1.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਫ਼ਿਲਮ ‘ਓਏ ਮੱਖਣਾ’ ਦਾ ਗੀਤ ‘ਚੰਨ ਸਿਤਾਰੇ’ (ਵੀਡੀਓ)

10/23/2022 12:57:35 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਓਏ ਮੱਖਣਾ’ ਦਾ ਬੀਤੇ ਦੂਜਾ ਗੀਤ ‘ਚੰਨ ਸਿਤਾਰੇ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ‘ਚੰਨ ਸਿਤਾਰੇ’ ਰੋਮਾਂਟਿਕ ਟੱਚ ਵਾਲਾ ਗੀਤ ਹੈ, ਜਿਸ ਨੂੰ ਐਮੀ ਵਿਰਕ ਤੇ ਤਾਨੀਆ ’ਤੇ ਫ਼ਿਲਮਾਇਆ ਗਿਆ ਹੈ।

ਸਾਰੇਗਾਮਾਪਾ ਪੰਜਾਬੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ ’ਤੇ 1.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜੋ ਖ਼ਬਰ ਲਿਖੇ ਜਾਣ ਤਕ 27ਵੇਂ ਨੰਬਰ ’ਤੇ ਟਰੈਂਡ ਵੀ ਕਰ ਰਿਹਾ ਸੀ। ਗੀਤ ਨੂੰ ਆਵਾਜ਼ ਵੀ ਐਮੀ ਵਿਰਕ ਨੇ ਦਿੱਤੀ ਹੈ। ਇਸ ਦੇ ਬੋਲ ਹਰਮਨਜੀਤ ਸਿੰਘ ਨੇ ਲਿਖੇ ਹਨ ਤੇ ਸੰਗੀਤ ਅਵੀ ਸਰਾ ਨੇ ਦਿੱਤਾ ਹੈ।

ਦੱਸ ਦੇਈਏ ਕਿ ‘ਓਏ ਮੱਖਣਾ’ ਫ਼ਿਲਮ 4 ਨਵੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ’ਚ ਗੁੱਗੂ ਗਿੱਲ ਤੇ ਸਿੱਧੀਕਾ ਸ਼ਰਮਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤੀ ਹੈ, ਜਿਸ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News