Vastu Shastra : ਬੈੱਡਰੂਮ ''ਚੋਂ ਤੁਰੰਤ ਹਟਾ ਦਿਓ ਇਹ ਚੀਜ਼ਾਂ, ਨਹੀਂ ਤਾਂ ਰੁਕ ਸਕਦੀ ਹੈ ਤੁਹਾਡੀ ਤਰੱਕੀ
Friday, May 16, 2025 - 06:31 PM (IST)

ਨਵੀਂ ਦਿੱਲੀ- ਹਰ ਕੋਈ ਜੀਵਨ ਵਿੱਚ ਤਰੱਕੀ ਅਤੇ ਖੁਸ਼ਹਾਲੀ ਚਾਹੁੰਦਾ ਹੈ। ਚੰਗੇ ਰਹਿਣ-ਸਹਿਣ ਅਤੇ ਸ਼ਿਸ਼ਟਾਚਾਰ ਲਈ ਵੀ ਹਰ ਕੋਈ ਚੰਗਾ ਉਪਰਾਲਾ ਕਰਦਾ ਹੈ। ਪਰ ਕਈ ਵਾਰ, ਬਹੁਤ ਮਿਹਨਤ ਕਰਨ ਦੇ ਬਾਵਜੂਦ, ਚੀਜ਼ਾਂ ਇੱਛਾ ਅਨੁਸਾਰ ਨਹੀਂ ਮਿਲਦੀਆਂ। ਤਰੱਕੀ ਦੀ ਪ੍ਰਾਪਤੀ ਵਿੱਚ ਹਮੇਸ਼ਾ ਰੁਕਾਵਟਾਂ ਆਉਂਦੀਆਂ ਰਹਿੰਦੀਆਂ ਹਨ। ਤਰੱਕੀ ਵਿੱਚ ਰੁਕਾਵਟ ਦਾ ਕਾਰਨ ਤੁਹਾਡੇ ਘਰ ਦਾ ਵਾਸਤੂ ਨੁਕਸ ਵੀ ਹੋ ਸਕਦਾ ਹੈ। ਵਾਸਤੂ ਸ਼ਾਸਤਰ ਅਨੁਸਾਰ, ਜੇਕਰ ਬੈੱਡਰੂਮ ਵਿੱਚ ਸਕਾਰਾਤਮਕ ਊਰਜਾ ਨਹੀਂ ਹੈ, ਤਾਂ ਇਹ ਤੁਹਾਡੇ ਜੀਵਨ ਅਤੇ ਤਰੱਕੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਤੁਹਾਨੂੰ ਬੈੱਡਰੂਮ ਵਿੱਚ ਕੁਝ ਚੀਜ਼ਾਂ ਰੱਖਣ ਤੋਂ ਬਚਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਸਿਰ ਦੇ ਕੋਲ ਪਾਣੀ ਦਾ ਜੱਗ ਨਾ ਰੱਖੋ
ਕਈ ਲੋਕਾਂ ਨੂੰ ਸੌਂਦੇ ਸਮੇਂ ਸਿਰ ਦੇ ਕੋਲ ਜੱਗ ਜਾਂ ਪਾਣੀ ਦੀ ਬੋਤਲ ਰੱਖਣ ਦੀ ਆਦਤ ਹੁੰਦੀ ਹੈ। ਪਰ ਵਾਸਤੂ ਸ਼ਾਸਤਰ ਅਨੁਸਾਰ, ਤੁਹਾਨੂੰ ਕਦੇ ਵੀ ਸਿਰ ਦੇ ਕੋਲ ਜੱਗ, ਗਲਾਸ ਜਾਂ ਪਾਣੀ ਦੀ ਬੋਤਲ ਨਹੀਂ ਰੱਖਣੀ ਚਾਹੀਦੀ। ਇਸ ਨਾਲ ਤੁਹਾਡੇ ਘਰ ਵਿੱਚ ਵਾਸਤੂ ਨੁਕਸ ਹੋ ਸਕਦੇ ਹਨ। ਇਸ ਤੋਂ ਇਲਾਵਾ ਇਹ ਘਰ ਦੀ ਤਰੱਕੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਇਸ ਸਥਾਨ 'ਤੇ ਨਹੀਂ ਹੋਣਾ ਚਾਹੀਦਾ ਬਿਸਤਰਾ
ਵਾਸਤੂ ਸ਼ਾਸਤਰ ਅਨੁਸਾਰ ਜੇਕਰ ਤੁਹਾਡੇ ਬੈੱਡਰੂਮ ਵਿੱਚ ਬਿਸਤਰਾ ਸਿੱਧਾ ਦਰਵਾਜ਼ੇ ਦੇ ਸਾਹਮਣੇ ਹੈ, ਤਾਂ ਉਸ ਦੀ ਸਥਿਤੀ ਨੂੰ ਬਦਲੋ। ਦਰਵਾਜ਼ੇ ਦੇ ਸਾਹਮਣੇ ਬਿਸਤਰਾ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਤੁਸੀਂ ਬੈੱਡਰੂਮ ਨੂੰ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਰੱਖ ਸਕਦੇ ਹੋ।
ਬੈੱਡ ਦੇ ਸਾਹਮਣੇ ਨਾ ਹੋਵੇ ਸ਼ੀਸ਼ਾ
ਕਈ ਲੋਕ ਬੈੱਡ ਦੇ ਸਾਹਮਣੇ ਡਰੈਸਿੰਗ ਟੇਬਲ ਰੱਖਦੇ ਹਨ। ਪਰ ਬੈੱਡ ਦੇ ਸਾਹਮਣੇ ਸ਼ੀਸ਼ਾ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ। ਜੇਕਰ ਬੈੱਡ ਦੇ ਸਾਹਮਣੇ ਸ਼ੀਸ਼ਾ ਲੱਗਿਆ ਹੋਵੇ ਤਾਂ ਰਾਤ ਨੂੰ ਸੌਂਦੇ ਸਮੇਂ ਇਸ ਨੂੰ ਢੱਕ ਕੇ ਰੱਖੋ। ਰਾਤ ਨੂੰ ਸੌਂਦੇ ਸਮੇਂ ਆਪਣੇ ਸਰੀਰ ਦੇ ਅੰਗਾਂ ਨੂੰ ਸ਼ੀਸ਼ੇ ਵਿੱਚ ਦੇਖਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਉਹ ਤੁਹਾਡੇ ਜੀਵਨ ਵਿੱਚ ਨਕਾਰਾਤਮਕ ਊਰਜਾ ਲਿਆਉਂਦੇ ਹਨ।
ਬੈੱਡਰੂਮ 'ਚ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨਾ ਲਗਾਓ
ਬੈੱਡਰੂਮ 'ਚ ਕਦੇ ਵੀ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਜਾਂ ਧਾਰਮਿਕ ਚੀਜ਼ਾਂ ਦੀਆਂ ਤਸਵੀਰਾਂ ਨਾ ਲਗਾਓ। ਇਸ ਤਸਵੀਰ ਨੂੰ ਕਮਰੇ 'ਚ ਰੱਖਣਾ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਬੈੱਡਰੂਮ ਦਾ ਦਰਵਾਜ਼ਾ ਖੋਲ੍ਹਦੇ ਸਮੇਂ ਕੋਈ ਆਵਾਜ਼ ਨਹੀਂ ਆਉਣੀ ਚਾਹੀਦੀ। ਇਸ ਨਾਲ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਆ ਸਕਦੀ ਹੈ।
ਬਿਜਲੀ ਉਪਕਰਨਾਂ ਨਾ ਰੱਖੋ ਬੈੱਡਰੂਮ ਵਿਚ
ਬਿਜਲੀ ਉਪਕਰਨਾਂ ਨੂੰ ਗਲਤੀ ਨਾਲ ਵੀ ਬੈੱਡਰੂਮ ਵਿੱਚ ਨਹੀਂ ਰੱਖਣਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਤੁਹਾਡੇ ਜੀਵਨ ਵਿੱਚ ਕਈ ਸਮੱਸਿਆਵਾਂ ਆ ਸਕਦੀਆਂ ਹਨ। ਘਰ ਦੀ ਅਗਨੀ ਦਿਸ਼ਾ ਵਿੱਚ ਬਿਜਲੀ ਦੇ ਉਪਕਰਨਾਂ ਜਾਂ ਬਿਜਲੀ ਨਾਲ ਸਬੰਧਤ ਚੀਜ਼ਾਂ ਨੂੰ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ, ਕਿਉਂਕਿ ਇਹ ਸਥਾਨ ਅਗਨੀ ਦੇਵਤਾ ਦਾ ਮੰਨਿਆ ਜਾਂਦਾ ਹੈ।