BMW 7 ਸੀਰੀਜ਼ ਫੇਸਲਿਫਟ ਉਠਿਆ ਪਰਦਾ, ਜਾਣੋ ਖੂਬੀਆਂ
Thursday, Jan 17, 2019 - 05:54 PM (IST)
ਆਟੋ ਡੈਸਕ– ਆਪਣੀਆਂ ਲਗਜ਼ਰੀ ਕਾਰਾਂ ਨੂੰ ਲੈ ਕੇ ਦੁਨੀਆ ਭਰ ’ਚ ਮਸ਼ਹੂਰ ਕੰਪਨੀ ਬੀ.ਐੱਮ.ਡਬਲਯੂ. ਨੇ ਆਪਣੀ 7 ਸੀਰੀਜ਼ ਦੀ ਨਵੀਂ ਕਾਰ ਨੂੰ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਇਸ ਕਾਰ ਨੂੰ ਨਵੇਂ ਡਿਜ਼ਾਈਨ ਅਤੇ ਆਕਰਸ਼ਕ ਫੀਚਰਜ਼ ਦੇ ਨਾਲ ਪੇਸ਼ ਕੀਤਾ ਹੈ ਜਿਸ ਵਿਚ ਕਾਰ ਦੇ ਬੰਪਰ ਅਤੇ ਏਅਰਡੈਮ ਨੂੰ ਬਿਹਤਰ ਆਕਾਰ ਦਿੱਤਾ ਗਿਆਹੈ। ਇਸ ਲਗਜ਼ਰੀ ਸੇਡਾਨ ਦੀ ਲੁੱਕ ਹੋਰ ਵੀ ਆਕਰਸ਼ਕ ਬਣ ਗਈ ਹੈ। ਇਸ ਤੋਂ ਇਲਾਵਾ ਕਾਰ ਦਾ ਬੋਨਟ ਅਤੇ ਹਾਈਲਾਈਟਸ ਵੀ ਬਿਹਤਰ ਹਨ ਅਤੇ ਕਾਰ ਨੂੰ ਜ਼ਿਆਦਾ ਮਜ਼ਬੂਤ ਬਣਾਇਆ ਗਿਆ ਹੈ।

ਪਾਵਰ ਡਿਟੇਲਸ
BMW 7 ਸੀਰੀਜ਼ ’ਚ ਕਈ ਇੰਜਣ ਆਪਸ਼ਨ ਦਿੱਤੇ ਗਏ ਹਨ ਜਿਨ੍ਹਾਂ ’ਚ ਨਵਾਂ 6.0 ਲੀਟਰ V12 ਇੰਜਣ ਸ਼ਾਮਲ ਹੈ ਜੋ 592bhp ਪਾਵਰ ਅਤੇ 850Nm ਟਾਰਕ ਪੈਦਾ ਕਰਦਾ ਹੈ। ਇਹ ਦਮਦਾਰ ਇੰਜਣ ਕਾਰ ਦੇ ਟਾਪ ਮਾਡਲ M760 ’ਚ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਕਾਰ ’ਚ 4.4 ਲੀਟਰ ਦਾ V8 ਇੰਜਣ ਮਿਲੇਗਾ ਜੋ 516 bhp ਦੀ ਪਾਵਰ ਅਤੇ 750Nm ਦਾ ਟਾਰਕ ਪੈਦਾ ਕਰਨ ’ਚ ਸਮਰਥਾ ਵਾਲਾ ਹੈ ਜਿਸ ਨਾਲ ਕਾਰ ਸਿਰਫ 3.9 ਸੈਕਿੰਡ ’ਚ ਵੀ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ।

ਫੀਚਰਜ਼
ਕੰਪਨੀ ਨੇ ਇਸ ਫਲੈਗਸ਼ਿਪ ਸੇਡਾਨ ਨੂੰ ਲੇਟੈਸਟ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਹੈ ਜੋ ਹਾਲ ਹੀ ’ਚ ਲਾਂਚ ਮਾਡਲ 8 ਸੀਰੀਜ਼ ਅਤੇ ਐਕਸ 7 ’ਚ ਦੇਖਿਆ ਗਿਆ ਹੈ। BMW ਨੇ ਨਵੀਂ ਕਾਰ ਨੂੰ ਬੇਸਪੋਕ ਆਪਸ਼ਨ ਦਿੱਤਾ ਹੈ ਅਤੇ ਕਾਰ ’ਚ ਲੈਦਰ ਟ੍ਰਿਮ ਦੇਣ ਦੇ ਨਾਲ ਕੰਪਨੀ ਨੇ ਇਸ ਦੇ ਕੈਬਿਨ ਦੇ ਜ਼ਿਆਦਾ ਬਿਹਤਰ ਹੋਣ ਦਾ ਦਾਅਵਾ ਕੀਤਾ ਹੈ। ਇਸ ਕਾਰ ’ਚ ਆਮ ਰੂਪ ਨਾਲ ਵਾਇਰਲੈੱਸ ਚਾਰਜਿੰਗ, ਇਨਬਿਲਟ ਪਰਫਿਊਮ, ਲੈਨ ਮਾਨਿਟਰਿੰਗ ਵਰਗੇ ਫੀਚਰਜ਼ ਦਿੱਤੇ ਹਨ।

