ਬਲਵਿੰਦਰ ਸਿੰਘ ਬਿੰਦਾ ਬਣੇ ਪ੍ਰਧਾਨ
Tuesday, Dec 25, 2018 - 11:35 AM (IST)
ਫਰੀਦਕੋਟ (ਜਿੰਦਲ)- ਪਿੰਡ ਰੋਡ਼ੀਕਪੂਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਚੋਣ ਮੀਟਿੰਗ ਬਲਾਕ ਆਗੂ ਮੋਹਨ ਸਿੰਘ ਵਾਡ਼ਾ ਭਾਈਕਾ, ਸੁਖਦੇਵ ਸਿੰਘ ਰਣ ਸਿੰਘ ਵਾਲਾ, ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਅਤੇ ਬਲਵਿੰਦਰ ਸਿੰਘ ਮੱਤਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਬਲਵਿੰਦਰ ਸਿੰਘ ਬਿੰਦਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਲਾਭ ਸਿੰਘ ਖਾਲਸਾ ਸਕੱਤਰ, ਜੀਤ ਸਿੰਘ ਸਹਾਇਕ ਸਕੱਤਰ, ਅਮਰਜੀਤ ਸਿੰਘ ਮੀਤ ਪ੍ਰਧਾਨ, ਜਸਪਾਲ ਸਿੰਘ ਜਵੰਦਾ ਮੀਤ ਪ੍ਰਧਾਨ, ਸਰਵਦੀਪ ਸਿੰਘ ਪ੍ਰਚਾਰ ਸਕੱਤਰ, ਸੁਖਦੇਵ ਸਿੰਘ ਮਾਨ ਖਜ਼ਾਨਚੀ, ਦਰਸ਼ਨ ਸਿੰਘ ਮਾਨ ਸੰਗਠਨ ਸਕੱਤਰ, ਲੱਖਾ ਸਿੰਘ ਪ੍ਰੈੱਸ ਸਕੱਤਰ, ਗੁਰਬਖਸ਼ ਸਿੰਘ ਸਲਾਹਕਾਰ ਚੁਣੇ ਗਏ। ਇਸ ਮੌਕੇ ਆਗੂ ਕੁਲਵੰਤ ਸਿੰਘ ਮਾਛਾ, ਅਬਦ ਬਿਹਾਰੀ ਸਿੰਘ, ਸ਼ਿੰਦਰ ਸਿੰਘ ਅਤੇ ਬੂਟਾ ਸਿੰਘ ਵੀ ਹਾਜ਼ਰ ਸਨ।
