ਅਦਾਕਾਰ ਨੇ 87 ਲੱਖ ਦੇ 9 ਚੈੱਕ ਬਾਊਂਸ ਹੋਣ ’ਤੇ ਪਲੈਨੇਟ ਮਰਾਠੀ ਦੇ ਸੰਸਥਾਪਕ ਨੂੰ ਭੇਜਿਆ ਨੋਟਿਸ

Wednesday, Oct 23, 2024 - 02:17 PM (IST)

ਮੁੰਬਈ (ਬਿਊਰੋ)– ਮਸ਼ਹੂਰ ਅਦਾਕਾਰ ਤੇ ਉਦਯੋਗਪਤੀ ਆਯੂਸ਼ ਸ਼ਾਹ ਨੇ ਆਪਣੇ ਕਾਰੋਬਾਰੀ ਸਾਂਝੇਦਾਰ ਮੌਸਮ ਸ਼ਾਹ ਨਾਲ ਮਿਲ ਕੇ ਪਲੈਨੇਟ ਮਰਾਠੀ ਦੇ ਸੰਸਥਾਪਕ ਅਕਸ਼ੈ ਬਰਦਾਪੁਰਕਰ ਨੂੰ ਚੈੱਕ ਬਾਊਂਸ ਹੋਣ ’ਤੇ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਕੇਸ ਉਦੋਂ ਸ਼ੁਰੂ ਹੋਇਆ, ਜਦੋਂ ਬਰਦਾਪੁਰਕਰ ਨੇ ਆਯੂਸ਼ ਤੇ ਮੌਸਮ ਨੂੰ ਨਿੱਜੀ ਤੌਰ ’ਤੇ 9 ਹਸਤਾਖ਼ਰ ਕੀਤੇ ਚੈੱਕ ਸੌਂਪੇ, ਜੋ ਕਿ ਨਾਮਵਰ ਪੀ. ਆਰ. ਏਜੰਸੀ ਮਾਰਸ ਕਮਿਊਨੀਕੇਸ਼ਨ ਦੇ ਸਹਿ-ਸੰਸਥਾਪਕ ਹਨ ਤੇ ਕਈ ਹਾਈ-ਪ੍ਰੋਫਾਈਲ ਬ੍ਰੈਂਡਸ ਨਾਲ ਕੰਮ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਇੰਸਟਾਗ੍ਰਾਮ ਹੈਕ, ਫਿਰੌਤੀ 'ਚ ਮੰਗੇ 5 ਲੱਖ

ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ 9 ਚੈੱਕ ਬਾਊਂਸ ਹੋ ਗਏ, ਜੋ 1,14,30,400 ਰੁਪਏ ਦੇ ਬਣਦੇ ਸਨ। ਇਸ ਰਕਮ ’ਚੋਂ 87,00,000 ਰੁਪਏ ਆਯੂਸ਼ ਸ਼ਾਹ ਨੂੰ ਤੇ 20,00,000 ਰੁਪਏ ਮੌਸਮ ਸ਼ਾਹ ਨੂੰ ਦਿੱਤੇ ਜਾਣੇ ਸਨ, ਜਿਸ ’ਚ ਮਈ 2024 ਤੋਂ ਬਕਾਇਆ 3,61,500 ਰੁਪਏ ਪ੍ਰਤੀ ਮਹੀਨਾ ਵਿਆਜ ਵੀ ਸ਼ਾਮਲ ਹੈ।

ਇਸ ਘਟਨਾ ਨੇ ਉਦਯੋਗ ’ਚ ਵਿਸ਼ਵਾਸ ਤੇ ਪੇਸ਼ੇਵਰਤਾ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਆਯੂਸ਼ ਸ਼ਾਹ ਨੇ ਆਪਣੀ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ, ‘‘ਇਹ ਸਿਰਫ਼ ਇਕ ਵਿੱਤੀ ਮੁੱਦਾ ਨਹੀਂ ਹੈ, ਇਹ ਇਕ ਧੋਖਾ ਹੈ। ਪੇਸ਼ੇਵਰ ਹੋਣ ਦੇ ਨਾਅਤੇ, ਅਸੀਂ ਪਾਰਦਰਸ਼ਤਾ ਤੇ ਸਨਮਾਨ ਦੀ ਉਮੀਦ ਨਾਲ ਸਾਂਝੇਦਾਰੀ ’ਚ ਦਾਖ਼ਲ ਹੁੰਦੇ ਹਾਂ ਤੇ ਜਦੋਂ ਇਹ ਭਰੋਸਾ ਟੁੱਟ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਸਿਰਫ਼ ਵਪਾਰ ’ਤੇ ਨਹੀਂ, ਸਗੋਂ ਰਿਸ਼ਤਿਆਂ ’ਤੇ ਵੀ ਪੈਂਦਾ ਹੈ।’’

ਇਹ ਖ਼ਬਰ ਵੀ ਪੜ੍ਹੋ - 'ਮੈਂ ਕਾਲਾ ਹਿਰਨ ਨਹੀਂ ਮਾਰਿਆ'

ਮੌਸਮ ਸ਼ਾਹ ਨੇ ਵੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਤੇ ਕਿਹਾ, ‘‘ਇਕ ਮਜ਼ਬੂਤ ਨਿੱਜੀ ਤੇ ਪੇਸ਼ੇਵਰ ਸਬੰਧਾਂ ਦੇ ਆਧਾਰ ’ਤੇ ਬਣਾਏ ਗਏ ਭਰੋਸੇ ਤੋਂ ਬਾਅਦ ਇਸ ਸਥਿਤੀ ’ਚ ਹੋਣਾ ਨਿਰਾਸ਼ਾਜਨਕ ਹੈ। ਜਦੋਂ ਅਸੀਂ ਕੋਈ ਵਪਾਰਕ ਰਿਸ਼ਤਾ ਸ਼ੁਰੂ ਕਰਦੇ ਹਾਂ ਤਾਂ ਆਪਸੀ ਸਤਿਕਾਰ ਤੇ ਅਖੰਡਤਾ ਬੁਨਿਆਦੀ ਹੁੰਦੀ ਹੈ।’’

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਇਸ ਮਾਮਲੇ ’ਚ 3 ਕਾਨੂੰਨੀ ਨੋਟਿਸ ਜਾਰੀ ਕੀਤੇ ਗਏ ਹਨ। ਆਯੂਸ਼ ਸ਼ਾਹ ਨੇ ਪਲੈਨੇਟ ਮਰਾਠੀ ਸੇਲਰ ਸਰਵਿਸਿਜ਼ ਤੇ ਅਕਸ਼ੈ ਬਰਦਾਪੁਰਕਰ ਦੇ ਖ਼ਿਲਾਫ਼ 2 ਨੋਟਿਸ ਦਾਇਰ ਕੀਤੇ ਹਨ, ਜਦਕਿ ਮੌਸਮ ਸ਼ਾਹ ਨੇ ਸਿੱਧੇ ਬਰਦਾਪੁਰਕਰ ਨੂੰ ਨੋਟਿਸ ਭੇਜਿਆ ਹੈ। ਕਾਨੂੰਨੀ ਕਾਰਵਾਈ ਹਾਈ ਕੋਰਟ ਦੇ ਵਕੀਲ ਕ੍ਰਿਸ਼ਨਗੋਪਾਲ ਐੱਸ. ਤ੍ਰਿਪਾਠੀ ਵਲੋਂ ਸੰਭਾਲੀ ਜਾ ਰਹੀ ਹੈ। ਸ਼ਾਹ ਇਸ ਮਾਮਲੇ ਨੂੰ ਕਾਨੂੰਨੀ ਮਾਧਿਅਮਾਂ ਰਾਹੀਂ ਅੱਗੇ ਵਧਾਉਣ ਲਈ ਵਚਨਬੱਧ ਹਨ ਤਾਂ ਜੋ ਜਵਾਬਦੇਹੀ ਰੱਖੀ ਜਾ ਸਕੇ ਤੇ ਉਨ੍ਹਾਂ ਦੇ ਪੇਸ਼ੇਵਰ ਸਬੰਧਾਂ ਦੀ ਅਖੰਡਤਾ ਬਣਾਈ ਰੱਖੀ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News