ਬਾਨੀ ਦੀ ਬਿਹਤਰ ਜ਼ਿੰਦਗੀ ਦੇ ਸਫਰ ਨੂੰ ਦਿਖਾਉਂਦਾ ਹੈ ਸ਼ੋਅ ‘ਬਾਦਲ ਪੇ ਪਾਂਵ ਹੈ’

Saturday, Sep 28, 2024 - 03:46 PM (IST)

ਮੁੰਬਈ- ਸੋਨੀ ਸਬ ਨੇ ਕੁਆਲਿਟੀ ਕੰਟੈਂਟ ਅਤੇ ਮਨੋਰੰਜਨ ਲਈ ਇਕ ਪਸੰਦੀਦਾ ਡੈਸਟੀਨੇਸ਼ਨ ਦੇ ਤੌਰ ’ਤੇ ਆਪਣੀ ਪਛਾਣ ਬਣਾਈ ਹੈ। ਇਸ ਦੇ ਬਿਹਤਰੀਨ ਸ਼ੋਅਜ਼ ’ਚੋਂ ਇਕ ਹੈ ‘ਬਾਦਲ ਪੇ ਪਾਂਵ ਹੈ, ਜਿਸ ਨੂੰ ਚੰਡੀਗੜ੍ਹ ’ਚ ਸ਼ੂਟ ਕੀਤਾ ਗਿਆ ਹੈ। ਇਹ ਸ਼ੋਅ ਅਮਨਦੀਪ ਸਿੱਧੂ ਵੱਲੋਂ ਨਿਭਾਈ ਗਈ ਔਰਤ ਨਾਇਕਾ ਬਾਨੀ ਦੇ ਸਫ਼ਰ ਨੂੰ ਖੂਬਸੂਰਤੀ ਨਾਲ ਦਰਸਾਉਂਦਾ ਹੈ, ਜੋ ਆਪਣੇ ਪਰਿਵਾਰ ਨੂੰ ਬਿਹਤਰ ਜੀਵਨ ਪ੍ਰਦਾਨ ਕਰਨ ਲਈ ਹਰ ਮੁਸ਼ਕਲ ਵਿਰੁੱਧ ਸਖ਼ਤ ਮਿਹਨਤ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ -'ਭੂਲ ਭੁਲਾਇਆ 3' ਦੇ ਪ੍ਰੋਡਕਸ਼ਨ ਡਿਜ਼ਾਈਨਰ ਦਾ ਹੋਇਆ ਦਿਹਾਂਤ
ਅਮਨਦੀਪ, ਸ਼ੋਅ ਦੇ ਹੋਰ ਕਲਾਕਾਰ ਆਕਾਸ਼ ਆਹੂਜਾ (ਰਜਤ ਖੰਨਾ) ਅਤੇ ਸੂਰਜ ਥਾਪਰ (ਬਿਸ਼ਨ ਖੰਨਾ) ਦੇ ਨਾਲ ਹਾਲ ਹੀ ਵਿਚ ਸ਼ੋਅ ਨੂੰ ਪ੍ਰਮੋਟ ਕਰਨ ਲਈ ਦਿੱਲੀ ਆਏ ਸਨ। ਇਹ ਸ਼ੋਅ ਇਕ ਮੱਧ ਵਰਗੀ ਲੜਕੀ ਬਾਨੀ ਦੀ ਕਹਾਣੀ ਹੈ। ਉਹ ਜਿਉਂਦੇ ਰਹਿਣ ਲਈ ਸੰਘਰਸ਼ ਕਰਦੀ ਹੈ। ਫਿਰ ਵੀ ਉਸ ਦੀਆਂ ਇੱਛਾਵਾਂ ਜ਼ਿੰਦਗੀ ਵਿਚ ਆਉਣ ਵਾਲੀਆਂ ਰੁਕਾਵਟਾਂ ਨਾਲੋਂ ਵੱਡੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News