ਡ੍ਰਾਈ ਚਿੱਲੀ ਮਸ਼ਰੂਮ

Wednesday, Feb 01, 2017 - 12:28 PM (IST)

ਜਲੰਧਰ— ਮਸ਼ਰੂਮ ਖਾਣਾ ਹਰ ਕਿਸੇ ਨੂੰ ਪਸੰਦ ਹੁੰਦੇ ਹਨ । ਲੋਕ ਇਸ ਨੂੰ ਕਈ ਤਰੀਕਿਆ ਨਾਲ ਖਾਣਾ ਪਸੰਦ ਕਰਦੇ ਹਨ ਕੋਈ ਲੋਕ ਇਸ ਦੀ ਸਬਜੀ ਬਣਾ ਕੇ ਖਾਂਦੇ ਹਨ ਤਾਂ ਕਈ ਸੂਪ। ਅੱਜ ਅਸੀਂ ਤੁਹਾਨੂੰ ਪ੍ਰੋਟੀਨ, ਵਿਟਾਮਿਨ ਅਤੇ ਸੁਆਦ ਨਾਲ ਭਰੇ ਡ੍ਰਾਈ ਚਿੱਲੀ ਮਸ਼ਰੂਮ ਬਾਰੇ ਦੱਸਣ ਜਾ ਰਹੇ ਹਾਂ ਜੋ ਬੱਚਿਆਂ ਅਤੇ ਵੱਡਿਆਂ ਸਾਰਿਆ ਨੂੰ ਪਸੰਦ ਆਉਣ ਵਾਲੀ ਰੇਸਿਪੀ ਹੈ। ਇਹ ਇੱਕ ਇੰਡੋ ਚਾਈਨੀਜ਼ ਡਿਸ਼ ਹੈ। ਇਸ ਨੂੰ ਘਰ ''ਚ ਬਣਾਉਣਾ ਵੀ ਬਹੁਤ ਆਸਾਨ ਹੈ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।

ਸਮੱਗਰੀ
- 10,12 ਪੀਸ ਮਸ਼ਰੂਮ
- 4 ਚਮਚ ਮੈਦਾ
- 2 ਚਮਚ ਮੱਕੀ ਦਾ ਆਟਾ
-1-2 ਕੱਪ ਪੀਸੀ ਸ਼ਿਮਲਾ ਮਿਰਚ
-1-2 ਕੱਪ ਹਰੀ ਸ਼ਿਮਲਾ ਮਿਰਚ
-ਹਰਾ ਧਨੀਆ ਬਰੀਕ ਕੱਟਿਆ ਹੋਇਆ
- 2 ਚਮਚ ਤੇਲ
- 2 ਚਮਚ ਟਮਾਟਰ ਸਾਸ
-1 ਚਮਚ ਸੋਆ ਸਾਸ
- 1 ਛੋਟਾ ਚਮਚ ਸਿਰਕਾ
- ਨਮਕ ਸੁਆਦ ਅਨੁਸਾਰ
-1-2  ਛੋਟੇ ਚਮਚ ਚਿੱਲੀ ਫਲੇਕਸ
- 2 ਹਰੀ ਮਿਰਚ ਬਾਰੀਕ ਕੱਟੀ ਹੋਈ
-1-2  ਛੋਟੇ ਚਮਚ ਅਦਰਕ ਪੇਸਟ
- 1-4 ਛੋਟੇ ਚਮਚ ਕਾਲੀ ਮਿਰਚ ਪਾਊਡਰ
- ਤੇਲ ਮਸ਼ਰੂਮ ਤਲਣ ਦੇ ਲਈ
ਵਿਧੀ
1. ਮਸ਼ਰੂਮ ਦੇ ਡੰਡਲ ਕੱਟ ਲਓ ਅਤੇ ਕੱਪੜੇ ਨਾਲ ਸਾਫ ਕਰ ਲਓ।
2. ਮੈਦੇ ਦਾ ਘੋਲ ਬਣਾ ਕੇ ਉਸ ''ਚ ਥੋੜਾ ਜਿਹਾ ਨਮਕ ਅਤੇ ਥੋੜੀ ਜਹੀ ਕਾਲੀ ਮਿਰਚ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
3. ਕੜਾਹੀ ''ਚ ਤੇਲ ਗਰਮ ਕਰੋਂ ਅਤੇ ਮਸ਼ਰੂਮ ਨੂੰ ਮੈਦੇ ਦੇ ਘੋਲ ''ਚ ਡਬੋ ਕੇ ਤੇਲ ''ਚ ਫਰਾਈ ਕਰ ਲਓ।
4. ਇੱਕ ਅਲੱਗ ਫਰਾਈ ਪੈਨ ''ਚ  2 ਚਮਚ ਲੈ ਕੇ ਹੁਣ ਇਸ ''ਚ ਸ਼ਿਮਲਾ ਮਿਰਚ ਪਾ ਕੇ ਭੁੰਨੋ, ਇਸਦੇ ਬਾਅਦ ਇਸ ਵਿੱਚ ਹਰੀ ਮਿਰਚ, ਆਦਰਕ ਦਾ ਪੇਸਟ ਪਾ ਕੇ ਹਲਕਾ ਭੁੰਨ ਕੇ ਰੱਖ ਲਓ।
5. ਮੱਕੀ ਦੇ ਆਟੇ ''ਚ ਪਾਣੀ ਪਾ ਕੇ ਗਾੜਾ ਘੋਲ ਬਣਾ ਲਓ ਅਤੇ ਇਸ ਨੂੰ ਸ਼ਿਮਲਾ ਮਿਰਚ ਵਾਲੇ ਤੜਕੇ ''ਚ ਪਾ ਦਿਓ ਅਤੇ 2 ਮਿੰਟ ਤੱਕ ਘੱਟ ਗੈਸ ''ਤੇ ਪਕਾਓ।
6. ਹੁਣ ਇਸ ''ਚ ਟਮਾਟਰ ਸਾਸ , ਸੋਆ ਸਾਸ, ਸਿਰਕਾ, ਨਮਕ . ਚਿੱਲੀ ਫਲੇਕਸ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਇਸ ''ਚ  ਮਸ਼ਰੂਮ ਜੋ ਫਰਾਈ ਕੀਤੇ ਹਨ ਉਨ੍ਹਾਂ ਨੂੰ ਵੀ ਮਿਲਾਓ।
7. 
ਡ੍ਰਾਈ ਮਸ਼ਰੂਮ ਚਿੱਲੀ ਬਣ ਕੇ ਤਿਆਰ ਹੈ, ਇਸ ''ਤੇ ਹਰਾ ਧਨੀਆ ਪਾ ਕੇ ਪਰੋਸੋ। 


Related News