਟਾਪਸ ਐੱਚ. ਪੀ, ਲਿਨੋਵੋ, ਡੈੱਲ ਵਰਗੀ ਕੰਪਨੀਆਂ 'ਚ ਇਸ ਸੇਲ 'ਚ ਉਪਲੱਬਧ ਹੈ। ਇਨ੍ਹਾਂ ਦੀ ਸ਼ੁਰੂਆਤੀ ਕੀਮਤ 19,990 ਰੁਪਏ ਹੈ। ਨਾਲ ਹੀ ਨੋ ਕਾਸਟ EMI ਦਾ ਆਪਸ਼ਨ ਵੀ ਮੌਜੂਦ ਹੈ।
ਲਿਨੋਵੋ ਯੋਗਾ ਟੈਬ 3 ਇਸ ਸੇਲ 'ਚ ਡਿਸਕਾਊਂਟ ਰੇਟ 'ਚ ਮਿਲ ਰਿਹਾ ਹੈ। ਇਸ 'ਚ 16GB ਸਟੋਰੇਜ ਅਤੇ 4GB ਰੈਮ ਹੈ। ਤੁਸੀਂ ਇਸ ਨੂੰ ਡੀਲ 'ਚ 9,999 ਰੁਪਏ 'ਚ ਖਰੀਦ ਸਕਦੇ ਹੋ। ਇਸ ਦੀ ਅਸਲ ਕੀਮਤ 16,000 ਰੁਪਏ ਹੈ।