ਗਿੱਦੜਬਾਹਾ ਜ਼ਿਮਨੀ ਚੋਣ ਲਈ 21 ਨਾਮਜ਼ਦਗੀ-ਪੱਤਰ

Saturday, Oct 26, 2024 - 05:46 PM (IST)

ਗਿੱਦੜਬਾਹਾ (ਕਟਾਰੀਆ) : ਵਿਧਾਨ ਸਭਾ ਚੋਣ ਹਲਕਾ 84-ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਹੁਣ ਤੱਕ 21 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ-ਪੱਤਰ ਭਰੇ ਗਏ ਹਨ ਇਹ ਜਾਣਕਾਰੀ ਰਾਜੇਸ਼ ਤ੍ਰਿਪਾਠੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਦਿੱਤੀ। ਭਰੇ ਗਏ ਨਾਮਜ਼ਦਗੀ-ਪੱਤਰਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਰਾਜੇਸ਼ ਗਰਗ (ਆਜ਼ਾਦ), ਗੁਰਪ੍ਰੀਤ ਸਿੰਘ (ਆਜ਼ਾਦ), ਓਮ ਪ੍ਰਕਾਸ਼ (ਆਜ਼ਾਦ), ਮਨਪ੍ਰੀਤ ਸਿੰਘ ਬਾਦਲ (ਭਾਰਤੀ ਜਨਤਾ ਪਾਰਟੀ), ਹਰਦੀਪ ਸਿੰਘ (ਡਿੰਪੀ) ਢਿੱਲੋਂ (ਆਮ ਆਦਮੀ ਪਾਰਟੀ), ਹਰਜੀਤ ਕੌਰ (ਆਮ ਆਦਮੀ ਪਾਰਟੀ), ਅੰਮ੍ਰਿਤਾ ਵੜਿੰਗ (ਇੰਡੀਅਨ ਨੈਸ਼ਨਲ ਕਾਂਗਰਸ), ਹਰਚਰਨ ਸਿੰਘ ਬਰਾੜ (ਇੰਡੀਅਨ ਨੈਸ਼ਨਲ ਕਾਂਗਰਸ), ਇਕਬਾਲ ਸਿੰਘ (ਆਜ਼ਾਦ), ਸੁਖਦੇਵ ਸਿੰਘ (ਆਜ਼ਾਦ), ਸ੍ਰੀ ਜਗਮੀਤ ਸਿੰਘ (ਆਜ਼ਾਦ), ਮਨਪ੍ਰੀਤ ਸਿੰਘ (ਆਜ਼ਾਦ), ਹਰਦੀਪ ਸਿੰਘ (ਆਜ਼ਾਦ), ਮਨੀਸ਼ ਵਰਮਾ (ਆਜ਼ਾਦ), ਸੁਖ ਰਾਜਕਰਨ ਸਿੰਘ (ਆਜ਼ਾਦ), ਪਰਵੀਨ ਹਿਤੇਸ਼ੀ (ਆਜ਼ਾਦ), ਵੀਰਪਾਲ ਕੌਰ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਸਤੀਸ਼ ਕੁਮਾਰ ਅਸੀਜਾ (ਭਾਰਤੀ ਜਨਤਾ ਪਾਰਟੀ), ਗੁਰਮੇਲ ਸਿੰਘ (ਆਜ਼ਾਦ) ਅਤੇ ਗੁਰਮੀਤ ਸਿੰਘ ਰੰਘਰੇਟਾ (ਪੰਜਾਬ ਲੇਬਰ ਪਾਰਟੀ) ਵਲੋਂ ਉਮੀਦਵਾਰ ਵਜੋਂ ਜ਼ਿਮਨੀ ਚੋਣ ਲਈ ਆਪਣੇ ਦਸਤਾਵੇਜ਼ ਜ਼ਮ੍ਹਾਂ ਕਰਵਾਏ ਹਨ।


Gurminder Singh

Content Editor

Related News