ਫਿਲਮ ‘ਕਾਕਟੇਲ 2’ ਦਾ ਟ੍ਰੇਲਰ ਲਾਂਚ, ਸ਼ਾਹਿਦ, ਕ੍ਰਿਤੀ ਸੈਨਨ ਤੇ ਰਸ਼ਮਿਕਾ ਮੰਦਾਨਾ ਨੇ ਲੁੱਟੀ ਮਹਿਫ਼ਲ

Wednesday, Jun 03, 2026 - 11:39 AM (IST)

ਫਿਲਮ ‘ਕਾਕਟੇਲ 2’ ਦਾ ਟ੍ਰੇਲਰ ਲਾਂਚ, ਸ਼ਾਹਿਦ, ਕ੍ਰਿਤੀ ਸੈਨਨ ਤੇ ਰਸ਼ਮਿਕਾ ਮੰਦਾਨਾ ਨੇ ਲੁੱਟੀ ਮਹਿਫ਼ਲ

ਮੁੰਬਈ - ਫ਼ਿਲਮ ਮੇਕਰਸ ਦਿਨੇਸ਼ ਵਿਜਾਨ, ਲਵ ਰੰਜਨ ਅਤੇ ਹੋਮੀ ਅਦਜਾਨੀਆ ਨੇ ਰੋਮਾਂਸ ਅਤੇ ਕਾਮੇਡੀ ਨਾਲ ਭਰਪੂਰ ‘ਕਾਕਟੇਲ 2’ ਦਾ ਮੁੰਬਈ ’ਚ ਟ੍ਰੇਲਰ ਲਾਂਚ ਕੀਤਾ। ਇਸ ਦੌਰਾਨ ਫ਼ਿਲਮ ਦੇ ਲੀਡ ਸਟਾਰ ਸ਼ਾਹਿਦ ਕਪੂਰ, ਕ੍ਰਿਤੀ ਸੈਨਨ ਅਤੇ ਰਸ਼ਮਿਕਾ ਮੰਦਾਨਾ ਨੇ ਆਪਣੀ ਮੌਜੂਦਗੀ ਨਾਲ ਸਾਰੀ ਮਹਿਫ਼ਲ ਲੁੱਟ ਲਈ। ਸਾਰਿਆਂ ਨੇ ਫ਼ਿਲਮ ਨਾਲ ਜੁੜੇ ਕਿੱਸੇ ਅਤੇ ਆਪਣਾ ਐਕਸਪੀਰੀਅੰਸ ਵੀ ਸਾਂਝਾ ਕੀਤਾ। ਈਵੈਂਟ ’ਚ ਦਿਨੇਸ਼ ਵਿਜਾਨ ਦੀ ਪਤਨੀ ਪ੍ਰਮਿਤਾ ਤੰਵਰ, ਮਿਊਜ਼ਿਕ ਡਾਇਰੈਕਟਰ ਪ੍ਰੀਤਮ ਚੱਕਰਵਰਤੀ ਅਤੇ ਸਿੰਗਰ ਸੁਨਿਧੀ ਚੌਹਾਨ ਨੇ ਵੀ ਆਪਣੀ ਮੌਜੂਦਗੀ ਨਾਲ ਸਭ ਦਾ ਧਿਆਨ ਖਿੱਚਿਆ।

ਫ਼ਿਲਮ ਲਵ ਟ੍ਰੈਂਗਲ ’ਤੇ ਬੇਸਡ ਹੈ, ਜਿਸ ’ਚ ਰੋਮਾਂਸ ਦੇ ਨਾਲ ਕਾਮੇਡੀ ਵੀ ਦੇਖਣ ਨੂੰ ਮਿਲੇਗੀ। ‘ਕਾਕਟੇਲ-2’ ਸਾਲ 2012 ’ਚ ਆਈ ਸੈਫ਼ ਅਲੀ ਖ਼ਾਨ, ਦੀਪਿਕਾ ਪਾਦੂਕੋਣ ਅਤੇ ਡਾਇਨਾ ਪੇਂਟੀ ਦੀ ਫ਼ਿਲਮ ‘ਕਾਕਟੇਲ’ ਦਾ ਸੀਕਵਲ ਹੈ, ਜਿਸ ਦਾ ਡਾਇਰੈਕਸ਼ਨ ਹੋਮੀ ਅਦਜਾਨੀਆ ਨੇ ਕੀਤਾ ਸੀ। ਪ੍ਰੀਤਮ ਨੇ ਮਿਊਜ਼ਿਕ ਤਿਆਰ ਕੀਤਾ ਹੈ ਅਤੇ ਇਸ ਦੇ ਪ੍ਰੋਡਿਊਸਰ ਲਵ ਰੰਜਨ, ਅੰਕੁਰ ਗਰਗ, ਦਿਨੇਸ਼ ਵਿਜਾਨ ਹਨ, ਜੋ ਸਿਨੇਮਾਘਰਾਂ ’ਚ 19 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ।


author

cherry

Content Editor

Related News