ਨਕਲੀ ਦਸਤਾਵੇਜ਼ਾਂ ਨਾਲ ਅਡਲਟ ਸਟਾਰ ਗ੍ਰਿਫਤਾਰ, ਜਾਣੋ ਮਾਮਲਾ

Friday, Sep 27, 2024 - 10:18 AM (IST)

ਨਕਲੀ ਦਸਤਾਵੇਜ਼ਾਂ ਨਾਲ ਅਡਲਟ ਸਟਾਰ ਗ੍ਰਿਫਤਾਰ, ਜਾਣੋ ਮਾਮਲਾ

ਮੁੰਬਈ- ਮਹਾਰਾਸ਼ਟਰ ਦੀ ਉਲਸਾਨਗਰ ਪੁਲਸ ਨੇ ਅਡਲਟ ਸਟਾਰ ਰੀਆ ਬਰਡੇ ਨੂੰ ਭਾਰਤੀ ਅਡਲਟ ਇੰਡਸਟਰੀ 'ਚ ਆਰੋਹੀ ਬਰਡੇ ਨੂੰ ਗ੍ਰਿਫਤਾਰ ਕੀਤਾ ਹੈ। ਰੀਆ ਬਰਡੇ 'ਤੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਭਾਰਤ 'ਚ ਰਹਿਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਆਈਪੀਸੀ 420, 465, 468, 479, 34 ਅਤੇ 14 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰੀਆ 'ਤੇ ਦੋਸ਼ ਹੈ ਕਿ ਉਹ ਬੰਗਲਾਦੇਸ਼ੀ ਮੂਲ ਦੀ ਹੈ ਅਤੇ ਉਸ ਦੀ ਮਾਂ, ਭਰਾ ਅਤੇ ਭੈਣ ਜਾਅਲੀ ਦਸਤਾਵੇਜ਼ ਬਣਾ ਕੇ ਭਾਰਤ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ। ਖਾਸ ਗੱਲ ਇਹ ਹੈ ਕਿ ਬੰਗਲਾਦੇਸ਼ੀ ਹੋਣ ਦੇ ਬਾਵਜੂਦ ਰੀਆ ਦੀ ਮਾਂ ਨੇ ਭਾਰਤੀ ਦਸਤਾਵੇਜ਼ ਲੈਣ ਲਈ ਅਮਰਾਵਤੀ ਦੇ ਇਕ ਵਿਅਕਤੀ ਨਾਲ ਵਿਆਹ ਕਰਵਾਇਆ ਸੀ।

ਇਹ ਖ਼ਬਰ ਵੀ ਪੜ੍ਹੋ - ਗਿੱਪੀ ਗਰੇਵਾਲ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਪਿਆਰ ਦੇਣ ਲਈ ਫੈਨਜ਼ ਦਾ ਕੀਤਾ ਧੰਨਵਾਦ

ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਰੀਆ ਕਈ ਪ੍ਰੋਡਕਸ਼ਨ ਹਾਊਸਾਂ ਨਾਲ ਜੁੜੀ ਹੋਈ ਸੀ ਅਤੇ ਕਈ ਅਡਲਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਰੀਆ ਨੂੰ ਪੋਰਨ ਇੰਡਸਟਰੀ 'ਚ ਆਰੋਹੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਰੀਆ ਤੋਂ ਇਲਾਵਾ ਉਸ ਦੀ ਮਾਂ ਅੰਜਲੀ ਬਰਡੇ ਉਰਫ ਰੂਬੀ ਸ਼ੇਖ, ਪਿਤਾ ਅਰਵਿੰਦ ਬਰਡੇ, ਭਰਾ ਰਵਿੰਦਰ ਉਰਫ ਰਿਆਜ਼ ਸ਼ੇਖ ਅਤੇ ਭੈਣ ਰਿਤੂ ਉਰਫ ਮੋਨੀ ਸ਼ੇਖ ਨੂੰ ਵੀ ਦੋਸ਼ੀ ਬਣਾਇਆ ਹੈ ਫਿਲਹਾਲ ਕਤਰ 'ਚ ਰਹਿ ਰਿਹਾ ਹੈ ਜਦਕਿ ਪੁਲਸ ਉਸ ਦੇ ਭਰਾ ਅਤੇ ਭੈਣ ਦੀ ਵੀ ਭਾਲ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਮਾਸਟਰ ਸਲੀਮ ਨੇ ਗਾਇਆ ਆਪਣੀ ਆਵਾਜ਼ 'ਚ ਤੌਬਾ-ਤੌਬਾ ਗੀਤ

ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰੀਆ ਦੇ ਦੋਸਤ ਪ੍ਰਸ਼ਾਂਤ ਮਿਸ਼ਰਾ ਨੂੰ ਪਤਾ ਲੱਗਾ ਕਿ ਉਹ ਮੂਲ ਰੂਪ ਤੋਂ ਬੰਗਲਾਦੇਸ਼ ਦੀ ਰਹਿਣ ਵਾਲੀ ਹੈ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਰਹਿ ਰਹੀ ਹੈ। ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਹੀ ਸਾਰਾ ਮਾਮਲਾ ਸਾਹਮਣੇ ਆਇਆ।  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News