ਰਾਘਵ ਜੁਆਲ ਦੀ ਕਾਮੇਡੀ ਫਿਲਮ "ਭਾਈ ਤੇਰਾ ਸਟਾਰ ਹੈ" ਦਾ ਟ੍ਰੇਲਰ ਰਿਲੀਜ਼

Thursday, Jul 09, 2026 - 12:36 PM (IST)

ਰਾਘਵ ਜੁਆਲ ਦੀ ਕਾਮੇਡੀ ਫਿਲਮ "ਭਾਈ ਤੇਰਾ ਸਟਾਰ ਹੈ" ਦਾ ਟ੍ਰੇਲਰ ਰਿਲੀਜ਼

ਮੁੰਬਈ (ਏਜੰਸੀ)- ਰਾਘਵ ਜੁਆਲ ਦੀ ਕਾਮੇਡੀ ਫਿਲਮ 'ਭਾਈ ਤੇਰਾ ਸਟਾਰ ਹੈ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਨਾਲ ਦਰਸ਼ਕਾਂ ਦੀ ਉਤਸੁਕਤਾ ਵਧਾਉਣ ਤੋਂ ਬਾਅਦ ਮੇਕਰਜ਼ ਨੇ ਫਿਲਮ ਦਾ ਬਹੁਤ ਉਡੀਕਿਆ ਜਾ ਰਿਹਾ ਟ੍ਰੇਲਰ ਰਿਲੀਜ਼ ਕੀਤਾ ਹੈ। ਟ੍ਰੇਲਰ ਵਿੱਚ ਦਰਸ਼ਕਾਂ ਨੂੰ ਅਜੇ ਸਿੰਘ ਦੀ ਮਜ਼ੇਦਾਰ, ਅਤਰੰਗੀ ਅਤੇ ਪੂਰੀ ਤਰ੍ਹਾਂ ਮਨੋਰੰਜਨ ਨਾਲ ਭਰਪੂਰ ਦੁਨੀਆ ਦੀ ਝਲਕ ਦੇਖਣ ਨੂੰ ਮਿਲਦੀ ਹੈ। ਹਾਲ ਹੀ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਚਰਚਾ ਵਿੱਚ ਰਹੇ ਹਾਘਵ ਜੁਆਲ ਇਸ ਵਾਰ ਇਕ ਬਿਲਕੁਲ ਨਵੇਂ ਕਾਮਿਕ ਅਵਤਾਰ ਵਿੱਚ ਨਜ਼ਰ ਆਉਣਗੇ।

ਟ੍ਰੇਲਰ ਇਕ ਅਜਿਹੇ ਸਫਰ ਦੀ ਝਲਕ ਪੇਸ਼ ਕਰਦਾ ਹੈ, ਜਿੱਥੇ ਵੱਡੇ ਸੁਪਨੇ, ਬੇਤਹਾਸ਼ਾ ਹਫੜਾ-ਦਫੜੀ ਅਤੇ ਅਣਗਿਣਤ ਹਾਸੋਹੀਣੀਆਂ ਘਟਨਾਵਾਂ ਮਿਲ ਕੇ ਦਰਸ਼ਕਾਂ ਲਈ ਹਾਸਾ ਅਤੇ ਮਨੋਰੰਜਨ ਦਾ ਭਰਪੂਰ ਤੜਕਾ ਲਗਾਉਂਦੀਆਂ ਹਨ। ਦਮਦਾਰ ਪਰਫਾਰਮੈਂਸ, ਮਜ਼ੇਦਾਰ ਕਿਰਦਾਰ ਅਤੇ ਭਰਪੂਰ ਡਰਾਮਾ ਇਸ ਨੂੰ ਇਕ ਪਰਿਵਾਰਕ ਮਨੋਰੰਜਨ ਵਜੋਂ ਪੇਸ਼ ਕਰਦੇ ਹਨ। ਫਿਲਮ ਵਿੱਚ ਰਾਘਵ ਆਪਣੀ ਸ਼ਾਨਦਾਰ ਸਕ੍ਰੀਨ ਮੌਜੂਦਗੀ ਅਤੇ ਬਿਹਤਰੀਨ ਕਾਮਿਕ ਟਾਈਮਿੰਗ ਨਾਲ ਪ੍ਰਭਾਵ ਪਾਉਂਦੇ ਨਜ਼ਰ ਆਉਣਗੇ। ਉਨ੍ਹਾਂ ਨਾਲ ਸੰਜੇ ਕਪੂਰ, ਨਿਹਾਰਿਕਾ ਐਨਐਮ, ਬਰਖਾ ਸਿੰਘ, ਚੰਦਨ ਰਾਏ ਸਾਨਿਆਲ ਸਣੇ ਕਈ ਕਲਾਕਾਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

'ਭਾਈ ਤੇਰਾ ਸਟਾਰ ਹੈ' ਈਸਟਵੁੱਡ ਪਿਕਚਰਜ਼ ਦੀ ਪੇਸ਼ਕਾਰੀ ਹੈ, ਜਿਸ ਨੂੰ ਈਸਟਵੁੱਡ ਪਿਕਚਰਜ਼ ਅਤੇ ਇੰਡੀਅਨ ਸਟੋਰੀਜ਼ 2 ਦੇ ਬੈਨਰ ਹੇਠ ਬਣਾਇਆ ਗਿਆ ਹੈ। ਫਿਲਮ ਦਾ ਨਿਰਦੇਸ਼ਨ ਵਿਵੇਕ ਬੀ. ਅਗਰਵਾਲ ਨੇ ਕੀਤਾ ਹੈ। ਇਸ ਦੀ ਕਹਾਣੀ ਸੁਦੀਪਤੋ ਸਰਕਾਰ ਅਤੇ ਵਿਵੇਕ ਬੀ. ਅਗਰਵਾਲ ਨੇ ਲਿਖੀ ਹੈ, ਜਦੋਂਕਿ ਨਿਰਮਾਣ ਅਵੰਤਿਕਾ ਹਰੀ, ਸੁਨੀਲ ਰੂਪਾਨੀ ਅਤੇ ਵਿਵੇਕ ਬੀ. ਅਗਰਵਾਲ ਨੇ ਕੀਤਾ ਹੈ। 'ਭਾਈ ਤੇਰਾ ਸਟਾਰ ਹੈ' 30 ਜੁਲਾਈ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।


author

cherry

Content Editor

Related News