ਰਵਾਇਤੀ ਲੁੱਕ ’ਚ ਉਰਵਸ਼ੀ ਨੇ ਕਰਵਾਇਆ ਫ਼ੋਟੋਸ਼ੂਟ, ਹਰੇ ਲਹਿੰਗੇ ’ਚ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ

10/10/2022 2:37:30 PM

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ  ਹੈ। ਅਦਾਕਾਰਾ ਆਏ ਦਿਨ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਉਰਵਸ਼ੀ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ।

PunjabKesari

ਹਾਲ ਹੀ ’ਚ ਅਦਾਕਾਰਾ ਨੇ ਆਪਣੀ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਰਵਸ਼ੀ ਨੇ ਹਰੇ ਲਹਿੰਗੇ ’ਚ ਫ਼ੋਟੋਸ਼ੂਟ ਕਰਵਾਇਆ ਹੋਇਆ ਹੈ।

PunjabKesari

ਲੁੱਕ ਦੀ ਗੱਲ ਕਰੀਏ  ਤਾਂ ਉਰਵਸ਼ੀ ਨੇ ਹਰੇ ਲਹਿੰਗੇ ਨਾਲ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਗਲੇ ’ਚ ਨੈੱਕਲੇਸ ਅਤੇ ਕੰਨਾਂ ’ਚ ਹੈਵੀ ਝੁਮਕੇ ਪਾਏ ਹਨ।

PunjabKesari

ਇਹ ਵੀ ਪੜ੍ਹੋ : ਸਾਊਥ ਸੁਪਰਸਟਾਰ ਨਯਨਤਾਰਾ-ਵਿਗਨੇਸ਼ ਬਣੇ ਮਾਤਾ-ਪਿਤਾ, ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਕੀਤਾ ਸਵਾਗਤ

ਅਦਾਕਾਰਾ ਨੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਹੇ ਹਨ। ਪਿੰਕ ਲਿਪਸ਼ੇਡ ਨਾਲ ਉਰਵਸ਼ੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

PunjabKesari

ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਇਸ ਨਾਲ ਇਕ ਕੈਪਸ਼ਨ ਦਿੱਤੀ ਹੈ। ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਅਦਾਕਾਰਾ ਨੇ ਲਿਖਿਆ ਕਿ ‘ਕਿਵੇਂ ਭੁਲਾ ਦਵਾਂ, ਮੌਤ ਇਨਸਾਨਾਂ ਨੂੰ ਆਉਂਦੀ ਹੈ, ਯਾਦਾਂ ਨੂੰ ਨਹੀਂ।’

PunjabKesari

ਉਰਵਸ਼ੀ ਰੌਤੇਲਾ ਤਸਵੀਰਾਂ ’ਚ ਬੇਹੱਦ  ਗਲੈਮਰਸ ਲੱਗ ਰਹੀ ਹੈ। ਉਰਵਸ਼ੀ ਰੌਤੇਲਾ ਆਪਣੇ ਬੋਲਡ ਅੰਦਾਜ਼ ਕਾਰਨ ਕਾਫ਼ੀ ਕੈਮਰੇ ਸਾਹਮਣੇ ਵੱਖ-ਵੱਖ ਸਟਾਈਲ ’ਚ ਪੋਜ਼ ਦੇ ਰਹੀ ਹੈ। ਅਦਾਕਾਰਾ ਭਾਵੇਂ ਹੀ ਫ਼ਿਲਮਾਂ ’ਚ ਘੱਟ ਨਜ਼ਰ ਆਵੇ ਪਰ ਉਹ ਮਾਡਲਿੰਗ ਦੀ ਦੁਨੀਆ ’ਚ ਕਾਫ਼ੀ ਐਕਟਿਵ ਰਹਿੰਦੀ ਹੈ।

PunjabKesari

ਇਹ ਵੀ ਪੜ੍ਹੋ : ਖ਼ੂਬਸੂਰਤ ਫ਼ਿਲਮੀ ਸਫ਼ਰ ਜਿਊਣ ਵਾਲੀ ਰੇਖਾ ਨੇ ਨਿੱਜੀ ਜ਼ਿੰਦਗੀ 'ਚ ਹੰਢਾਈ ਇਕੱਲਤਾ, ਜਾਣੋ ਅਦਾਕਾਰਾ ਦਾ ਜੀਵਨ

ਇਨ੍ਹਾਂ ਤਸਵੀਰਾਂ ’ਚ ਉਰਵਸ਼ੀ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਇਸ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਤਸਵੀਰਾਂ ’ਤੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।


 


Shivani Bassan

Content Editor

Related News