ਭਾਰਤ ''ਚ ਲਾਂਚ ਹੋਇਆ Tata Punch ਦਾ ਅਪਡੇਟਿਡ ਵਰਜ਼ਨ, ਜਾਣੋ ਕੀਮਤ ਤੇ ਖੂਬੀਆਂ
Saturday, Sep 21, 2024 - 05:17 PM (IST)
ਆਟੋ ਡੈਸਕ- 2024 Tata Punch ਭਾਰਤੀ ਗਾਹਕਾਂ ਲਈ ਲਾਂਚ ਕਰ ਦਿੱਤੀ ਗਈ ਹੈ। ਇਸ ਗੱਡੀ ਦੀ ਸ਼ੁਰੂਆਤੀ ਕੀਮਤ 6.13 ਲੱਖ ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਅਪਡੇਟਿਡ ਟਾਟਾ ਪੰਚ ਸਿਟ੍ਰੋਏਨ ਸੀ3 ਅਤੇ ਹੁੰਡਈ ਐਕਸਟਰ ਵਰਗੀਆਂ ਗੱਡੀਆਂ ਨੂੰ ਟੱਕਰ ਦੇਵੇਗੀ।
ਵੇਰੀਐਂਟ
ਮੌਜੂਦਾ ਟਾਟਾ ਪੰਚ ਸਿਰਫ 4 ਵੇਰੀਐਂਟਸ 'ਚ ਆਉਂਦੀ ਹੈ ਪਰ ਇਸ ਅਪਡੇਟਿਡ ਵਰਜ਼ਨ ਪਿਓਰ, ਪਿਓਰ (ਓ), ਐਡਵੈਂਚਰ, ਐਡਵੈਂਚਰ ਰਿਦਮ, ਐਡਵੈਂਚਰ ਐੱਸ, ਐਚਵੈਂਚਰ+ ਐੱਸ, ਅਚੀਵਡ+, ਅਚੀਵਡ+ ਐੱਸ, ਕ੍ਰਿਏਟਿਵ+ਐੱਸ ਵੇਰੀਐਂਟਸ 'ਚ ਲਿਆਂਦਾ ਗਿਆ ਹੈ।
ਇੰਜਣ
2024 Tata Punch 'ਚ ਮੌਜੂਦਾ ਮਾਡਲ ਵਾਲਾ 1.2 ਲੀਟਰ, ਤਿੰਨ-ਸਿਲੰਡਰ, ਨੈਚੁਰਲੀ ਇੰਜਣ ਦਿੱਤਾ ਗਿਆ ਹੈ, ਜੋ ਪੰਜ-ਸਪੀਡ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਨਾਲ ਆਉਂਦਾ ਹੈ।
ਨਵੇਂ ਫੀਚਰਜ਼
ਨਵੀਂ ਟਾਟਾ ਪੰਚ 'ਚ ਹੁਣ ਸੈਂਟਰ ਕੰਸੋਲ 'ਚ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ, ਵਾਇਰਲੈੱਸ ਐਪਲ ਕਾਰਪਲੇਅ ਅਤੇ ਐਂਡਰਾਇਡ ਆਟੋ ਦੇ ਨਾਲ ਨਵਾਂ 10.25-ਇੰਚ ਟਚਸਕਰੀਨ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਚਾਰਜਰ, ਰੀਅਰ ਏਸੀ ਵੈਂਟ ਅਤੇ ਫਰੰਟ ਰੋਅ ਲਈ ਆਰਮਰੈਸਟ ਦਿੱਤਾ ਗਿਆ ਹੈ। ਇਹ ਸਾਰੇ ਫੀਚਰਜ਼ ਆਉਣ ਤੋਂ ਬਾਅਦ ਟਾਟਾ ਪੰਚ ਪਹਿਲਾਂ ਨਾਲੋਂ ਜ਼ਿਆਦਾ ਮਾਡਰਨ ਅਤੇ ਕੰਫਰਟੇਬਲ ਬਣਾ ਦਿੱਤਾ ਹੈ।