ਨੈਚੁਰਲ ਹੇਅਰ-ਕੇਅਰ ਟਿਪਸ

Wednesday, Nov 30, 2016 - 09:32 AM (IST)

 ਨੈਚੁਰਲ ਹੇਅਰ-ਕੇਅਰ ਟਿਪਸ

ਜਲੰਧਰ — ਸਰਦੀਆਂ ਦੇ ਮੌਸਮ ਵਿਚ ਸਕਿਨ ਕੇਅਰ ਦੇ ਨਾਲ ਵਾਲਾਂ ਨੂੰ ਵੀ ਪੂਰੀ ਦੇਖਭਾਲ ਦੀ ਲੋੜ ਹੁੰਦੀ ਹੈ। ਇਸ ਮੌਸਮ ਵਿਚ ਵਾਲਾਂ ਵਿਚ ਸਿੱਕਰੀ, ਡ੍ਰਾਈਨੈੱਸ ਅਤੇ ਵਾਲ ਡੈਮੇਜ ਹੋਣ ਵਰਗੀਆਂ ਮੁਸ਼ਕਿਲਾਂ ਕਾਫੀ ਵਧ ਜਾਂਦੀਆਂ ਹਨ, ਇਸ ਲਈ ਵਾਲਾਂ ਦੀ ਜ਼ਿਆਦਾ ਕੇਅਰ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਹਾਡੇ ਵਾਲ ਵੀ ਕਿਸੇ ਸਮੱਸਿਆ ਦੇ ਸ਼ਿਕਾਰ ਹਨ ਤਾਂ ਅੱਜ ਅਸੀਂ ਤੁਹਾਨੂੰ ਕੁਝ ਹੋਮਮੇਡ ਟਿਪਸ ਦੱਸਦੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਵਾਲਾਂ ਦੀ ਚੰਗੀ ਤਰ੍ਹਾਂ ਕੇਅਰ ਕਰ ਸਕਦੇ ਹੋ।
1. ਡ੍ਰਾਈ ਹੇਅਰ
ਇਕ ਕੱਪ ਦੁੱਧ ਵਿਚ 2 ਟੇਬਲਸਪੂਨ ਸ਼ਹਿਦ ਮਿਲਾ ਕੇ ਵਾਲਾਂ ''ਤੇ ਲਗਾਓ।
2. ਡੈਮੇਜ ਹੇਅਰ
4 ਟੇਬਲਸਪੂਨ ਐਲੋਵੇਰਾ ਜੈੱਲ ਵਿਚ 2 ਟੇਬਲਸਪੂਨ ਨਾਰੀਅਲ ਤੇਲ ਮਿਲਾ ਕੇ ਵਾਲਾਂ ''ਤੇ ਲਗਾਓ।
3. ਆਇਲੀ ਹੇਅਰ
ਅੱਧਾ ਕੱਪ ਚਿੱਟੇ ਆਂਡੇ ਵਿਚ 1 ਟੇਬਲਸਪੂਨ ਨਿੰਬੂ ਦਾ ਰਸ ਮਿਲਾਓ ਅਤੇ ਵਾਲਾਂ ''ਤੇ ਲਗਾਓ।
4. ਫ੍ਰਿਜੀ ਹੇਅਰ
1 ਟੇਬਲਸਪੂਨ ਦਹੀਂ ਵਿਚ ਇਕ-ਚੌਥਾਈ ਸ਼ਹਿਦ ਮਿਕਸ ਕਰਕੇ ਵਾਲਾਂ ਵਿਚ ਲਗਾਓ।
5. ਡੈਂਡ੍ਰਫ ਹੇਅਰ
1 ਟੇਬਲਸਪੂਨ ਨਾਰੀਅਲ ਦੇ ਦੁੱਧ ਵਿਚ 1 ਟੇਬਲਸਪੂਨ ਲੈਵੇਂਡਰ ਆਇਲ ਮਿਕਸ ਕਰਕੇ ਵਾਲਾਂ ਵਿਚ ਲਗਾਓ।
6. ਡੱਲ ਹੇਅਰ (ਬੇਜਾਨ) 
2 ਟੇਬਲਸਪੂਨ ਜੈਤੂਨ ਦੇ ਤੇਲ ਵਿਚ 2 ਟੇਬਲਸਪੂਨ ਸ਼ਹਿਦ ਮਿਕਸ ਕਰਕੇ ਵਾਲਾਂ ਵਿਚ ਲਗਾਓ।
7. ਸਪਲਿਟ ਹੇਅਰ (ਦੋ-ਮੂੰਹੇ)
1 ਆਂਡੇ ਵਿਚ 1 ਟੇਬਲਸਪੂਨ ਸ਼ਹਿਦ ਅਤੇ 1 ਟੇਬਲਸਪੂਨ ਜੈਤੂਨ ਤੇਲ ਮਿਲਾ ਕੇ ਵਾਲਾਂ ਵਿਚ ਲਗਾਓ।
8. ''ਹੈੱਡ ਲਿਸ ਹੇਅਰ (ਜੂੰਆਂ) 
ਸ਼ੈਂਪੂ ਵਿਚ ਟੀ ਟ੍ਰੀ ਆਇਲ ਮਿਕਸ ਕਰਕੇ ਲਗਾਓ, ਜੂੰਆਂ ਤੋਂ ਰਾਹਤ ਮਿਲੇਗੀ।
9. ਹੇਅਰਫਾਲ ਹੇਅਰ (ਝੜਦੇ ਵਾਲ)
1 ਟੇਬਲਸਪੂਨ ਨਾਰੀਅਲ ਦੁੱਧ ਵਿਚ ਲੈਵੇਂਡਰ ਆਇਲ ਮਿਕਸ ਕਰਕੇ ਲਗਾਓ। ਇਸ ਨੂੰ ਵਾਲਾਂ ਵਿਚ 20 ਤੋਂ 30 ਮਿੰਟ ਲੱਗਿਆ ਰਹਿਣ ਦਿਓ, ਬਾਅਦ ਵਿਚ ਤਾਜ਼ੇ ਪਾਣੀ ਨਾਲ ਸਿਰ ਧੋ ਲਓ। ਇਨ੍ਹਾਂ ਟਿਪਸ ਨੂੰ ਫਾਲੋ ਕਰਨ ਨਾਲ ਵਾਲਾਂ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਦੂਰ ਹੋਣਗੀਆਂ।


Related News