ਪ੍ਰਮੋਦ ਧੀਰ ਅੱਜ ਆਲ ਇੰਡੀਆ ਰੇਡੀਓ ਸਟੇਸ਼ਨ ਜਲੰਧਰ ਤੋਂ ਕਰਨਗੇ ਸੰਬੋਧਨ
Tuesday, Dec 25, 2018 - 11:16 AM (IST)
ਫਰੀਦਕੋਟ (ਜਸਬੀਰ ਕੌਰ)- ਆਲ ਇੰਡੀਆ ਰੇਡੀਓ ਸਟੇਸ਼ਨ ਆਕਾਸ਼ਬਾਣੀ ਜਲੰਧਰ ਦੇ ‘ਗਿਆਨਜੋਤ’ ਪ੍ਰੋਗਰਾਮ ਦੇ ਇੰਚਾਰਜ ਅਮਨਦੇਵ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰੋਤਿਆਂ ਤੇ ਵਿਦਿਆਰਥੀਆਂ ਦਾ ਮਨਪਸੰਦ ਵਿਦਿਅਕ ਪ੍ਰੋਗਰਾਮ ‘ਗਿਆਨਜੋਤ’, ਜੋ ਕਿ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਮੰਗਲਵਾਰ ਨੂੰ ਪ੍ਰਸਾਰਿਤ ਹੁੰਦਾ ਹੈ। ਇਸ ਵਾਰ ਇਸ ਪ੍ਰੋਗਰਾਮ ਦਾ ਵਿਸ਼ਾ ਹੋਵੇਗਾ ‘ਵਿਦਿਆਰਥੀਆਂ ਲਈ ਕੰਪਿਊਟਰ ਸਿੱਖਿਆ ਦੀ ਮਹੱਤਤਾ’। ਇਸ ਵਿਸ਼ੇ ’ਤੇ ਸਿੱਖਿਆ ਵਿਭਾਗ ਦੇ ਬੁਲਾਰੇ ਵਜੋਂ ਪ੍ਰਮੋਦ ਧੀਰ ਜੈਤੋ, ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ ਢੈਪਈ, ਜ਼ਿਲਾ ਫਰੀਦਕੋਟ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਪ੍ਰਮੋਦ ਧੀਰ 25 ਦਸੰਬਰ ਨੂੰ ਸ਼ਾਮ 4:15 ਵਜੇ ਤੋਂ 4:30 ਵਜੇ ਤੱਕ ਆਲ ਇੰਡੀਆ ਰੇਡੀਓ ਸਟੇਸ਼ਨ ਜਲੰਧਰ ਤੋਂ ਬਰੋਡਕਾਸਟ ਕੀਤੇ ਜਾਣ ਵਾਲੇ ਪ੍ਰੋਗਰਾਮ ‘ਗਿਆਨਜੋਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ।
