ਇਕ ਰੋਜ਼ਾ ਸਾਇੰਸ ਸੈਮੀਨਾਰ ਕਰਵਾਇਆ

Sunday, Nov 18, 2018 - 05:00 PM (IST)

ਇਕ ਰੋਜ਼ਾ ਸਾਇੰਸ ਸੈਮੀਨਾਰ ਕਰਵਾਇਆ

ਫਰੀਦਕੋਟ (ਪਰਮਜੀਤ)- ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਸਾਇੰਸ (ਮੈਡੀਕਲ) ਦੇ ਵਿਦਿਆਰਥੀਆਂ ਲਈ ਇਕ ਰੋਜ਼ਾ ਸਾਇੰਸ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਮੈਡੀਕਲ ਕਾਲਜ ਖਾਨਪੁਰ ਤੋਂ ਡਾ. ਅਭਿਲਾਸ਼ਾ ਸੇਤੀਆ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਡਰਮੈਟੋਗਲਾਫਿਕਸ ਅਤੇ ਬਾਇਓਮੈਟ੍ਰਿਕ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੱਥਾਂ ਵਿਚਲੇ ਨਿਸ਼ਾਨਾ ਤੋਂ ਆਉਣ ਵਾਲੇ ਸਮੇਂ ’ਚ ਹੋਣ ਵਾਲੀਆਂ ਬੀਮਾਰੀਆਂ ਬਾਰੇ ਵਿਗਿਆਨਕ ਵਿਧੀ ਨਾਲ ਜਾਣਕਾਰੀ ਦਿੱਤੀ। ਇਸ ਸਮੇਂ ਪ੍ਰਿੰਸੀਪਲ ਡਾ. ਅਜੀਤਪਾਲ ਸਿੰਘ ਨੇ ਵਿਦਿਆਰਥੀਆਂ ਨਾਲ ਵਿਗਿਆਨ ਅਤੇ ਚਕਿੱਤਸਾ ਦੇ ਬਾਰੇ ਜਾਣਕਾਰੀ ਦਿੱਤੀ। ਕਾਲਜ ਮੈਨੇਜਿੰਗ ਡਾਇਰੈਕਟਰ ਇੰਜੀ. ਜਰਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਉਪਰਾਲਾ ਮੈਡੀਕਲ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਇਆ। ਇਸ ਨਾਲ ਵਿਦਿਆਰਥੀ ਪ੍ਰੈਕਟੀਕਲ ਵਿਚ ਵਿਗਿਆਨਕ ਖੋਜਾਂ ਵੱਲ ਵਧਦੇ ਹਨ। ਮਹਿਮਾਨਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਚੀਫ ਕੋ-ਆਰਡੀਨੇਟਰ ਹਰਵਿੰਦਰ ਸਿੰਘ, ਪ੍ਰੋ. ਮਨਿੰਦਰ ਕੌਰ ਧਾਲੀਵਾਲ, ਹੀਨਾ, ਪਵਨਪ੍ਰੀਤ ਕੌਰ, ਸੰਦੀਪ ਕੌਰ, ਕਿਰਨਦੀਪ ਕੌਰ, ਸੁਖਜੀਤ ਕੌਰ, ਪੁਰਵਾ, ਅਮਨਪ੍ਰੀਤ ਕੌਰ, ਯਾਦਵਿੰਦਰ ਸਿੰਘ ਨੰਦਗਡ਼੍ਹ ਆਦਿ ਹਾਜ਼ਰ ਸਨ।


Related News