ਪੰਚਾਇਤੀ ਚੋਣ ਮੈਦਾਨ ਲੱਗਾ ਗਰਮਾਉਣ
Monday, Dec 24, 2018 - 05:03 PM (IST)

ਫਰੀਦਕੋਟ (ਦਰਦੀ)- ਪੰਚੀ ਅਤੇ ਸਰਪੰਚੀ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਹੋਣ ਤੋਂ ਬਾਅਦ ਪੰਚਾਇਤੀ ਚੋਣ ਮੈਦਾਨ ਗਰਮਾਉਣ ਲੱਗਾ ਹੈ। ਪਿੰਡਾਂ ਵਿਚ ਪੰਚੀ-ਸਰਪੰਚੀ ਦੇ ਉਮੀਦਵਾਰ ਵੋਟਾਂ ਮੰਗਣ ਲਈ ਘਰ-ਘਰ ਪਹੁੰਚ ਕਰ ਰਹੇ ਹਨ। ਇਸ ਤਹਿਤ ਪਿੰਡ ਕੋਟਲੀ ਸੰਘਰ ਵਿਚ ਸਰਪੰਚੀ ਲਈ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਤੇ ਉਸ ਦੇ ਪਤੀ ਰਘਬੀਰ ਸਿੰਘ ਸਾਹੂ ਨੇ ਵੱਡੀ ਗਿਣਤੀ ਵਿਚ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਇਸ ਮੌਕੇ ਰਘਬੀਰ ਸਿੰਘ ਸਾਹੁੂ ਨੇ ਕਿਹਾ ਕਿ ਉਹ ਪਿੰਡ ਦੇ ਅਧੂਰੇ ਕਾਰਜ ਮੁਕੰਮਲ ਕਰਵਾਉਣਗੇ। ਉਨ੍ਹਾਂ ਨੇ ਪੰਚ ਚੰਦ ਸਿੰਘ ਲਈ ਵੀ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਇਸ ਸਮੇਂ ਪੰਚ ਚੰਦ ਸਿੰਘ ਨੇ ਆਪਣੇ ਲਈ ਵੋਟਾਂ ਮੰਗਦਿਆਂ ਕਿਹਾ ਕਿ ਉਹ ਚੰਗੇ ਕੰਮਾਂ ਲਈ ਹਮੇਸ਼ਾ ਪਹਿਲਕਦਮੀ ਕਰਦੇ ਹਨ ਅਤੇ ਅੱਗੇ ਵੀ ਚੰਗੇ ਕੰਮਾਂ ਨੂੰ ਤਰਜੀਹ ਦੇਣਗੇ। ਇਸ ਮੌਕੇ ਸਾਬਕਾ ਸਰਪੰਚ ਅਮਰਜੀਤ ਸਿੰਘ ਬਰਾਡ਼, ਕੁਲਵਿੰਦਰ ਬਰਾਡ਼, ਬੰਤਾ ਸਿੰਘ, ਨਿੰਮਾ ਸਿੰਘ, ਦਲ ਸਿੰਘ, ਗੁਰਾ ਸਿੰਘ, ਗੋਪੀ ਸਿੰਘ, ਤੇਜਾ ਸਿੰਘ, ਗੁਰਜੰਟ, ਕਾਰਾ ਸਿੰਘ, ਪੀ. ਐੱਲ. ਵੀ. ਦਵਿੰਦਰ ਸਿੰਘ, ਸ਼ਮਿੰਦਰ ਸਿੰਘ ਸ਼ਿੰਦੂ, ਹਰਮਨ ਸਿੰਘ, ਸਾਧਾ ਸਿੰਘ, ਜੀਤ ਸਿੰਘ ਆਦਿ ਹਾਜ਼ਰ ਸਨ।