ਵੈੱਬ ਸੀਰੀਜ਼ ‘ਅਨਦੇਖੀ : ਦਿ ਫਾਈਨਲ ਬੈਟਲ’ ਦੇ ਪ੍ਰੀਮੀਅਰ ’ਤੇ ਪੁੱਜੇ ਸਿਤਾਰੇ

Wednesday, Apr 29, 2026 - 01:32 PM (IST)

ਵੈੱਬ ਸੀਰੀਜ਼ ‘ਅਨਦੇਖੀ : ਦਿ ਫਾਈਨਲ ਬੈਟਲ’ ਦੇ ਪ੍ਰੀਮੀਅਰ ’ਤੇ ਪੁੱਜੇ ਸਿਤਾਰੇ

ਮੁੰਬਈ- ਓ.ਟੀ.ਟੀ. ਪਲੇਟਫਾਰਮ ’ਤੇ ਕ੍ਰਾਈਮ ਅਤੇ ਥ੍ਰਿਲਰ ਦੀਆਂ ਕਹਾਣੀਆਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਇਸੇ ਲੜੀ ’ਚ ਚਰਚਿਤ ਵੈੱਬ ਸੀਰੀਜ਼ ‘ਅਨਦੇਖੀ : ਦਿ ਫਾਈਨਲ ਬੈਟਲ’ ਸੀਜ਼ਨ 4 ਸੋਨੀ ਲਿਵ ’ਤੇ 1 ਮਈ ਨੂੰ ਰਿਲੀਜ਼ ਹੋਵੇਗੀ। ਇਸ ਵੈੱਬ ਸੀਰੀਜ਼ ਦੇ ਪ੍ਰੀਮੀਅਰ ’ਚ ਅਕਾਂਕਸ਼ਾ ਸਿੰਘ, ਲਵੀਨਾ ਟੰਡਨ, ਗੌਤਮ ਰੋਡੇ, ਪੰਖੁੜੀ ਅਵਸਥੀ, ਦਿਵਯੇਂਦੂ ਭੱਟਾਚਾਰੀਆ, ਸੂਰੀਆ ਸ਼ਰਮਾ, ਵੈਨੇਸਾ ਪਰਮਾਰ ਅਤੇ ਬੰਟੀ ਵਾਲੀਆ ਨੂੰ ਸਪਾਟ ਕੀਤਾ ਗਿਆ।

ਇਸ ਦੇ ਟ੍ਰੇਲਰ ਨੇ ਦਰਸ਼ਕਾਂ ’ਚ ਉਤਸੁਕਤਾ ਪੈਦਾ ਕਰ ਦਿੱਤੀ ਹੈ। ਇਸ ਵਾਰ ਕਹਾਣੀ ’ਚ ਕਈ ਨਵੇਂ ਮੋੜ ਅਤੇ ਕਿਰਦਾਰ ਜੋੜੇ ਗਏ ਹਨ, ਜੋ ਇਸ ਨੂੰ ਇਕ ਨਵੀਂ ਦਿਸ਼ਾ ’ਚ ਲੈ ਜਾਂਦੇ ਹਨ। ਟ੍ਰੇਲਰ ਦੀ ਸ਼ੁਰੂਆਤ ਇਕ ਰਹੱਸਮਈ ਮਾਹੌਲ ਤੋਂ ਹੁੰਦੀ ਹੈ, ਜਿਸ ’ਚ ਹਰ ਕਿਰਦਾਰ ਆਪਣੇ ਨਿੱਜੀ ਟੀਚਿਆਂ ਲਈ ਸੰਘਰਸ਼ ਕਰਦਾ ਨਜ਼ਰ ਆਉਂਦਾ ਹੈ।

ਪਾਪਾ ਜੀ ਦਾ ਕਿਰਦਾਰ ਨਿਭਾ ਰਹੇ ਹਰਸ਼ ਛਾਇਆ ਇਕ ਵਾਰ ਫਿਰ ਸੱਤਾ ਪਾਉਣ ਦੀ ਕੋਸ਼ਿਸ਼ ’ਚ ਹਨ ਅਤੇ ਉਨ੍ਹਾਂ ਦਾ ਅੰਦਾਜ਼ ਪਹਿਲਾਂ ਨਾਲੋਂ ਕਿਤੇ ਵੱਧ ਖ਼ਤਰਨਾਕ ਹੈ। ਉਹ ਕਿਸੇ ਵੀ ਕੀਮਤ ’ਤੇ ਆਪਣੀ ਗੁਆਚੀ ਹੋਈ ਤਾਕਤ ਵਾਪਸ ਪਾਉਣਾ ਚਾਹੁੰਦੇ ਹਨ। ਉੱਥੇ ਹੀ, ਰਿੰਕੂ ਅਟਵਾਲ ਦਾ ਕਿਰਦਾਰ, ਜਿਸ ਨੂੰ ਸੂਰੀਆ ਸ਼ਰਮਾ ਨੇ ਨਿਭਾਇਆ ਹੈ, ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਆਪਣੇ ਦਰਦ ਤੇ ਨੁਕਸਾਨ ਕਾਰਨ ਬਦਲੇ ਦੀ ਅੱਗ ’ਚ ਸੜ ਰਿਹਾ ਹੈ। ਟ੍ਰੇਲਰ ’ਚ ਉਨ੍ਹਾਂ ਦੇ ਚਿਹਰੇ ’ਤੇ ਗੁੱਸਾ ਅਤੇ ਬੇਚੈਨੀ ਸਾਫ਼ ਝਲਕਦੀ ਹੈ। ਇਸ ਵਾਰ ਟ੍ਰੇਲਰ ’ਚ ਇਕ ਨਵੇਂ ਕਿਰਦਾਰ ਦੀ ਐਂਟਰੀ ਵੀ ਦਿਖਾਈ ਗਈ ਹੈ, ਜਿਸ ਨੂੰ ਅਦਾਕਾਰ ਗੌਤਮ ਰੋਡੇ ਨਿਭਾਉਣਗੇ। 


author

cherry

Content Editor

Related News