ਵੈੱਬ ਸੀਰੀਜ਼ "ਠੁਕਰਾ ਕੇ ਮੇਰਾ ਪਿਆਰ" ਸੀਜ਼ਨ 2 ਦਾ ਟ੍ਰੇਲਰ ਰਿਲੀਜ਼; 19 ਜੂਨ ਨੂੰ ਹੋਵੇਗਾ ਪ੍ਰੀਮੀਅਰ
Tuesday, Jun 02, 2026 - 04:54 PM (IST)
ਪਟਨਾ (ਏਜੰਸੀ)- ਚਰਚਿਤ ਵੈੱਬ ਸੀਰੀਜ਼ 'ਠੁਕਰਾ ਕੇ ਮੇਰਾ ਪਿਆਰ' ਦੇ ਸੀਜ਼ਨ 2 ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਨੂੰ ਦੇਖ ਕੇ ਸਾਫ਼ ਹੁੰਦਾ ਹੈ ਕਿ ਇਸ ਵਾਰ ਮੁਹੱਬਤ ਇੰਨੀ ਮਾਸੂਮ ਨਹੀਂ ਰਹਿ ਗਈ ਹੈ ਅਤੇ ਇਸ ਦੇ ਕਈ ਖ਼ਤਰਨਾਕ ਰੂਪ ਦੇਖਣ ਨੂੰ ਮਿਲਣਗੇ। ਇਹ ਸੀਜ਼ਨ ਹਾਈ-ਸਟੇਕਸ ਪੋਲੀਟਿਕਲ ਡਰਾਮੇ, ਬਦਲੇ ਦੀ ਅੱਗ ਅਤੇ ਭਾਵਨਾਤਮਕ ਟਕਰਾਅ ਨਾਲ ਭਰਪੂਰ ਹੈ, ਜਿਸ ਦਾ ਪ੍ਰੀਮੀਅਰ ਆਉਂਦੀ 19 ਜੂਨ ਨੂੰ ਜੀਓਹੌਟਸਟਾਰ ਹੋਣ ਜਾ ਰਿਹਾ ਹੈ।
ਧਵਲ ਠਾਕੁਰ ਇੱਕ ਵਾਰ ਫਿਰ 'ਕੁਲਦੀਪ' ਦੇ ਕਿਰਦਾਰ ਵਿੱਚ ਵਾਪਸੀ ਕਰ ਰਹੇ ਹਨ, ਜੋ ਗਿਲਟ ਅਤੇ ਜਨੂੰਨ ਦੇ ਵਿਚਕਾਰ ਜੂਝ ਰਿਹਾ ਹੈ। ਇੱਕ ਗਲਤੀ ਕਾਰਨ ਸਭ ਕੁਝ ਗੁਆ ਚੁੱਕਾ ਕੁਲਦੀਪ ਹੁਣ ਖੁਦ ਨੂੰ ਰਾਜਨੀਤੀ, ਸੱਤਾ ਅਤੇ ਅਧੂਰੇ ਪਿਆਰ ਦੇ ਖ਼ਤਰਨਾਕ ਜਾਲ ਵਿੱਚ ਫਸਿਆ ਹੋਇਆ ਪਾਉਂਦਾ ਹੈ। ਉਥੇ ਹੀ ਸੰਚਿਤਾ ਬਸੂ (ਸ਼ਾਨਵਿਕਾ ਚੌਹਾਨ ਦੀ ਭੂਮਿਕਾ ਵਿੱਚ) ਇਸ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਧਾਕੜ, ਦਮਦਾਰ ਅਤੇ ਸ਼ਕਤੀਸ਼ਾਲੀ ਰੂਪ ਵਿੱਚ ਨਜ਼ਰ ਆਵੇਗੀ। ਸੱਤਾ ਦੇ ਬੇਰਹਿਮ ਗਲਿਆਰਿਆਂ ਵਿੱਚ ਉਹ ਨਿਯਮਾਂ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੰਦੀ ਹੈ, ਭਾਵੇਂ ਇਸ ਲਈ ਉਸਨੂੰ ਰਿਸ਼ਤਿਆਂ ਦੀ ਪਰਿਭਾਸ਼ਾ ਹੀ ਕਿਉਂ ਨਾ ਬਦਲਣੀ ਪਵੇ।
