ਆਂਗਣਵਾਡ਼ੀ ਸੈਂਟਰ ਵਿਖੇ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਸਬੰਧੀ ਕੈਂਪ ਲਾਇਆ

Monday, Nov 05, 2018 - 05:08 PM (IST)

ਆਂਗਣਵਾਡ਼ੀ ਸੈਂਟਰ ਵਿਖੇ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਸਬੰਧੀ ਕੈਂਪ ਲਾਇਆ

ਫਰੀਦਕੋਟ (ਹਾਲੀ) - ਆਂਗਨਵਾਡ਼ੀ ਸੈਂਟਰ ਸੰਜੇ ਨਗਰ ਵਿਖੇ ਸੀ. ਡੀ. ਪੀ. ਓ. ਸ਼ਿੰਦਰਪਾਲ ਕੌ ਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਰਜਿੰਦਰਪਾਲ ਕੌਰ ਸੁਪਰਵਾਈਜ਼ਰ ਬਾਲ ਵਿਕਾਸ ਤੇ ਪ੍ਰੋਜੈਕਟ ਦਫਤਰ ਫਰੀਦਕੋਟ ਦੀ ਦੇਖ-ਰੇਖ ਹੇਠ ‘ਬੇਟੀ ਪਡ਼ਾਓ ਬੇਟੀ ਬਚਾਓ’ ਅਭਿਆਨ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਇਆ ਗਿਆ। ਇਸ ਮੌਕੇ ਬੇਟੀਆਂ ਬਾਰੇ ਵਿਸਥਾਰ ਨਾਲ ਗੀਤ ਗਾ ਕੇ ਪ੍ਰਚਾਰ ਕੀਤਾ ਗਿਆ। ਇਸ ਸਮੇਂ ਸੰਜੇ ਨਗਰ ਬਸਤੀ ਦੇ ਬੱਚਿਆਂ ਦੀਆਂ ਮਾਤਾਵਾਂ ਨੇ ਵਧ ਚਡ਼੍ਹ ਕੇ ਹਿੱਸਾ ਲਿਆ। ਇਸ ’ਚ ‘ਬੇਟੀ ਬਚਾਓ ਬੇਟੀ ਪਡ਼ਾਓ’, ਗਰਭਵਤੀ ਮਾਂ ਅਤੇ ਬੱਚਿਆਂ ਦੇ ਟੀਕਾਕਰਨ ਅਤੇ ਚੰਗਾ ਪੋਸ਼ਣ ਨਿਰੋਈ ਸਿਹਤ ਵਾਸਤੇ ਅੌਰਤਾਂ ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਦੀ ਦੇਖਭਾਲ, ਸਾਂਭ-ਸੰਭਾਲ ਅਤੇ ਖਾਣ-ਪੀਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਮੇਂ ਵੀਨਾ ਰਾਣੀ, ਅਨੀਤਾ ਕੁਮਾਰੀ, ਹਰਜੀਤ ਕੌਰ, ਨੀਲਮ ਰਾਣੀ ਆਂਗਣਵਾਡ਼ੀ ਵਰਕਰ, ਮਾਲਤੀ ਜੈਨ ਕਾਊਂਸਲਰ, ਰਮਨਪ੍ਰੀਤ ਕੌਰ ਬਰਾਡ਼, ਬਲਜੀਤ ਕੌਰ ਸੋਸ਼ਲ ਵਰਕਰ ਜ਼ਿਲਾ ਬਾਲ ਸੁਰੱਖਿਆ ਯੂਨਿਟ, ਪਲਵਿੰਦਰ ਕੌਰ, ਪੂਜਾ ਰਾਣੀ ਚਾਈਲਡ ਲਾਈਨ ਮੈਂਬਰ, ਸ਼ਾਲੂ ਰਾਣੀ, ਊਸ਼ਾ ਰਾਣੀ, ਪਰਮਜੀਤ ਕੌਰ ਅਂਗਣਵਾਡ਼ੀ ਹੈਲਪਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।


Related News