ਪਾਵਰਫੁੱਲ ਇੰਜਣ ਨਾਲ ਲਾਂਚ ਹੋਈ 2019 ਲੈਂਡ ਰੋਵਰ ਡਿਸਕਵਰੀ ਸਪੋਰਟ
Wednesday, Dec 12, 2018 - 01:12 PM (IST)
ਆਟੋ ਡੈਸਕ– ਜੈਗੁਆਰ ਲੈਂਡ ਰੋਵਰ ਨੇ ਮੰਗਲਵਾਰ ਨੂੰ ਆਪਣੀ ਐੱਸ.ਯੂ.ਵੀ. ਡਿਸਕਵਰੀ ਸਪੋਰਟ ਦਾ 2019 ਮਾਡਲ ਲਾਂਚ ਕਰ ਦਿੱਤਾ ਹੈ। ਇਸ ਵਾਰ ਇਸ ਵਿਚ ਪਹਿਲਾਂ ਨਾਲੋਂ ਜ਼ਿਆਦਾ ਪਾਵਰਫੁੱਲ ਇੰਜਣ ਹੈ। ਇਸ ਦੀ ਕੀਮਤ 44.68 ਲੱਖਰੁਪਏ (ਐਕਸ-ਸ਼ੋਅਰੂਮ) ਹੈ ਜੋ ਕਿ 2018 ਮਾਡਲ ਦੇ ਮੁਕਾਬਲੇ ਕਰੀਬ 2 ਲੱਖ ਰੁਪਏ ਜ਼ਿਆਦਾ ਹੈ।

2019 ਦੇ ਲੈਂਡ ਰੋਵਰ ਡਿਸਕਵਰੀ ਸਪੋਰਟ ਮਾਡਲ ’ਚ 2.0 ਲੀਟਰ ਦਾ 4 ਸਿਲੰਡਰ ਇੰਜਣ ਹੈ ਅਤੇ ਮੋਟਰ ਵੀ ਕਾਫੀ ਜ਼ਿਆਦਾ ਆਊਟਪੁਟ ਦਿੰਦੀ ਹੈ। ਇਸ ਦਾ ਪਾਵਰ ਆਊਟਪੁਟ 117 ਬੀ.ਐੱਚ.ਪੀ. ਹੈ। ਹਾਲਾਂਕਿ ਜਿਥੇ ਬੇਸ ਮਾਡਲ ਨੂੰ 147 ਬੀ.ਐੱਚ.ਪੀ. ਵਰਜਨ ਮਿਲੇਗਾ ਉਥੇ ਹੀ ਐੱਸ.ਈ. ਅਤੇ ਐੱਚ.ਐੱਸ.ਈ. ਵਰਜਨ ਨੂੰ ਹੋਰ ਵੀ ਪਾਵਰਫੁੱਲ ਵਰਜਨ ਮਿਲੇਗਾ।

ਉਥੇ ਹੀ ਡਿਸਕਵਰੀ ਸਪੋਰਟ ਦੇ ਪੈਟਰੋਲ ਵਰਜਨ ਨੂੰ 237 ਬੀ.ਐੱਚ.ਪੀ. ਅਤੇ 2.0 ਲੀਟਰ ਦਾ Ingenioum ਪੈਟਰੋਲ ਇੰਜਣ ਮਿਲੇਗਾ। ਕੰਪਨੀ ਦੇ ਜੈਗੁਆਰ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਰੋਹਿਤ ਸੂਰੀ ਨੇ ਕਿਹਾ ਕਿ ਡਿਸਕਵਰੀ ਸਪੋਰਟ ਦੇ 2019 ਮਾਡਲ ’ਚ ਗਾਹਕਾਂ ਨੂੰ ਹੁਣ ਜ਼ਿਆਦਾ ਅਤੇ ਬਿਹਤਰੀਨ ਸਮਰੱਥਾ ਦੇ ਆਪਸ਼ਨ ਮਿਲਣਗੇ। ਇਹ ਬਿਹਤਰ ਡਰਾਈਵਿੰਗ ਅਨੁਭਵ ਦੇਣਗੇ।
