ਗੇਮਰਜ਼ ਲਈ Acer ਨੇ ਲਾਂਚ ਕੀਤਾ i9 ਪ੍ਰੋਸੈਸਰ ਨਾਲ Gaming Desktop

Wednesday, Mar 21, 2018 - 05:26 PM (IST)

ਗੇਮਰਜ਼ ਲਈ Acer ਨੇ ਲਾਂਚ ਕੀਤਾ i9 ਪ੍ਰੋਸੈਸਰ ਨਾਲ Gaming Desktop

ਜਲੰਧਰ- Acer ਇੰਡੀਆ ਨੇ ਭਾਰਤ 'ਚ ਗੇਮਰਜ਼ ਲਈ ਨਵਾਂ ਪਾਵਰਫੁੱਲ ਡੈਸਕਟਾਪ ਪੇਸ਼ ਕੀਤਾ ਹੈ। ਇੰਟੈੱਲ ਆਈ9 ਪ੍ਰੋਸੈਸਰ ਨਾਲ ਭਾਰਤ 'ਚ ਲਾਂਚ ਹੋਣ ਵਾਲਾ ਪਹਿਲਾ ਗੇਮਿੰਗ ਡੈਸਕਟਾਪ ਹੈ। ਇਸ ਡੈਸਕਟਾਪ ਦੀ ਸ਼ੁਰੂਆਤੀ ਕੀਮਤ 3,19,999 ਰੁਪਏ ਹੈ ਅਤੇ ਇਸ ਦੀ ਵਿਕਰੀ 21 ਮਾਰਚ 2018 ਤੋਂ 3roma ਸਟੋਰਸ ਅਤੇ ਕੰਪਨੀ ਦੇ ਸਟੋਰ ਤੋਂ ਹੋਵੇਗੀ।

Predator Orion 9000 ਡੈਸਕਟਾਪ ਇੰਟੈੱਲ ਦੇ ਕੋਰ i9 ਪ੍ਰੋਸੈਸਰ ਦੇ ਨਾਲ ਆਉਂਦਾ ਹੈ ਜਿਸ 'ਚ 128GB ਦੀ ਕਵਾਡ ਚੈਨਲ DDR4 ਮੈਮੋਰੀ ਹੈ। ਇਸ ਨੂੰ ਅਸਾਨੀ ਨਾਲ ਇਕ ਤੋਂ ਦੂਜੀ ਜਗ੍ਹਾ ਲੈ ਜਾਣ ਲਈ ਇਸ 'ਚ ਦੋ ਹੈਂਡਲ ਅਤੇ ਵ੍ਹੀਲ ਦਿੱਤੇ ਗਏ ਹਨ। ਇਸ ਡੈਸਕਟਾਪ 'ਚ Nvidia GeForce GTX 1080 Ti ਦੇ ਦੋ ਗਰਾਫਿਕਸ ਕਾਰਡ ਹਨ ਅਤੇ ਇਸ 'ਚ 2TB ਤੱਕ ਦੀ ਹਾਰਡ ਡਿਸਕ ਦਾ ਸਪੋਰਟ ਹੈ। ਇਸ ਤੋਂ ਇਲਾਵਾ ਇਸ 'ਚ ਲਿਕਵਿਡ ਕੂਲਿੰਗ ਅਤੇ ਏਸਰ ਦਾ IceTunnel 2.0ਦਿੱਤਾ ਗਿਆ ਹੈ, ਜਿਸ ਨਾਲ ਇਹ ਗਰਮ ਨਹੀਂ ਹੋਵੇਗਾ।PunjabKesari

ਕੁਨੈੱਕਟੀਵਿਟੀ ਲਈ ਇਸ 'ਚ 2 USB 3.1 ਪੋਰਟ ਹੈ ਜਿਨ੍ਹਾਂ 'ਚ ਇਕ Type-C ਅਤੇ ਦੂਜਾ Type-A ਦਾ ਹੈ। ਨਾਲ ਹੀ 8 USB 3.1 ਹਨ। ਵੀਡੀਓ ਕਾਰਡ ਲਈ ਇਸ 'ਚ 3 M.2 ਸਲਾਟ ਅਤੇ 4 PCIe x16 ਸਲਾਟਸ ਹਨ।


Related News