ਥ੍ਰਿਲਰ ਸੀਰੀਜ਼ ‘ਵਿਮਲ ਖੰਨਾ’ ਦਾ ਟ੍ਰੇਲਰ ਲਾਂਚ
Wednesday, May 13, 2026 - 11:37 AM (IST)
ਮੁੰਬਈ- ਐਮਾਜ਼ੋਨ ਐੱਮ.ਐਕਸ ਪਲੇਅਰ ਨੇ ਅਪਕਮਿੰਗ ਸਰਵਾਈਵਲ ਥ੍ਰਿਲਰ ਸੀਰੀਜ਼ ‘ਵਿਮਲ ਖੰਨਾ’ ਦਾ ਟ੍ਰੇਲਰ ਜਾਰੀ ਕੀਤਾ। ਮਸ਼ਹੂਰ ਲੇਖਕ ਸੁਰਿੰਦਰ ਮੋਹਨ ਪਾਠਕ ਦੀ ਵੱਕਾਰੀ ‘ਦਿ ਵਿਮਲ ਸੀਰੀਜ਼’ ’ਤੇ ਆਧਾਰਿਤ ਸ਼ੋਅ ’ਚ ਮੁੱਖ ਭੂਮਿਕਾ ’ਚ ਸੰਨੀ ਹਿੰਦੂਜਾ ਨਜ਼ਰ ਆਉਣਗੇ, ਜਦ ਕਿ ਉਨ੍ਹਾਂ ਨਾਲ ਈਸ਼ਾ ਤਲਵਾਰ ਅਤੇ ਤਾਰਾ ਅਲੀਸ਼ਾ ਬੇਰੀ ਵੀ ਅਹਿਮ ਭੂਮਿਕਾਵਾਂ ’ਚ ਦਿਖਾਈ ਦੇਣਗੀਆਂ।
15 ਮਈ ਨੂੰ ਪ੍ਰੀਮੀਅਰ ਹੋਣ ਜਾ ਰਹੀ ਇਹ ਸੀਰੀਜ਼ ਦਰਸ਼ਕਾਂ ਨੂੰ ਇਕ ਅਜਿਹੇ ਤਣਾਅਪੂਰਨ ਅਤੇ ਅਣਪਛਾਤੇ ਸੰਸਾਰ ’ਚ ਲੈ ਜਾਵੇਗੀ, ਜਿੱਥੇ ਪਛਾਣ ਹਰ ਪਲ ਬਦਲ ਸਕਦੀ ਹੈ, ਭਰੋਸਾ ਕਰਨਾ ਖ਼ਤਰਨਾਕ ਹੈ, ਅਤੇ ਹਰ ਕਦਮ ਦੀ ਇਕ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਟ੍ਰੇਲਰ ਇਕ ਦਮਦਾਰ ਸਰਵਾਈਵਲ ਥ੍ਰਿਲਰ ਦਾ ਮਾਹੌਲ ਤਿਆਰ ਕਰਦਾ ਹੈ, ਜਿੱਥੇ ਵਿਮਲ ਖੰਨਾ ਲਗਾਤਾਰ ਭੱਜਦਾ ਹੋਇਆ ਨਜ਼ਰ ਆਉਂਦਾ ਹੈ।
