ਫਿਲਮ ‘ਵੈਲਕਮ ਟੂ ਦਿ ਜੰਗਲ’ ਦਾ ਟ੍ਰੇਲਰ ਲਾਂਚ
Friday, Jun 12, 2026 - 03:43 PM (IST)
ਐਂਟਰਟੇਨਮੈਂਟ ਡੈਸਕ - ਮੁੰਬਈ ’ਚ ਫ਼ਿਲਮ ਡਾਇਰੈਕਟਰ ਅਹਿਮਦ ਖ਼ਾਨ ਨੇ ਅਕਸ਼ੈ ਕੁਮਾਰ, ਜੈਕੀ ਸ਼ਰਾਫ, ਦਿਸ਼ਾ ਪਾਟਨੀ, ਜੈਕਲੀਨ ਫਰਨਾਂਡੀਜ਼ ਅਤੇ ਹੋਰ ਕਲਾਕਾਰਾਂ ਨਾਲ ਫ਼ਿਲਮ ‘ਵੈਲਕਮ ਟੂ ਦਿ ਜੰਗਲ’ ਦਾ ਟ੍ਰੇਲਰ ਰਿਲੀਜ਼ ਕੀਤਾ।
ਟ੍ਰੇਲਰ ਈਵੈਂਟ ’ਚ ਆਫ਼ਤਾਬ ਸ਼ਿਵਦਾਸਾਨੀ, ਪੁਨੀਤ ਇਸਰ, ਕ੍ਰਿਸ਼ਨਾ ਅਭਿਸ਼ੇਕ, ਅਰਸ਼ਦ ਵਾਰਸੀ ਵੀ ਨਜ਼ਰ ਆਏ। ਫ਼ਿਲਮ ਦਾ ਟ੍ਰੇਲਰ ਐਂਟਰਟੇਨਮੈਂਟ ਨਾਲ ਭਰਿਆ ਹੋਇਆ ਹੈ ਅਤੇ ਫ਼ਿਲਮ ’ਚ ਕਾਮੇਡੀ ਦੇ ਮਹਾਰਥੀ ਇਕੱਠੇ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। 19 ਸਾਲ ਬਾਅਦ ਅਹਿਮਦ ਖ਼ਾਨ ਦੇ ਨਿਰਦੇਸ਼ਨ ’ਚ ਬਣੀ ‘...ਵੈਲਕਮ ਟੂ ਦਿ ਜੰਗਲ’ 2007 ’ਚ ਆਈ ਕਲਟ ਫ਼ਿਲਮ ‘ਵੈਲਕਮ’ ਫ੍ਰੈਂਚਾਇਜ਼ੀ ਦੀ ਤੀਜੀ ਫ਼ਿਲਮ ਹੈ। ਫ਼ਿਲਮ ਦਾ ਦੂਜਾ ਭਾਗ ‘2015’ ’ਚ ਆਇਆ ਸੀ।
