ਸਿਡਨੀ ਪਹੁੰਚੇ ਕ੍ਰਿਸ਼ਨਾ ਅਭਿਸ਼ੇਕ ਸਮੇਤ ਇਹ ਕਾਮੇਡੀਅਨ
Thursday, Oct 03, 2024 - 09:27 AM (IST)

ਜਲੰਧਰ- ਛੋਟੇ ਪਰਦੇ ਦੇ ਵੱਡੇ ਸਿਤਾਰਿਆਂ ਵਿੱਚ ਅੱਜਕਲ੍ਹ ਅਪਣਾ ਸ਼ੁਮਾਰ ਕਰਵਾ ਰਹੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ, ਕਿਕੂ ਸ਼ਾਰਦਾ ਅਤੇ ਰਾਜੀਵ ਠਾਕੁਰ ਅਪਣੇ ਵਿਸ਼ੇਸ਼ ਦੌਰੇ ਅਧੀਨ ਅੱਜ ਸਿਡਨੀ ਪਹੁੰਚ ਗਏ ਹਨ। ਇਹ ਆਉਣ ਵਾਲੇ ਦਿਨਾਂ ਵਿੱਚ ਕਈ ਗ੍ਰੈਂਡ ਕਾਮੇਡੀ ਸ਼ੋਅਜ਼ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ਼ ਕਰਵਾਉਣਗੇ। ਆਸਟ੍ਰੇਲੀਆ ਦੇ ਸਿਡਨੀ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਇਹ ਤਿੱਕੜੀ ਕਾਮੇਡੀ ਮਸਾਲਾ ਲਾਈਵ 2024 ਸ਼ੋਅਜ਼ ਲੜੀ ਦੁਆਰਾ ਅਪਣੀ ਕਲਾਂ ਦਾ ਪ੍ਰਦਰਸ਼ਨ ਕਰੇਗੀ, ਜਿੰਨਾਂ ਦੇ ਕਾਫ਼ੀ ਸਮੇਂ ਬਾਅਦ ਸਾਹਮਣੇ ਆਉਣ ਜਾ ਰਹੇ ਇੰਨ੍ਹਾਂ ਸ਼ੋਅਜ ਦੀਆਂ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਵੱਲੋ ਮੁਕੰਮਲ ਕਰ ਲਈਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਹਿਨਾ ਖ਼ਾਨ ਨੇ ਕੀਤਾ ਰੈਂਪ ਵਾਕ, ਫੈਨਜ਼ ਨੇ ਕਿਹਾ ਸ਼ੇਰਨੀ...
'ਦਾ ਕਪਿਲ ਸ਼ਰਮਾ ਸ਼ੋਅਜ਼ ਸਮੇਤ ਕਈ ਰਿਐਲਟੀ ਸ਼ੋਅਜ਼ ਵਿਚ ਅਪਣੀ ਅਦਾਕਾਰੀ ਦਾ ਪ੍ਰਗਟਾਵਾ ਕਰਨ ਵਿੱਚ ਸਫ਼ਲ ਰਹੇ ਬਾਕਮਾਲ ਕਾਮੇਡੀਅਨ ਦੇ ਅਸਟ੍ਰੇਲੀਅਨ ਖਿੱਤੇ ਵਿੱਚ ਹੋਣ ਜਾ ਰਹੇ ਇਨ੍ਹਾਂ ਵਿਸ਼ਾਲ ਸ਼ੋਅਜ਼ ਨੂੰ ਲੈ ਕੇ ਦਰਸ਼ਕਾਂ ਵਿੱਚ ਵੀ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦਾ ਅਹਿਸਾਸ ਉਨ੍ਹਾਂ ਦੇ ਸਿਡਨੀ ਏਅਰਪੋਰਟ ਪਹੁੰਚਣ ਸਮੇਂ ਹੋਏ ਸ਼ਾਨਦਾਰ ਸਵਾਗਤ ਤੋਂ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜੈਪੁਰ 'ਚ ਹੋਏ ਵਿਵਾਦ ਤੋਂ ਬਾਅਦ ਅਦਾਕਾਰਾ ਤ੍ਰਿਪਤੀ ਡਿਮਰੀ ਨੇ ਦਿੱਤਾ ਬਿਆਨ
ਕੰਮ ਦੀ ਗੱਲ ਕੀਤੀ ਜਾਵੇ, ਤਾਂ ਹਾਲ ਹੀ ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਫ਼ਿਲਮ ਰੈਡ ਦਾ ਹਿੱਸਾ ਰਹੇ ਕ੍ਰਿਸ਼ਨਾ ਅਭਿਸ਼ੇਕ ਇੰਨੀ ਦਿਨੀ ਕੁਝ ਹੋਰ ਰਿਅਲਟੀ ਸ਼ੋਅਜ਼ ਵਿੱਚ ਵੀ ਅਪਣੀ ਉਪਸਥਿਤੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾ ਰਹੇ ਹਨ, ਜੋ ਜਲਦ ਹੀ 'ਦ ਕਪਿਲ ਸ਼ਰਮਾਂ ਸ਼ੋਅਜ਼' ਦੇ ਅਗਲੇ ਸੀਜ਼ਨ ਨੂੰ ਵੀ ਚਾਰ ਚੰਨ ਲਗਾਉਦੇ ਹੋਏ ਨਜ਼ਰੀ ਆਉਣਗੇ। ਉਨ੍ਹਾਂ ਦੇ ਨਾਲ ਇਸ ਸ਼ੋਅਜ਼ ਵਿੱਚ ਸ਼ਮੂਲੀਅਤ ਦਰਜ਼ ਕਰਵਾਉਣ ਜਾ ਰਹੇ ਕਾਮੇਡੀਅਨ ਰਾਜੀਵ ਠਾਕੁਰ ਦੇ ਮੌਜੂਦਾ ਕਰਿਅਰ ਵੱਲ ਨਜ਼ਰਸਾਨੀ ਕੀਤੀ ਜਾਵੇ, ਤਾਂ ਬੀਤੇ ਦਿਨ ਹੀ ਨੈੱਟਫਲਿਕਸ 'ਤੇ ਆਨ ਸਟਰੀਮ ਹੋਈ ਵੈੱਬ ਸੀਰੀਜ਼ 'ਆਈ.ਸੀ 814' ਵਿੱਚ ਨਜ਼ਰ ਆਏ ਇਹ ਹੋਣਹਾਰ ਅਦਾਕਾਰ ਓਟੀਟੀ ਪੰਜਾਬੀ ਫ਼ਿਲਮ 'ਜੁਆਇੰਟ ਪੇਨ ਫੈਮਿਲੀ' ਨੂੰ ਲੈ ਕੇ ਵੀ ਚਰਚਾ ਵਿੱਚ ਹਨ, ਜਿਸ ਦਾ ਨਿਰਦੇਸ਼ਨ ਸਤਿੰਦਰ ਸਿੰਘ ਦੇਵ ਵੱਲੋ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।