ਸੁਪਰ ਸਟਾਰ ਮਹੇਸ਼ ਬਾਬੂ ਨੇ ਰਿਲੀਜ਼ ਕੀਤਾ ‘ਰਾਓ ਬਹਾਦੁਰ’ ਦਾ ਰਹੱਸਮਈ ਟ੍ਰੇਲਰ

Thursday, Jul 02, 2026 - 12:10 PM (IST)

ਸੁਪਰ ਸਟਾਰ ਮਹੇਸ਼ ਬਾਬੂ ਨੇ ਰਿਲੀਜ਼ ਕੀਤਾ ‘ਰਾਓ ਬਹਾਦੁਰ’ ਦਾ ਰਹੱਸਮਈ ਟ੍ਰੇਲਰ

ਮੁੰਬਈ- ਸੁਪਰਸਟਾਰ ਮਹੇਸ਼ ਬਾਬੂ ਅਤੇ ਨਮਰਤਾ ਸ਼ਿਰੋਡਕਰ ਦੀ ਜੀ.ਐੱਮ.ਬੀ. ਐਂਟਰਟੇਨਮੈਂਟ ਇਸ ਸਾਲ ਦੀ ਸਭ ਤੋਂ ਮੋਸਟ-ਅਵੇਟਿਡ ਸਾਈਕੋਲੋਜੀਕਲ ਥ੍ਰਿਲਰ ‘ਰਾਓ ਬਹਾਦੁਰ’ ਨੂੰ ਪੇਸ਼ ਕਰ ਰਹੀ ਹੈ, ਜਿਸ ਨੂੰ ਜਾਣੇ-ਪਛਾਣੇ ਫ਼ਿਲਮਮੇਕਰ ਵੈਂਕਟੇਸ਼ ਮਹਾ ਨੇ ਡਾਇਰੈਕਟ ਕੀਤਾ ਹੈ ਅਤੇ ਵਰਸੇਟਾਈਲ ਅਦਾਕਾਰ ਸਤਿਆਦੇਵ ਇਸ ’ਚ ਲੀਡ ਰੋਲ ਨਿਭਾ ਰਹੇ ਹਨ।

ਮਹੇਸ਼ ਬਾਬੂ ਨੇ ਫ਼ਿਲਮ ਦਾ ਮਚ-ਅਵੇਟਿਡ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਹੈ। ਮਹੇਸ਼ ਬਾਬੂ ਨੇ ‘ਰਾਓ ਬਹਾਦੁਰ’ ਨੂੰ ਇਕ ਅਜਿਹੀ ਫ਼ਿਲਮ ਦੇ ਰੂਪ ’ਚ ਵੀ ਡਿਸਕ੍ਰਾਈਬ ਕੀਤਾ ਹੈ, ਜੋ ਤੇਲਗੂ ਸਿਨੇਮਾ ’ਚ ਕੁਝ ਅਜਿਹਾ ਪੇਸ਼ ਕਰਨ ਦਾ ਵਾਅਦਾ ਕਰਦੀ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਟ੍ਰੇਲਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘‘ਇਹ ਰਿਹਾ... #ਰਾਓ ਬਹਾਦੁਰ ਟ੍ਰੇਲਰ...3 ਜੁਲਾਈ ਨੂੰ, ਤੁਹਾਡੇ ਨਜ਼ਦੀਕੀ ਥੀਏਟਰਾਂ ’ਚ! ਵੈਂਕਟੇਸ਼ ਮਹਾ, ਜੋ ਇਸ ਫ਼ਿਲਮ ਦੀ ਰਾਈਟਿੰਗ, ਡਾਇਰੈਕਸ਼ਨ ਅਤੇ ਐਡੀਟਿੰਗ ਸੰਭਾਲ ਰਹੇ ਹਨ, ਜੋ ਏ.ਐੱਸ ਮੂਵੀਜ਼ ਅਤੇ ਸ਼੍ਰੀਚਕ੍ਰਾਸ ਐਂਟਰਟੇਨਮੈਂਟਸ ਵੱਲੋਂ ਸਾਂਝੇ ਤੌਰ ’ਤੇ ਪ੍ਰੋਡਿਊਸ ਕੀਤੀ ਗਈ ਹੈ, ਫਿਲਮ 3 ਜੁਲਾਈ, 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।’’


author

cherry

Content Editor

Related News