ਕੀ ਅਰਮਾਨ ਮਲਿਕ ਤੋਂ ਤਲਾਕ ਲਵੇਗੀ ਹੁਣ ਪਾਇਲ ਮਲਿਕ? ਵਲੌਗ ਜ਼ਰੀਏ ਕੀਤਾ ਖੁਲਾਸਾ

Wednesday, Jul 31, 2024 - 03:28 PM (IST)

ਕੀ ਅਰਮਾਨ ਮਲਿਕ ਤੋਂ ਤਲਾਕ ਲਵੇਗੀ ਹੁਣ ਪਾਇਲ ਮਲਿਕ? ਵਲੌਗ ਜ਼ਰੀਏ ਕੀਤਾ ਖੁਲਾਸਾ

ਮੁੰਬਈ-'ਬਿੱਗ ਬੌਸ OTT 3' 'ਚ ਯੂਟਿਊਬਰ ਅਰਮਾਨ ਦੀ ਦੂਜੀ ਪਤਨੀ ਇਸ ਸੀਜ਼ਨ ਦੀ ਫਾਈਨਲਿਸਟ ਬਣ ਗਈ ਹੈ। ਖਬਰਾਂ ਹਨ ਕਿ ਪਾਇਲ ਮਲਿਕ ਤੋਂ ਬਾਅਦ ਅਰਮਾਨ ਮਲਿਕ ਨੂੰ ਬਿੱਗ ਬੌਸ OTT-3 ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਅਰਮਾਨ ਦੀ ਦੂਜੀ ਪਤਨੀ ਯਾਨੀ ਕਿ ਕ੍ਰਿਤਿਕਾ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਹੀ ਦੋਸਤ ਦਾ ਘਰ ਬਰਬਾਦ ਕਰਨ ਲਈ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਤੁਲਨਾ ਡਾਇਨ ਅਤੇ ਚੁੜੈਲ ਨਾਲ ਕੀਤੀ ਜਾ ਰਹੀ ਹੈ।ਜਦੋਂ ਤੋਂ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਬਿੱਗ ਬੌਸ ਓਟੀਟੀ 3 ਦੇ ਘਰ ਤੋਂ ਬਾਹਰ ਆਈ ਹੈ, ਉਹ ਲਗਾਤਾਰ ਸੁਰਖੀਆਂ 'ਚ ਹੈ।

ਇਹ ਖ਼ਬਰ ਵੀ ਪੜ੍ਹੋ -ਹਿਨਾ ਖ਼ਾਨ ਨੇ ਪੂਰੀ ਤਰ੍ਹਾਂ ਨਾਲ ਮੁਨਵਾਇਆ ਸਿਰ, ਵੀਡੀਓ 'ਚ ਟੋਪੀ ਪਾਈ ਆਈ ਨਜ਼ਰ

ਹਾਲ ਹੀ 'ਚ ਉਸ ਨੇ ਕਿਹਾ ਸੀ ਕਿ ਉਹ ਅਰਮਾਨ ਮਲਿਕ ਨੂੰ ਤਲਾਕ ਦੇਵੇਗੀ ਅਤੇ ਆਪਣੇ ਬੱਚਿਆਂ ਨੂੰ ਲੈ ਕੇ ਵੱਖ ਹੋ ਜਾਵੇਗੀ। ਹਾਲਾਂਕਿ ਹੁਣ ਉਨ੍ਹਾਂ ਦਾ ਲਹਿਜ਼ਾ ਬਦਲ ਗਿਆ ਹੈ। ਆਪਣੇ ਨਵੇਂ ਵਲੌਗ 'ਚ ਉਸ ਨੂੰ ਕ੍ਰਿਤਿਕਾ ਲਈ ਤਰਸ ਆਇਆ ਅਤੇ ਉਸ ਦੀ ਵਕਾਲਤ ਕਰਦਿਆਂ ਦੇਖਿਆ ਗਿਆ।

ਇਹ ਖ਼ਬਰ ਵੀ ਪੜ੍ਹੋ -ਤਾਮਿਲ ਫ਼ਿਲਮ ਇੰਡਸਟਰੀ ਦਾ ਫੈਸਲਾ, 1 ਨਵੰਬਰ ਤੋਂ ਨਵੀਆਂ ਫਿਲਮਾਂ ਬਣਾਉਣ 'ਤੇ ਪਾਬੰਦੀ

ਪਾਇਲ ਆਪਣੇ ਯੂਟਿਊਬ ਵਲੌਗ 'ਚ ਅਰਮਾਨ ਨਾਲ ਤਲਾਕ ਦੇ ਮੁੱਦੇ ਦੇ ਨਾਲ-ਨਾਲ ਕ੍ਰਿਤਿਕਾ 'ਤੇ ਕੀਤੇ ਜਾ ਰਹੇ ਮਾੜੇ ਕੁਮੈਟਾਂ 'ਤੇ ਭਾਵੁਕ ਹੋ ਗਈ। ਉਸ ਨੇ ਕਿਹਾ ਕਿ, 'ਮੈਨੂੰ ਅਰਮਾਨ ਅਤੇ ਗੋਲੂ ਬਾਰੇ ਇੱਕ ਗੱਲ ਬਹੁਤ ਪਸੰਦ ਆਈ - ਉਨ੍ਹਾਂ ਨੂੰ ਮੇਰੇ 'ਤੇ ਵਿਸ਼ਵਾਸ ਹੈ। ਮੈਂ ਉਨ੍ਹਾਂ 'ਤੇ ਵੀ ਅੰਨ੍ਹਾ ਭਰੋਸਾ ਕਰਾਂਗੀ। ਲੋਕਾਂ ਦੇ ਕੁਮੈਟਾਂ ਤੋਂ ਬਾਅਦ ਮੈਂ ਤਲਾਕ ਬਾਰੇ ਸੋਚਿਆ ਸੀ ਪਰ ਹੁਣ ਅਜਿਹਾ ਨਹੀਂ ਕਰਾਂਗੀ। ਮੈਨੂੰ ਕਿਉਂ ਚਾਹੀਦਾ ਹੈ? ਜੇ ਮੈਂ ਕਰਾਂਗੀ ਤਾਂ ਵੀ ਤੁਸੀਂ ਮੈਨੂੰ ਗਾਲ੍ਹਾਂ ਕੱਢੋਗੇ, ਜੇ ਮੈਂ ਨਹੀਂ ਕਰਾਂਗੀ ਤਾਂ ਵੀ ਤੁਸੀਂ ਮੈਨੂੰ ਗਾਲ੍ਹਾਂ ਦਿਓਗੇ।ਪਾਇਲ ਨੇ ਅੱਗੇ ਕਿਹਾ, 'ਕ੍ਰਿਤਿਕਾ ਨੂੰ ਡਾਇਨ ਕਿਹਾ ਜਾ ਰਿਹਾ ਹੈ। ਉਹ ਵੀ ਇੱਕ ਮਾਂ ਹੈ। ਮੀਡੀਆ ਤੋਂ ਇੰਨ੍ਹਾਂ ਫਰਕ ਨਹੀਂ ਪੈਂਦਾ। ਇੱਕ ਗੱਲ ਦੱਸੋ, ਕੀ ਤੁਹਾਨੂੰ ਇਹ ਗੱਲ ਹੁਣ ਬਿੱਗ ਬੌਸ 'ਚ ਜਾਣ ਤੋਂ ਬਾਅਦ ਪਤਾ ਲੱਗੀ ਹੈ? ਦੇਖਦੇ ਹਾਂ ਕਿ ਦੋਵੇਂ ਕਦੋਂ ਵਾਪਸ ਆਉਂਦੇ ਹਨ, ਸਭ ਕੁਝ ਪਹਿਲਾਂ ਵਾਂਗ ਹੋਵੇਗਾ। ਲੋਕ ਸਾਡਾ ਪਿਆਰ, ਸਾਡੇ ਬੱਚਿਆਂ ਦਾ ਪਿਆਰ ਦੇਖਣਗੇ, ਸਭ ਕੁਝ ਫਿਰ ਤੋਂ ਸਕਾਰਾਤਮਕ ਹੋ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News