ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਿਸ਼ਨ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ
Monday, Nov 19, 2018 - 05:30 PM (IST)

ਫਰੀਦਕੋਟ (ਵਿਕਾਸ)- ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਿਸ਼ਨ (ਰਜਿ.) ਮਲੋਟ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਲਗੀਧਰ ਸਾਹਿਬ ਪਿੰਡ ਦਾਨੇਵਾਲਾ (ਮਲੋਟ) ਤੋਂ ਸ੍ਰੀ ਗੁਰੂ ਨਾਨਕ ਦੇਵ ਜੀੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਡਾ. ਸੁਖਦੇਵ ਸਿੰਘ ਗਿੱਲ ਜ਼ਿਲਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਨੇ ਦੱਸਿਆ ਕਿ ਨਗਰ ਕੀਰਤਨ ਦਾ ਮੁੱਖ ਉਦੇਸ਼ ਅਮ੍ਰਿਤ ਛਕੋ, ਸਿੰਘ ਸਜੋ, ਨਸ਼ੇ ਤਿਆਗੋ, ਬੇਟੀ ਬਚਾਓ-ਬੇਟੀ ਪਡ਼ਾਓ ਅਤੇ ਖੁਦਕਸ਼ੀਆਂ ਨਾ ਕਰੋ-ਜ਼ਿੰਦਗੀ ਅਨਮੋਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ ਤੇ ਅਮਲ ਕਰਨ ਦੀ ਲੋਡ਼ ਹੈ। ਪਿੰਡ ਦਾਨੇਵਾਲਾ ਤੋਂ ਨਗਰ ਕੀਰਤਨ ਆਰੰਭ ਹੋ ਕੇ ਪਿੰਡ ਮਲੋਟ, ਭਗਵਾਨਪੁਰਾ, ਸਰਾਵਾਂ ਬੋਦਲਾ, ਕੱਟਿਆਂ ਵਾਲੀ, ਗੱਦਾਂਡੋਬ, ਰਾਣੀਵਾਲਾ, ਮਿੱਡਾ, ਬੋਦੀਵਾਲਾ, ਆਲਮਵਾਲਾ, ਵਿਰਕਾਂ ਹੁੰਦਾ ਹੋਇਆ ਵਾਪਸ ਪਿੰਡ ਦਾਨੇਵਾਲਾ ਵਿਖੇ ਸਮਾਪਤ ਹੋਇਆ। ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਚਾਹ, ਪਾਣੀ, ਫਰੂਟ ਅਤੇ ਲੰਗਰਾਂ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ। ਇਸ ਸਮੇਂ ਮਿਸ਼ਨ ਦੇ ਅਾਹੁੱਦੇਦਾਰ ਪ੍ਰਧਾਨ ਕਾਬਲ ਸਿੰਘ, ਕੈਸ਼ੀਅਰ ਮਾਸਟਰ ਹਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਜਸਵੰਤ ਸਿੰਘ ਹੁੰਦਲ, ਮੀਤ ਪ੍ਰਧਾਨ ਰੇਸ਼ਮ ਸਿੰਘ,ਬਲਵੀਰ ਚੰਦ ,ਸੁਰਜੀਤ ਸਿੰਘ, ਇੰਦਰ ਸਿੰਘ,ਦੇਸ ਰਾਜ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ ।