ਵੱਡੀ ਖਬਰ; ਅਦਾਲਤ ਦੀ ਕਾਰਵਾਈ ਮਗਰੋਂ ਵਿਗੜੀ ਯੂਟਿਊਬਰ ਪਾਇਲ ਮਲਿਕ ਦੀ ਸਿਹਤ
Saturday, Jul 26, 2025 - 03:58 PM (IST)

ਐਂਟਰਟੇਨਮੈਂਟ ਡੈਸਕ- ਮਾਂ ਕਾਲੀ ਦਾ ਰੂਪ ਧਾਰਨ ਕਰਕੇ ਵਿਵਾਦਾਂ ਵਿਚ ਆਈ ਯੂਟਿਊਬਰ ਪਾਇਲ ਮਲਿਕ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਵਾਦ ਕਾਰਨ ਪਾਇਲ ਕਾਫੀ ਤਣਾਅ ਵਿਚ ਸੀ, ਜਿਸ ਕਾਰਨ ਹੁਣ ਉਸ ਦੀ ਅਚਾਨਕ ਸਿਹਤ ਵਿਗੜ ਗਈ ਹੈ। ਸਥਿਤੀ ਨੂੰ ਵੇਖਦਿਆਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ ਅਤੇ ਇਸ ਸਮੇਂ ਉਹ ਡਾਕਟਰਾਂ ਵਿਚ ਨਿਗਰਾਨੀ ਵਿਚ ਹੈ।
ਇਹ ਵੀ ਪੜ੍ਹੋ: ਯੂਟਿਊਬਰ ਪਾਇਲ ਮਲਿਕ ਨੇ ਧਾਰਿਆ ਮਾਂ ਕਾਲੀ ਦਾ ਰੂਪ ! ਵਿਰੋਧ ਮਗਰੋਂ ਮੰਗਣੀ ਪਈ ਮੁਆਫ਼ੀ
ਇਸ ਸਬੰਧੀ ਯੂਟਿਊਬਰ ਦੇ ਪਤੀ ਅਰਮਾਨ ਮਲਿਕ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਪਾਇਲ ਹਸਪਤਾਲ ਦੇ ਬੈੱਡ 'ਤੇ ਬੈਚੇਨ ਜਿਹੀ ਨਜ਼ਰ ਆ ਰਹੀ ਹੈ। ਵੀਡੀਓ ਵਿਚ ਨਿਸ਼ਾਂਤ ਸ਼ਰਮਾ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ਵਿਚ ਕਈ ਦੇਵੀ-ਦੇਵਤਾਵਾਂ ਦਾ ਰੂਪ ਧਾਰਨ ਕੀਤਾ ਗਿਆ। ਉਨ੍ਹਾਂ ਡਾਇਰੈਕਟਰਾਂ ਅਤੇ ਐਕਟਰਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ: OMG! ਪ੍ਰਿਯੰਕਾ ਚੋਪੜਾ ਦੀ 3 ਸਕਿੰਟਾਂ ਦੀ Intimate clip ਹੋਈ ਵਾਇਰਲ
ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਦੋਵਾਂ ਪਤਨੀਆਂ ਖਿਲਾਫ ਪਟਿਆਲਾ ਦੇ ਵਕੀਲ ਦਵਿੰਦਰ ਰਾਜਪੂਤ ਨੇ ਪਟਿਆਲਾ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਮਗਰੋਂ ਕੋਰਟ ਨੇ ਨੋਟਿਸ ਲੈਂਦਿਆ ਪੁਲਸ ਤੋਂ ਇਸ ਮਾਮਲੇ ਸਬੰਧੀ ਡਿਟੇਲ ਰਿਪੋਰਟ ਮੰਗੀ ਹੈ। ਹਾਲਾਂਕਿ ਪਾਇਲ ਨੇ ਮਾਂ ਕਾਲੀ ਦਾ ਰੂਪ ਧਾਰਨ ਕਰਨ ਲਈ ਮਾਫੀ ਵੀ ਮੰਗ ਲਈ ਹੈ ਪਰ ਫਿਰ ਵੀ ਇਹ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨੀਂ ਉਹ ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ 'ਚ ਆਪਣੇ ਪਤੀ ਨਾਲ ਗਈ ਸੀ, ਜਿੱਥੇ ਉਸ ਨੇ ਹੱਥ ਜੋੜ ਕੇ ਮਾਫੀ ਮੰਗਦਿਆਂ ਕਿਹਾ ਸੀ ਕਿ ਮੇਰੀ ਗਲਤੀ ਸੀ ਜੋ ਮੈਂ ਉਹ ਵੀਡੀਓ ਬਣਾਈ। ਪਾਇਲ ਮਲਿਕ ਮੁਤਾਬਾਕ ਉਸ ਦੀ ਧੀ ਕਾਲੀ ਮਾਤਾ ਦੀ ਬਹੁਤ ਵੱਡੀ ਭਗਤ ਹੈ। ਉਹ ਸਾਰਾ ਦਿਨ ਹੀ ਕਾਲੀ ਮਾਤਾ ਦਾ ਹੀ ਨਾਮ ਲੈਂਦੀ ਰਹਿੰਦੀ ਹੈ, ਜਿਸ ਕਰਕੇ ਮੈਂ ਉਸ ਨੂੰ ਖੁਸ਼ ਕਰਨ ਦੇ ਲਈ ਉਸ ਨੇ ਮਾਂ ਕਾਲੀ ਦਾ ਰੂਪ ਧਾਰਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8