‘ਆਖਿਰੀ ਸਵਾਲ’ ਦੀ ਸਪੈਸ਼ਲ ਸਕ੍ਰੀਨਿੰਗ ’ਚ RSS ਦੇ ਜਨਰਲ ਸਕੱਤਰ ਦੱਤਾਤ੍ਰੇਯ ਵੀ ਪੁੱਜੇ

Tuesday, May 19, 2026 - 12:40 PM (IST)

‘ਆਖਿਰੀ ਸਵਾਲ’ ਦੀ ਸਪੈਸ਼ਲ ਸਕ੍ਰੀਨਿੰਗ ’ਚ RSS ਦੇ ਜਨਰਲ ਸਕੱਤਰ ਦੱਤਾਤ੍ਰੇਯ ਵੀ ਪੁੱਜੇ

ਮੁੰਬਈ- ‘ਆਖਿਰੀ ਸਵਾਲ’ ਦੇ ਦਮਦਾਰ ਟ੍ਰੇਲਰ ਨੇ ਆਪਣੀ ਇੰਟੈਂਸ ਕਹਾਣੀ ਅਤੇ ਰਾਸ਼ਟਰੀ ਸਵੈਮ-ਸੇਵਕ ਸੰਘ ਨਾਲ ਜੁੜੇ ਇਤਿਹਾਸਕ ਸੰਦਰਭਾਂ ਦੀ ਝਲਕ ਦਿਖਾ ਕੇ ਕਾਫੀ ਚਰਚਾ ਹਾਸਲ ਕੀਤੀ ਸੀ। ਹੁਣ ਇਹ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਜਨਰਲ ਸੈਕ੍ਰੇਟਰੀ ਦੱਤਾਤ੍ਰਯ ਹੋਸਬਾਲੇ ਸਪੈਸ਼ਲ ਸਕ੍ਰੀਨਿੰਗ ’ਤੇ ਪੁੱਜੇ। ਦਿੱਲੀ ’ਚ ਫ਼ਿਲਮ ਦਾ ਗ੍ਰੈਂਡ ਪ੍ਰੀਮੀਅਰ ਰੱਖਿਆ ਗਿਆ, ਜਿਸ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਵੀ ਮੌਜੂਦ ਰਹੀ। 

ਫ਼ਿਲਮ ਨੂੰ ਯੂ.ਏ.ਈ. ’ਚ ਬੈਨ ਕਰ ਦਿੱਤਾ ਗਿਆ ਸੀ, ਜਦੋਂ ਸੈਂਸਰ ਬੋਰਡ ਨੇ ਥ੍ਰੀਏਟ੍ਰੀਕਲ ਰਿਲੀਜ਼ ਲਈ ਕਈ ਕੱਟਸ ਅਤੇ ਬਦਲਾਅ ਸੁਝਾਏ ਸਨ। ਹਾਲਾਂਕਿ ਮੇਕਰਸ ਨੇ ਇਨ੍ਹਾਂ ਮੰਗਾਂ ਨੂੰ ਗ਼ਲਤ ਦੱਸਦੇ ਹੋਏ ਓਰੀਜਨਲ ਵਰਜ਼ਨ ਨਾਲ ਖੜ੍ਹੇ ਰਹਿਣ ਦਾ ਫ਼ੈਸਲਾ ਕੀਤਾ। ‘ਆਖਿਰੀ ਸਵਾਲ’ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਵਿਨਿੰਗ ਫ਼ਿਲਮਮੇਕਰ ਅਭਿਜੀਤ ਮੋਹਨ ਵਾਰੰਗ ਨੇ ਕੀਤਾ ਹੈ। ਫ਼ਿਲਮ ਨੂੰ ਨਿਖਿਲ ਨੰਦਾ ਨੇ ਪੇਸ਼ ਕੀਤਾ ਹੈ, ਜਦ ਕਿ ਇਸ ਨੂੰ ਨਿਖਿਲ ਨੰਦਾ ਅਤੇ ਸੰਜੇ ਦੱਤ ਨੇ ਪ੍ਰੋਡਿਊਸ ਕੀਤਾ ਹੈ।


author

cherry

Content Editor

Related News