ਚਾਰ ਮਾਈਕ੍ਰੋਫੋਨਜ਼ ਨਾਲ ਅਮੇਜ਼ਾਨ ''Echo input'' ਭਾਰਤ ''ਚ ਲਾਂਚ

Thursday, Jan 17, 2019 - 01:34 PM (IST)

ਚਾਰ ਮਾਈਕ੍ਰੋਫੋਨਜ਼ ਨਾਲ ਅਮੇਜ਼ਾਨ ''Echo input'' ਭਾਰਤ ''ਚ ਲਾਂਚ

ਗੈਜੇਟ ਡੈਸਕ- ਅਮੇਜ਼ਾਨ ਨੇ ਅਲੈਕਸਾ ਪਾਵਰਡ ਈਕੋ ਇਨਪੁੱਟ (Alexa-powered 'Echo input') ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਆਡੀਓ ਕਾਸਟਿੰਗ ਡਿਵਾਈਸ, Echo input ਨੂੰ ਤੁਸੀਂ ਆਪਣੇ ਮੌਜੂਦਾ ਸਪੀਕਰ ਤੋਂ 3.5mm audio cable ਤੇ ਬਲੂਟੁੱਥ ਦੇ ਰਾਹੀਂ ਕੁਨੈੱਕਟ ਕਰ ਸਕਦੇ ਹੋ। Amazon Echo input ਨੂੰ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਅਮੇਜ਼ਾਨ ਇੰਡੀਆ ਦੇ ਰਾਹੀਂ ਖਰੀਦ ਸਕਦੇ ਹੋ। ਇਸ ਡਿਵਾਈਸ ਦੀ ਕੀਮਤ 2,999 ਰੁਪਏ ਹੈ। 

ਡਿਵਾਇਸ 'ਚ ਚਾਰ ਮਾਈਕ੍ਰੋਫੋਨ ਹਨ ਜਿਸ ਦੇ ਨਾਲ ਤੁਸੀਂ ਕੁਨੈੱਕਟਿਡ ਸਪੀਕਰ 'ਤੇ ਮਿਊਜ਼ਿਕ ਪਲੇਅ ਕਰਨ ਲਈ ਅਲੈਕਸਾ ਨਾਲ ਗੱਲ ਕਰ ਸਕਦੇ ਹੋ। ਡਿਵਾਈਸ ਦਾ ਮਾਈਕ੍ਰੋਫੋਨ ਤੁਹਾਡੀ ਕਮਾਂਡ ਨੂੰ ਸੁੱਣਦਾ ਹੈ ਤੇ ਕੁਨੈੱਕਟਿਡ ਐਕਸਟਰਨਲ ਸਪੀਕਰ 'ਤੇ ਇਸ ਨੂੰ ਐਗਜਿਕਿਊਟ ਕਰਦਾ ਹੈ।PunjabKesariEcho input ਇਕ ਛੋਟੀ ਡਿਵਾਇਸ ਹੈ ਤੇ ਇਸ ਦੀ ਥਿਕਨੇਸ 12.5mm ਦੀ ਹੈ। ਤੁਸੀਂ ਇਸ ਨੂੰ ਅਲੈਕਸਾ ਐਪ ਦੇ ਰਾਹੀਂ ਇਸਤੇਮਾਲ ਕਰ ਸਕਦੇ ਹੋ ਤੇ ਇਹ ਐਂਡ੍ਰਾਇਡ ਤੇ iOS ਡਿਵਾਈਸ ਦੋਵਾਂ ਲਈ ਉਪਲੱਬਧ ਹੈ। ਡਿਵਾਈਸ ਤੋਂ ਤੁਸੀਂ ਕੁਨੈੱਕਟਿਡ ਸਪੀਕਰ ਦੀ ਵਾਲਿਊਮ ਨੂੰ ਵੀ ਕੰਟਰੋਲ ਕਰ ਸਕਦੇ ਹੋ। ਇਕੋ ਇਨਪੁੱਟ 'ਚ ਤੁਹਾਨੂੰ ਅਮੇਜ਼ਾਨ ਪ੍ਰਾਈਮ ਮਿਊਜ਼ਿਕ, ਸਾਵਣ ਤੇ Tunein ਦੀ ਸਹੂਲਤ ਵੀ ਮਿਲਦੀ ਹੈ।

ਅਮੇਜ਼ਾਨ ਇੰਡੀਆ ਦਾ ਕਹਿਣਾ ਹੈ ਕਿ ਜੇਕਰ ਕੰਜਿਊਮਰ Echo input ਦੇ ਨਾਲ Bose, JBL ਤੇ UE Boom ਦੇ ਸਪੀਕਰ ਇਕਠੇ ਖਰੀਦਦੇ ਹੋ ਤਾਂ ਉਨ੍ਹਾਂ ਨੂੰ 2,999 ਰੁਪਏ ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। ਤੁਸੀਂ ਈਕੋ ਇਨਪੁੱਟ ਨੂੰ ਆਫਲਾਈਨ ਚੈਨਲ ਕਰੋਮਾ, ਫਤਹਿ ਸੇਲਸ ਤੇ ਦੂਜੇ ਸਟੋਰਸ ਦੇ ਰਾਹੀਂ ਵੀ ਖਰੀਦ ਸਕਦੇ ਹੋ।


Related News