‘ਦਿ ਗ੍ਰੇਟ ਸ਼ਮਸੂਦੀਨ ਫੈਮਿਲੀ’ ਡੇਢ ਘੰਟੇ ਦੀ ਆਰਾਮ ਅਤੇ ਸਕੂਨ ਦੇਣ ਵਾਲੀ ਫਿਲਮ

Wednesday, Dec 17, 2025 - 05:02 PM (IST)

‘ਦਿ ਗ੍ਰੇਟ ਸ਼ਮਸੂਦੀਨ ਫੈਮਿਲੀ’ ਡੇਢ ਘੰਟੇ ਦੀ ਆਰਾਮ ਅਤੇ ਸਕੂਨ ਦੇਣ ਵਾਲੀ ਫਿਲਮ

ਮੁੰਬਈ- ਕੁਝ ਕਹਾਣੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਡਿਜੀਟਲ ਪਲੇਟਫਾਰਮਾਂ ’ਤੇ ਕਹਿਣਾ ਆਸਾਨ ਹੁੰਦਾ ਹੈ। ਜੀਓ ਹੌਟਸਟਾਰ ’ਤੇ ਰਿਲੀਜ਼ ਹੋਈ ਫਿਲਮ ‘ਦਿ ਗ੍ਰੇਟ ਸ਼ਮਸੂਦੀਨ ਫੈਮਿਲੀ’ ਦੀ ਕਹਾਣੀ ਵੀ ਅਜਿਹੀ ਹੀ ਹੈ। ਕ੍ਰਿਤਿਕਾ ਕਾਮਰਾ, ਜੂਹੀ ਬੱਬਰ, ਫਰੀਦਾ ਜਲਾਲ ਅਤੇ ਸ਼ੀਬਾ ਚੱਢਾ ਵੀ ਫਿਲਮ ਵਿਚ ਅਹਿਮ ਭੂਮਿਕਾਵਾਂ ਵਿਚ ਨਜ਼ਰ ਆ ਰਹੀਆਂ ਹਨ। ਫਿਲਮ 12 ਦਸੰਬਰ ਨੂੰ ਓ. ਟੀ. ਟੀ ਪਲੇਟਫਾਰਮ ਜੀਓ ਹੌਟਸਟਾਰ ’ਤੇ ਰਿਲੀਜ਼ ਹੋਈ ਹੈ। ਫਿਲਮ ਦਾ ਆਰੰਭ ਇਕ ਆਮ ਅਤੇ ਸ਼ਾਂਤ ਦਿਨ ਨਾਲ ਹੁੰਦਾ ਹੈ, ਜੋ ਆਮ ਜੀਵਨ ਵਰਗਾ ਦਿਸਦਾ ਹੈ ਪਰ ਥੋੜ੍ਹੀ ਹੀ ਦੇਰ ਵਿਚ ਇਹ ਦਿਨ ਘਰੇਲੂ ਹਲਚਲ ਅਤੇ ਤਕਰਾਰ ਨਾਲ ਭਰਪੂਰ ਬਣ ਜਾਂਦਾ ਹੈ। ਫਿਲਮ ਬਾਰੇ ਕ੍ਰਿਤਿਕਾ ਕਾਮਰਾ, ਜੂਹੀ ਬੱਬਰ ਅਤੇ ਸ਼੍ਰੇਆ ਨੇ ਪੰਜਾਬ ਕੇਸਰੀ, ਨਵੋਦਿਆ ਟਾਈਮਜ਼, ਜਗ ਬਾਣੀ ਅਤੇ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਫਿਲਮ ਦੇ ਟ੍ਰੇਲਰ ਤੋਂ ਹੀ ਪਤਾ ਲੱਗਦਾ ਹੈ ਇਹ ਇਕ ਫੈਮਲੀ ਫਿਲਮ ਹੈ, ਇਸ ਬਾਰੇ ਕੀ ਕਹੋਗੇ?

ਕ੍ਰਿਤਿਕਾ- ਮੈਨੂੰ ਬਹੁਤ ਚੰਗਾ ਲੱਗਿਆ ਕਿ ਤੁਹਾਨੂੰ ਅਜਿਹਾ ਮਹਿਸੂਸ ਹੋਇਆ। ਸੱਚ ਕਹਾਂ ਤਾਂ ਇਹ ਡੇਢ ਘੰਟੇ ਦੀ ਫਿਲਮ ਹੈ। ਇਕ ਆਰਾਮ ਅਤੇ ਸਕੂਨ ਦੇਣ ਵਾਲਾ ਵਾਚ।

ਸ਼੍ਰੇਆ- ਇਹੀ ਤਾਂ ਅਸੀਂ ਕਹਿਣਾ ਚਾਹੁੰਦੇ ਸੀ ਇਸ ਨੂੰ ਇਕੱਲੇ ਨਹੀਂ, ਪਰਿਵਾਰ ਦੇ ਨਾਲ ਬੈਠ ਕੇ ਦੇਖਣਾ ਚਾਹੀਦਾ ਹੈ ਤੇ ਇਸ ਦੀ ਰਿਪੀਟ ਵੈਲਿਯੂ ਵੀ ਸੌ ਫੀਸਦੀ ਹੈ।

ਇੰਨੀ ਸ਼ਾਨਦਾਰ ਕਾਸਟਿੰਗ ਦੇਖ ਕੇ ਤੁਸੀਂ ਵੀ ਹੈਰਾਨ ਹੋਏ ਹੋਵੇਗੇ, ਕਾਸਟਿੰਗ ਪ੍ਰੋਸੈੱਸ ਕਿਵੇਂ ਦਾ ਰਿਹਾ?

ਸ਼੍ਰੇਆ- ਅਸੀਂ ਸਭ ਨੇ ਆਡੀਸ਼ਨ ਦਿੱਤਾ ਸੀ ਅਤੇ ਉਸ ਦੇ ਆਧਾਰ ’ਤੇ ਚੋਣ ਹੋਈ।

ਜੂਹੀ- ਹਾਂ, ਕੁਝ ਰੋਲਜ਼ ਪਹਿਲਾਂ ਤੋਂ ਤੈਅ ਸਨ ਪਰ ਬਾਕੀ ਦੇ ਲਈ ਸਾਨੂੰ ਆਡੀਸ਼ਨ ਦੇਣਾ ਪਿਆ।

ਕ੍ਰਿਤਿਕਾ- ਮੈਂ ਦਲੀਪ ਸ਼ੰਕਰ ਜੀ ਦੇ ਕੰਮ ਦੀ ਬਹੁਤ ਵੱਡੀ ਫੈਨ ਹਾਂ। ਉਨ੍ਹਾਂ ਨੇ ਬਿਨਾਂ ਕਿਸੇ ਜਾਣ-ਪਛਾਣ ਤੋਂ ਸਿਰਫ਼ ਆਡੀਸ਼ਨ ਦੇ ਦਮ ’ਤੇ ਕਾਸਟ ਕੀਤਾ, ਇਹ ਬਹੁਤ ਖ਼ਾਸ ਗੱਲ ਹੈ।

ਫਰੀਦਾ ਜਲਾਲ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?

ਕ੍ਰਿਤਿਕਾ- ਉਹ ਸੱਚਮੁੱਚ ਕਿਸੇ ਏਂਜ਼ਲ ਵਰਗੀ ਹੈ ਖ਼ੂਬਸੂਰਤ, ਗਰਮਜੋਸ਼ੀ ਨਾਲ ਭਰੀ ਹੋਈ ਹੈ। ਉਨ੍ਹਾਂ ਵਰਗੀ ਅਨੁਭਵੀ ਅਦਾਕਾਰਾ ਨਾਲ ਕੰਮ ਕਰਨਾ ਦਾ ਮੌਕਾ ਮਿਲਣਾ ਹੀ ਆਪਣੇ-ਆਪ ਵਿਚ ਖ਼ਾਸ ਗੱਲ ਹੈ।

ਜੂਹੀ- ਬਹੁਤ ਹੀ ਚੰਗਾ ਅਨੁਭਵ ਰਿਹਾ। ਉਨ੍ਹਾਂ ਵਿਚ ਇਕ ਫੈਮਿਲੀ ਮੈਂਬਰ ਵਰਗੀ ਫੀਲ ਹੈ, ਜੋ ਬਹੁਤ ਘੱਟ ਕਲਾਕਾਰਾਂ ਵਿਚ ਹੁੰਦੀ ਹੈ।

ਸ਼੍ਰੇਆ- ਉਹ ਹਰ ਭਾਸ਼ਾ ਵਿਚ ਇੰਨੀ ਖ਼ੂਬਸੂਰਤੀ ਨਾਲ ਗੱਲ ਕਰਦੀ ਹੈ ਤੇ ਸਾਡਾ ਸਭ ਦਾ ਬਹੁਤ ਖ਼ਿਆਲ ਰੱਖਦੀ ਸੀ। ਉਨ੍ਹਾਂ ਨਾਲ ਕੰਮ ਕਰਨਾ ਅਤੇ ਸੈੱਟ ’ਤੇ ਸਮਾਂ ਬਿਤਾਉਣਾ ਯਾਦਗਾਰ ਰਿਹਾ।

ਦਲੀਪ ਸ਼ੰਕਰ ਦੀ ਕਾਸਟਿੰਗ ਨੂੰ ਬੰਬੇ ਦੀ ਫਿਲਮ ਕਾਸਟਿੰਗ ਤੋਂ ਵੱਖ ਕਿਉਂ ਕਿਹਾ ਜਾਂਦਾ ਹੈ?

ਕ੍ਰਿਤਿਕਾ- ਇਹ ਪ੍ਰੋਫੈਸ਼ਨਲ ਤਾਂ ਹੈ ਹੀ ਪਰ ਇੱਥੇ ਪਾਪੂਲੈਰਿਟੀ ਜਾਂ ਨੰਬਰ ਗੇਮ ਨਹੀਂ ਚੱਲਦਾ। ਟੈਲੇਂਟ ਤੇ ਕਿਰਦਾਰ ਦੀ ਸੱਚਾਈ ਮਾਅਨੇ ਰੱਖਦੀ ਹੈ। ਇਸ ਲਈ ਤੁਹਾਡੀ ਕਾਸਟਿੰਗ ਆਡੀਸ਼ਨ ਦੇ ਆਧਾਰ ’ਤੇ ਹੁੰਦੀ ਹੈ।

ਜੂਹੀ- ਸ਼ਾਇਦ ਦਿੱਲੀ ਵਿਚ ਬੈਠ ਕੇ ਕੰਮ ਕਰਨ ਕਾਰਨ ਉਨ੍ਹਾਂ ਦਾ ਨਜ਼ਰੀਆ ਥੋੜ੍ਹਾ ਵੱਖੇ ਅਤੇ ਜ਼ਿਆਦਾ ਆਬਜੈਕਟਿਵ ਹੈ। ਇਹੀ ਕਾਰਨ ਹੈ ਕਿ ਕਾਸਟਿੰਗ ਬਹੁਤ ਬ੍ਰੇਵ ਅਤੇ ਈਮਾਨਦਾਰ ਲੱਗਦੀ ਹੈ।

ਅੱਜ ਦੇ ਦੌਰ ਵਿਚ ਇਕ ਕਲਾਕਾਰ ਲਈ ‘ਨਾਨ-ਨੇਗੋਸ਼ੀਏਬਲ’ ਕੀ ਹੈ?

ਸ਼੍ਰੇਆ- ਜੇ ਕੰਟੈਂਟ ਮਿਸੋਜਿਨਿਸਟਿਕ ਹੈ ਤਾਂ ਮੈਂ ਉਸ ਦਾ ਹਿੱਸਾ ਨਹੀਂ ਬਣਾਂਗੀ।

ਜੂਹੀ- ਮੇਰੇ ਲਈ ਇਹ ਜ਼ਰੂਰੀ ਹੈ ਕਿ ਮੇਰਾ ਕੰਮ ਮੇਰੇ ਮਾਤਾ-ਪਿਤਾ ਤੇ ਮੇਰੇ ਬੱਚੇ-ਦੋਵੇਂ ਖ਼ੁਸ਼ੀ ਨਾਲ ਦੇਖ ਸਕਣ।

ਕ੍ਰਿਤਿਕਾ- ਸਕ੍ਰੀਨ ਟਾਈਮ ਮਾਅਨੇ ਨਹੀਂ ਰੱਖਦਾ ਪਰ ਕਿਰਦਾਰ ਵਿਚ ਕਰਨ ਨੂੰ ਕੁਝ ਹੋਣਾ ਚਾਹੀਦਾ ਹੈ। ਰੋਲ ਅਜਿਹਾ ਹੋਵੇ, ਜਿਸ ਦੀ ਗੱਲ ਹੋਵੇ।

ਓ. ਟੀ. ਟੀ. ਟੈਗ ਅਤੇ ਟਾਈਪਕਾਸਟਿੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਕ੍ਰਿਤਿਕਾ- ਦੇਖੋ ਮੈਂ ਮੰਨਦੀ ਹਾਂ ਕਿ ਫਿਲਮ, ਫਿਲਮ ਹੁੰਦੀ ਹੈ ਭਾਵੇਂ ਥੀਏਟਰ ਵਿਚ ਆਵੇ ਜਾਂ ਓ. ਟੀ. ਟੀ. ’ਤੇ। ਇਸ ਦਾ ਗਰਾਮਰ ਨਹੀਂ ਬਦਲਦਾ। ਤੁਹਾਨੂੰ ਤੁਹਾਡੀ ਅਦਾਕਾਰੀ ਈਮਾਨਦਾਰੀ ਨਾਲ ਕਰਨੀ ਚਾਹੀਦੀ ਹੈ।

ਜੂਹੀ- ‘ਓ. ਟੀ. ਟੀ. ਐਕਟਰ’ ਵਰਗਾ ਟੈਗ ਸਮਝ ਤੋਂ ਬਾਹਰ ਹੈ। ਅਸੀਂ ਬਸ ਅਦਾਕਾਰ ਹਾਂ। ਸਾਡਾ ਕੰਮ ਹੈ ਆਪਣੇ ਕਿਰਦਾਰ ਨੂੰ ਨਿਭਾਉਣਾ, ਫਿਲਮ ਹੋਵੇ ਜਾਂ ਸੀਰੀਜ਼। ਟੈਗ ਮਾਅਨੇ ਨਹੀਂ ਰੱਖਦਾ ।

ਸ਼੍ਰੇਆ- ਮੈਂ ਕਹਿਣਾ ਚਾਹਾਂਗੀ ਸਾਨੂੰ ਕਿਸੇ ਮੋਲਡ ਵਿਚ ਨਾ ਵੰਡੋ, ਇਕ ਹੀ ਪਛਾਣ ਹੋਣੀ ਚਾਹੀਦੀ ਉਹ ਇਹ ਹੈ ਕਿ ਅਸੀਂ ਕਲਾਕਾਰ ਹਾਂ।

 


author

cherry

Content Editor

Related News