FREE ਮਿਲ ਰਿਹੈ 3GB ਹਾਈ ਸਪੀਡ ਡਾਟਾ, ਬਸ ਕਰਨਾ ਹੋਵੇਗਾ ਇਹ ਕੰਮ

Friday, Nov 15, 2024 - 06:07 PM (IST)

FREE ਮਿਲ ਰਿਹੈ 3GB ਹਾਈ ਸਪੀਡ ਡਾਟਾ, ਬਸ ਕਰਨਾ ਹੋਵੇਗਾ ਇਹ ਕੰਮ

ਗੈਜੇਟ ਡੈਸਕ- ਫ੍ਰੀ ਦੀਆਂ ਚੀਜਾਂ ਕਿਸਨੂੰ ਪਸੰਦ ਨਹੀਂ ਹਨ। ਹਰ ਕੋਈ ਫ੍ਰੀ 'ਚ ਚੀਜਾਂ ਚਾਹੁੰਦਾ ਹੈ ਅਤੇ ਅੱਜ-ਕੱਲ੍ਹ ਤਾਂ ਡਾਟਾ ਤੋਂ ਵੱਡਾ ਕੁਝ ਵੀ ਨਹੀਂ ਹੈ। ਡਾਟਾ ਲਈ ਲੋਗ ਪਾਗਲ ਹੋ ਰਹੇਹਨ। ਫ੍ਰੀ ਇੰਟਰਨੈੱਟ ਦੇ ਚੱਕਰ 'ਚ ਲੋਕ ਕੁਝ ਵੀ ਕਰਨ ਲਈ ਤਿਆਰ ਹਨ। ਜੇਕਰ ਤੁਸੀਂ ਵੀ ਫ੍ਰੀ ਡਾਟਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਤੁਹਾਨੂੰ ਫ੍ਰੀ 'ਚ 3 ਜੀ.ਬੀ. ਡਾਟਾ ਮਿਲ ਜਾਵੇਗਾ। ਆਓ ਜਾਣਦੇ ਹਾਂ ਆਫਰ ਬਾਰੇ...

ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਇਕ ਆਫਰ ਪੇਸ਼ ਕੀਤਾ ਹੈ ਜਿਸ ਤਹਿਤ ਗਾਹਕਾਂ ਨੂੰ 3 ਜੀ.ਬੀ. ਵਾਧੂ ਡਾਟਾ ਮਿਲ ਰਿਹਾਹੈ। ਇਸ ਦਾ ਫਾਇਦਾ ਚੁੱਕਣ ਲਈ ਗਾਹਕਾਂ ਨੂੰ BSNL Selfcare ਐਪ ਤੋਂ ਰੀਚਾਰਜ ਕਰਾਉਣਾ ਹੋਵੇਗਾ ਕਿਉਂਕਿ ਇਹ ਐਪ ਵਿਸ਼ੇਸ਼ ਆਫਰ ਹੈ। 

ਇਹ ਵੀ ਪੜ੍ਹੋ- BSNL ਨੇ ਕਰ'ਤਾ ਵੱਡਾ ਧਮਾਕਾ! FREE ਮਿਲੇਗਾ 500+ ਲਾਈਵ ਚੈਨਲ ਤੇ OTT ਦਾ ਮਜ਼ਾ

BSNL ਦਾ ਪ੍ਰਮੋਸ਼ਨਲ ਆਫਰ

BSNL ਦਾ ਇਹ ਆਫਰ 599 ਰੁਪਏ ਵਾਲਾ ਪ੍ਰੀਪੇਡ ਪਲਾਨ ਦੇ ਨਾਲ ਹੈ। 599 ਰੁਪਏ ਵਾਲਾ ਪਲਾਨ 84 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਇਸ ਪਲਾਨ 'ਚ ਰੋਜ਼ 100 SMS ਵੀ ਮਿਲਦੇ ਹਨ। 

ਇਹ ਵੀ ਪੜ੍ਹੋ- 5ਵੀਂ ਜਮਾਤ ਤਕ ਦੇ ਸਕੂਲ ਬੰਦ, ਆਨਲਾਈਨ ਹੋਵੇਗੀ ਪੜ੍ਹਾਈ

ਇਸ ਪਲਾਨ ਦੇ ਨਾਲ 3 ਜੀ.ਬੀ. ਵਾਧੂ ਡਾਟਾ ਵੀ ਮਿਲਦਾ ਹੈ। BSNL ਦੇ ਇਸ ਪਲਾਨ ਦੇ ਨਾਲ Zing ਮਿਊਜ਼ਿਕ ਅਤੇ ਵੀਡੀਓ ਸਟ੍ਰੀਮਿੰਗ ਐਪ ਦਾ ਐਕਸੈਸ ਵੀ ਮਿਲਦਾ ਹੈ। ਇਸ ਤੋਂ ਇਲਾਵਾ ਇਸ ਪਲਾਨ ਦੇ ਨਾਲ ਪਰਸਨਲ ਰਿੰਗ ਬੈਕ ਟੋਨ ਵੀ ਮਿਲਦਾ ਹੈ।

ਇਹ ਵੀ ਪੜ੍ਹੋ- WhatsApp ਦੇ ਇਸ ਫੀਚਰ ਨਾਲ ਫੜਿਆ ਜਾਵੇਗਾ ਝੂਠ


author

Rakesh

Content Editor

Related News