ਸੂਜੀ ਸਲਾਇਸ

Monday, Jan 23, 2017 - 11:50 AM (IST)

 ਸੂਜੀ ਸਲਾਇਸ

ਨਵੀਂ ਦਿੱਲੀ— ਸ਼ਾਮ ਦੀ ਚਾਹ ਦੇ ਨਾਲ ਜੇਕਰ ਟੇਸਟੀ ਸਨੈਕਸ ਖਾਣ ਨੂੰ ਮਿਲ ਜਾਣ ਤਾਂ ਚਾਹ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਸੂਜੀ ਸਲਾਈਸ ਬਣਾਉਣਾ ਸਿਖਾਉਣ ਜਾ ਰਹੇ ਹਾਂ । ਇਸਨੂੰ ਤੁਸੀਂ ਚਾਹ ਦੇ ਨਾਲ ਖਾਣਾ ਬੇਹੱਦ ਪਸੰਦ ਕਰੋਗੇ। ਇਸਨੂੰ ਬਣਾਉਣ ਦੇ ਲਈ ਤੁਹਾਡੇ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪੈਂਦੀ।
ਸਮੱਗਰੀ
- 5-6 ਬਰੇਡ ਸਲਾਇਸ
- 2 ਟਮਾਟਰ (ਬਾਰੀਕ ਕਟੇ ਹੋਏ)
- 1 ਪਿਆਜ਼ (ਬਾਰੀਕ ਕੱਟਿਆ ਹੋਇਆ)
- 1 ਚਮਚ ਤਾਜੀ ਕਰੀਮ ਜਾਂ ਮਲਾਈ
- 3 ਵੱਡੇ ਸੂਜੀ
- 1 ਸ਼ਿਮਲਾ ਮਿਰਚ (ਬਾਰੀਕ ਕੱਟੀ ਹੋਈ)
- 3 ਵੱਡੇ ਚਮਚ ਸੂਜੀ
- 1 ਸ਼ਿਮਲਾ ਮਿਰਚ (ਬਾਰੀਕ ਕੱਟੀ ਹੋਈ)
- 2 ਚਮਚ ਹਰਾ ਧਨੀਆ (ਬਾਰੀਕ ਕੱਟੀ ਹੋਈ)
- 1-2 ਚਮਚ ਲਾਲ ਮਿਰਚ ਪਾਊਡਰ
- 1 ਚਮਚ ਜੀਰਾ
- 1-2 ਚਮਚ ਚਾਟ ਮਸਾਲਾ
- ਨਮਕ ਸੁਆਦ ਅਨੁਸਾਰ
- ਘਿਓ ਜ਼ਰੂਰਤ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਇੱਕ ਕੌਲੀ ''ਚ ਟਮਾਟਰ, ਪਿਆਜ਼, ਖੀਰਾ, ਸ਼ਿਮਲਾ ਮਿਰਚ, ਹਰਾ ਧਨੀਆ, ਜੀਰਾ, ਚਾਟ ਮਸਾਲਾ, ਲਾਲ ਮਿਰਚ ਪਾਊਡਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਸਭ ਨੂੰ ਮਿਲਾ ਲਓ। ਫਿਰ ਇਸ ''ਚ ਤਾਜੀ ਕਰੀਮ ਜਾਂ ਮਲਾਈ ਮਿਲਾ ਦਿਓ।
2. ਹੁਣ ਇਸ ਮਿਸ਼ਰਨ ਨੂੰ ਬਰੈਡ ਦੇ ਇੱਕ ਸਲਾਈਸ ''ਤੇ ਫੈਲਾ ਦਿਓ ਅਤੇ ਉੱਪਰ  ਥੋੜੀ ਸੁੱਕੀ ਸੂਜੀ ਛਿੜਕ ਦਿਓ।
3. ਇਸਦੇ ਬਾਅਦ ਤਵੇ ਨੂੰ ਗਰਮ ਕਰੋਂ ਅਤੇ ਉਸ ''ਤੇ ਥੋੜਾ ਘਿਓ ਪਾ ਕੇ ਫੈਲਾ ਦਿਓ। ਬਰੈਡ ਦੇ ਸਲਾਇਸ ਨੂੰ ਗਰਮ ਤਵੇ  ''ਤੇ ਦੋਨੋ ਪਾਸਿਆ ਤੋਂ ਕਰਾਰਾ ਕਰ ਕੇ ਸੇਕ ਲਓ।
4. ਤੁਹਾਨੂੰ ਸੂਜੀ ਸਲਾਇਸ ਤਿਆਰ ਹੈ।


Related News