ਰਾਸ਼ਟਰੀ ਆਯੁਰਵੈਦਾ ਦਿਵਸ ਮਨਾਇਆ ਗਿਆ
Tuesday, Oct 29, 2024 - 02:03 PM (IST)
ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਗੋਨਿਆਣਾ ਵਿਖੇ ਅੱਜ ਧਨਵੰਤਰੀ ਜਯੰਤੀ ਮੌਕੇ ਨੌਵਾਂ ਰਾਸ਼ਟਰੀ ਆਯੁਰਵੈਦਾ ਦਿਵਸ ਮਨਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਤਰਸੇਮ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਆਯੁਰਵੈਦਿਕ ਅਫ਼ਸਰ ਡਾ. ਸ਼ਿਲਪਾ ਭੌਣ ਨੇ ਦੱਸਿਆ ਕਿ ਆਯੁਰਵੈਦ ਵਿਚ ਹਰ ਬਿਮਾਰੀ ਦਾ ਇਲਾਜ ਹੈ। ਆਯੂਰਵੈਦ ਪ੍ਰਣਾਲੀ ਸਿਹਤ ਲਈ ਵਰਦਾਨ ਹੈ। ਇਸ ਮੌਕੇ ਆਯਰਵੈਦ ਦੇ ਦੇਵ ਧਨਵੰਤਰੀ ਅੱਗੇ ਜ਼ੋਤੀ ਜਗਾ ਕੇ ਪੂਜਾ ਕੀਤੀ ਗਈ। ਇਸ ਸਮਾਗਮ ਦੌਰਾਨ ਪੰਚਾਇਤ ਸਕੱਤਰ ਧਰਮ ਸਿੰਘ, ਫਾਰਮਾਸਿਸਟ ਨੀਤੀ ਵਿਸ਼ਾਲ, ਟਰੇਂਡ ਦਾਈ ਬਲਵਿੰਦਰ ਕੌਰ ਆਦਿ ਹਾਜ਼ਰ ਸਨ।