12 ਦਸੰਬਰ ਨੂੰ ਭਾਰਤ 'ਚ ਆ ਰਿਹੈ ਵਨਪਲੱਸ 6T ਦਾ ਨਵਾਂ ਮੈਕਲੇਰਨ ਐਡੀਸ਼ਨ

Wednesday, Nov 28, 2018 - 01:07 PM (IST)

12 ਦਸੰਬਰ ਨੂੰ ਭਾਰਤ 'ਚ ਆ ਰਿਹੈ ਵਨਪਲੱਸ 6T ਦਾ ਨਵਾਂ ਮੈਕਲੇਰਨ ਐਡੀਸ਼ਨ

ਗੈਜੇਟ ਡੈਸਕ- ਵਨਪਲੱਸ ਨੇ ਅੱਜ ਆਪਣੀ ਨਵੀਂ ਪਾਰਟਨਰਸ਼ਿੱਪ ਦਾ ਐਲਾਨ ਕੀਤਾ ਹੈ ਜੋ ਕਿ ਉਸਨੇ ਆਟੋਮੇਟਿਵ ਤੇ ਟੈਕਨਾਲੋਜੀ ਕੰਪਨੀ ਮੈਕਲੇਰਨ (McLaren) ਦੇ ਨਾਲ ਹੈ। ਜਿਨ੍ਹਾਂ ਦੇ ਨਾਲ ਹੀ ਮਿਲ ਕੇ ਉਹ 12 ਦਸੰਬਰ ਨੂੰ ਭਾਰਤ 'ਚ ਸੈਲਿਊਟ ਟੂ ਸਪੀਡ ਲਾਂਚ ਈਵੈਂਟ ਆਯੋਜਿਤ ਕਰਨ ਵਾਲੀ ਹੈ। ਜਿਸ 'ਚ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਵਨਪਲੱਸ 6T ਦੇ ਮੈਕਲੇਰਨ ਐਡੀਸ਼ਨ ਨੂੰ ਲਾਂਚ ਕਰ ਸਕਦੀ ਹੈ।

ਦੱਸ ਦੇਈਏ ਕਿ ਵਨਪਲੱਸ ਦੀ ਇਹ ਪਾਰਟਨਰਸ਼ਿੱਪ ਮੈਕਲੇਰਨ ਆਟੋਮੈਟਿਵ ਤੇ ਮੈਕਲੇਰਨ ਰੇਸਿੰਗ ਦੋਨਾਂ ਦੇ ਹੀ ਨਾਲ ਹੈ। ਮੈਕਲੇਰਨ ਰੇਸਿੰਗ ਦਰਅਸਲ ਫਾਰਮੂਲਾ 1 ਦੇ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਸਫਲਤਮ ਟੀਮਾਂ 'ਚੋਂ ਇਕ ਹੈ।

ਵਨਪਲੱਸ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ 2017 'ਚ ਪਰਸ਼ੀਅਨ ਰਿਟੇਲਰ Colette ਦੇ ਨਾਲ ਵਨਪਲੱਸ 3T x Colette 20th ਵਰੇਗੰਢ ਐਡੀਸ਼ਨ ਪੇਸ਼ ਕੀਤਾ ਸੀ। ਉਥੇ ਹੀ ਟੈਕਨਾਲੋਜੀ, ਆਰਟ ਤੇ ਫ਼ੈਸ਼ਨ ਦੇ ਮਿਕਚਰ ਲਈ ਵਨਪਲੱਸ ਨੇ Jean-Charles de Castelbajac ਦੇ ਨਾਲ ਵੀ ਪਾਰਟਨਰਸ਼ਿੱਪ ਕੀਤੀ ਸੀ ਜਿਸ ਦੇ ਤਹਿਤ ਵਨਪਲੱਸ 5 x JCC+ ਲਿਮਟਿਡ ਐਡੀਸ਼ਨ Callection” ਪੇਸ਼ ਕੀਤਾ ਸੀ।PunjabKesari
ਉਥੇ ਹੀ ਇਸ ਸਾਲ ਹੀ ਅਪ੍ਰੈਲ ਦੇ ਸਮੇਂ ਕੰਪਨੀ ਨੇ ਮਾਰਵਲ ਸਟੂਡੀਓਜ਼ ਦੇ ਨਾਲ ਪਾਰਟਨਰਸ਼ਿੱਪ ਕੀਤੀ ਸੀ ਤੇ ਵਨਪਲੱਸ 6 x ਮਾਰਵਲ ਅਵੈਂਜਰਸ ਲਿਮਟਿਡ ਐਡੀਸ਼ਨ ਲਾਂਚ ਕੀਤਾ ਸੀ। ਭਾਰਤ 'ਚ ਇਸ ਤੋਂ ਪਹਿਲਾਂ 2017 ਦੇ ਸਮੇਂ ਸਟਾਰ ਵਾਰਸ ਸਾਗਾ-ਦ ਲਾਸਟ ਜੇਡਾਈ ਦੇ ਐਕਸਕਲੂਜ਼ਿਵ ਪਾਰਟਨਰਸ਼ਿੱਪ 'ਚ ਵਨਪਲਸ 5T ਸਟਾਰ ਵਾਰਸ ਲਿਮਟਿਡ ਐਡੀਸ਼ਨ ਵੀ ਪੇਸ਼ ਕੀਤਾ ਸੀ। 

ਇਸ ਪਾਰਟਨਰਸ਼ਿੱਪ ਲਈ ਵਨਪਲੱਸ ਦੇ CEO ਤੇ ਫਾਊਂਡਰ ਪੀਟ ਲਾਓ ਦਾ ਕਹਿਣਾ ਹੈ ਕਿ “ਮੈਕਲੇਰਨ ਤੇ ਵਨਪਲੱਸ ਇਕ ਹੀ ਤਰ੍ਹਾਂ ਸ਼ੁਰੂ ਹੋਏ ਹਨ, ਕੁਝ ਖਾਸ ਬਣਾਉਣ ਦੇ ਇਕ ਵੱਡੇ ਸੁਪਨੇ ਦੇ ਨਾਲ। ਸ਼ੁਰੂਆਤ ਤੋਂ ਹੀ ਅਸੀਂ ਆਪਣੇ ਆਪ ਨੂੰ ਨੈਵਰ ਸੈਟਲ ਦੇ ਨਾਲ ਚੈਲੇਂਜ ਕੀਤਾ ਹੈ। ਅੱਜ ਅਸੀਂ ਇਨੋਵੇਸ਼ਨ ਲਈ ਇਕ ਠੀਕ ਫਾਰਮੈਟ ਪੇਸ਼ ਕਰ ਰਹੇ ਹਾਂ ਜੋ ਕਿ ਸਪੀਡ ਲਈ ਸਨਮਾਨ ਹੈ।”PunjabKesari

ਉਥੇ ਹੀ ਮੈਕਲੇਰਨ ਰੇਸਿੰਗ ਦੇ CEO ਜੈੱਕ ਬ੍ਰਾਊਨ ਦਾ ਕਹਿਣਾ ਹੈ ਕਿ “ਵਨਪਲੱਸ ਸਪੀਡ ਤੇ ਪਾਵਰ ਲਈ ਜਾਣਿਆ ਜਾਂਦਾ ਹੈ ਤੇ ਮੈਕਲੇਰਨ ਵੀ ਇਨ੍ਹਾਂ ਨੂੰ ਹੀ ਧਿਆਨ 'ਚ ਰੱਖਦੇ ਹੋਏ ਆਪਣੀ ਹਰ ਕਾਰ ਨੂੰ ਬਣਾਉਂਦਾ ਹੈ। ਇਕ-ਨਾਲ ਮਿਲ ਕੇ ਅਸੀਂ ਇਨੋਵੇਟਿਵ ਆਇਡੀਆਜ਼ ਤੇ ਟੈਕਨਾਲੋਜੀ ਦੇ ਨਵੇਂ ਪੱਧਰ ਨੂੰ ਪੇਸ਼ ਕਰਣਗੇ।


Related News